ਰਸ਼ਮੀ ਦੀ ਗੇਮ ''ਤੇ ਸਾਬਕਾ ਪਤੀ ਨੰਦੀਸ਼ ਸੰਧੂ ਦਾ ਅਜਿਹਾ ਰਿਐਕਸ਼ਨ, ਜੋ ਬਣਿਆ ਚਰਚਾ ''ਚ

1/11/2020 1:15:04 PM

ਨਵੀਂ ਦਿੱਲੀ (ਬਿਊਰੋ) : ਕਲਰਸ ਟੀ. ਵੀ. ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਸ਼ੁਰੂ ਤੋਂ ਹੀ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਨਜ਼ਰ ਆ ਰਹੀ ਹੈ। ਸ਼ੋਅ 'ਚ ਅਰਹਾਨ ਖਾਨ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਵੀ ਰਸ਼ਮੀ ਕਾਫੀ ਹਾਈਲਾਈਟ ਹੋ ਗਈ ਸੀ। ਹਾਲ ਹੀ 'ਚ ਰਸ਼ਮੀ ਦੇ ਸਾਬਕਾ ਪਤੀ ਨੰਦੀਸ਼ ਸੰਧੂ ਤੋਂ ਬਿੱਗ ਬੌਸ ਨਾਲ ਜੁੜੇ ਕੁਝ ਸਵਾਲ ਕੀਤੇ ਸਨ, ਜਿਸ 'ਚ ਰਸ਼ਮੀ ਦਾ ਵੀ ਜ਼ਿਕਰ ਸੀ। ਹਾਲ ਹੀ 'ਚ 'ਉਤਰਨ' ਅਦਾਕਾਰ ਤੇ ਰਸ਼ਮੀ ਦੇਸਾਈ ਦੇ ਸਾਬਕਾ ਪਤੀ ਨੰਦੀਸ਼ ਸੰਧੂ ਮੁੰਬਈ 'ਚ ਆਰ ਅੱਡਾ ਦੀ ਲਾਂਚ 'ਤੇ ਪਹੁੰਚੇ ਸਨ। ਇਸ ਦੌਰਾਨ ਨੰਦੀਸ਼ ਤੋਂ 'ਬਿੱਗ ਬੌਸ' ਰਿਐਲਟੀ ਸ਼ੋਅ ਬਾਰੇ ਪੁੱਛਿਆ ਗਿਆ ਕੀ ਉਹ ਬਿੱਗ ਬੌਸ ਦੇਖਦੇ ਹਨ? ਇਸ 'ਤੇ ਉਨ੍ਹਾਂ ਜਵਾਬ ਦਿੱਤਾ, ''ਮੈਂ ਸੋਸ਼ਲ ਮੀਡੀਆ ਤੋਂ ਸ਼ੋਅ ਨਾਲ ਜੁੜੀਆਂ ਅਪਡੇਟਸ ਲੈਂਦਾ ਰਹਿੰਦਾ ਹਾਂ ਪਰ ਬਦਕਿਸਮਤੀ ਨਾਲ ਮੈਂ ਇਸ ਸੀਜ਼ਨ ਨੂੰ ਫਾਲੋ ਨਹੀਂ ਕਰ ਪਾ ਰਿਹਾ ਹਾਂ।'' ਅੱਗੇ ਨੰਦੀਸ਼ ਨੇ ਕਿਹਾ, ''ਮੈਂ ਪਿਛਲੇ ਸਾਰੇ ਸੀਜ਼ਨ ਦੇਖੇ ਹਨ ਪਰ ਮੈਂ ਪੁਰਾਣੇ ਦੋ ਸੀਜ਼ਨ ਨਹੀਂ ਦੇਖ ਸਕਿਆ ਹਾਂ। ਇੱਥੋਂ ਤਕ ਕਿ ਇਸ ਤੋਂ ਪਹਿਲਾਂ ਮੈਨੂੰ ਵੀ ਬਿੱਗ ਬੌਸ ਸ਼ੋਅ ਲਈ ਅਪ੍ਰੋਚ ਕੀਤਾ ਜਾ ਚੁੱਕਾ ਹੈ।''
