ਬਿੱਗ ਬੌਸ 13 : ਟਾਸਕ ਦੌਰਾਨ ਜ਼ਖਮੀ ਹੋਈ ਦੇਵੋਲੀਨਾ, ਕਮਰ ’ਤੇ ਲੱਗੀ ਸੱਟ

11/27/2019 9:34:54 AM

ਮੁੰਬਈ(ਬਿਊਰੋ)- ਬਿੱਗ ਬੌਸ ਵਿਚ ਜੇਤੂਆਂ ਦੀ ਰੇਸ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ੋਅ ਵਿਚ ਕਈ ਉਤਾਅ-ਚੜਾਅ ਵੀ ਦਿਖਾਈ ਦੇ ਰਹੇ ਹਨ। ਬਿੱਗ ਬੌਸ ਵਿਚ ਹਮੇਸ਼ਾ ਜ਼ੁਬਾਨੀ ਜੰਗ ਜਾਰੀ ਰਹੀ ਹੈ ਪਰ ਇਸ ਵਾਰ ਘਰ ਦਾ ਜੇਤੂ ਬਣਨ ਦਾ ਇਹ ਗੇਮ ਮੁਕਾਬਲੇਬਾਜ਼ਾਂ ਨੂੰ ਸਰੀਰਕ ਪ੍ਰੇਸ਼ਾਨੀ ਵੀ ਦੇ ਰਿਹਾ ਹੈ। ਪਹਿਲਾਂ ਸਿਧਾਰਥ ਅਤੇ ਆਸਿਮ ਵਿਚਕਾਰ ਲੜਾਈ ਹੋਈ, ਉਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਦੇਵੋਲੀਨਾ ਦੀ ਕਮਰ ’ਤੇ ਵੀ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਟਾਸਕ ਦੌਰਾਨ ਸੱਟ ਲੱਗੀ ਹੈ। ਖਬਰ ਮੁਤਾਬਕ, ਸੱਟ ਇੰਨੀ ਡੂੰਘੀ ਸੀ ਕਿ ਇਸ ਦੇ