Image result for bollywood-bigg-boss-13-rashmi-desai-ex-husband-nandish-sandhu-speak-up-about-show-said-i-have-been-approached
ਦੱਸ ਦੇਈਏ ਕਿ ਰਸ਼ਮੀ ਦੇਸਾਈ ਤੇ ਨੰਦੀਸ਼ ਸੰਧੂ ਕਲਰਸ ਦੇ ਸ਼ੋਅ 'ਉਤਰਨ' 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵਾਂ ਦੀ ਮੁਲਾਕਾਤ ਸ਼ੋਅ ਦੇ ਸੈੱਟ 'ਤੇ ਹੋਈ ਸੀ, ਜਿਸ ਤੋਂ ਬਾਅਦ ਦੋਵਾਂ 'ਚ ਨਜ਼ਦੀਕੀਆਂ ਵਧ ਗਈਆਂ ਸਨ। ਕੁਝ ਮਹੀਨਿਆਂ ਤਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2012 'ਚ ਵਿਆਹ ਕਰ ਲਿਆ ਸੀ। ਵਿਆਹ ਦੇ ਇਕ ਸਾਲ ਬਾਅਦ ਹੀ ਖਬਰਾਂ ਆਉਣ ਲੱਗੀਆਂ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਕੁਝ ਠੀਕ ਨਹੀਂ ਚੱਲ ਰਹੀ ਹੈ। 4 ਸਾਲ ਤਕ ਨਾਲ ਰਹਿਣ ਤੋਂ ਬਾਅਦ ਆਖਿਰਕਾਰ ਦੋਵਾਂ ਨੇ ਤਲਾਕ ਲੈ ਲਿਆ। ਤਲਾਕ ਤੋਂ ਬਾਅਦ ਖਬਰਾਂ ਸਨ ਕਿ ਨੰਦੀਸ਼, ਰਸ਼ਮੀ ਦੇਸਾਈ 'ਤੇ ਸ਼ੱਕ ਕਰਨ ਲੱਗੇ ਸਨ ਤੇ ਉਨ੍ਹਾਂ ਦਾ ਕਿਤੇ ਹੋਰ ਅਫੇਅਰ ਸੀ। ਜਦੋਂ ਰਸ਼ਮੀ ਨੂੰ ਇਸ ਅਫੇਅਰ ਦੀ ਖਬਰ ਲੱਗੀ ਤਾਂ ਦੋਵੇਂ ਵੱਖਰੇ ਹੋ ਗਏ ਸਨ।

ਦੱਸਣਯੋਗ ਹੈ ਕਿ ਰਸ਼ਮੀ ਦੇਸਾਈ 'ਬਿੱਗ ਬੌਸ 13' ਦੀ ਇਕ ਮਜ਼ਬੂਤ ਮੁਕਾਬਲੇਬਾਜ਼ ਹੈ। ਉਸ ਦੀ ਖੇਡ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਜਦੋਂ ਸਲਮਾਨ ਖਾਨ ਨੇ ਅਰਹਾਨ ਦੇ ਬੇਟੇ ਬਾਰੇ ਖੁਲਾਸਾ ਕੀਤਾ ਤਾਂ ਰਸ਼ਮੀ ਦੇਸਾਈ ਕਾਫੀ ਟੁੱਟ ਗਈ ਸੀ ਪਰ ਅਰਹਾਨ ਦੇ ਵਾਪਸ ਜਾਣ ਤੋਂ ਬਾਅਦ ਇਕ ਵਾਰ ਫਿਰ ਉਹ ਖੇਡ 'ਤੇ ਫੋਕਸ ਕਰ ਰਹੇ ਹਨ।
Related imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News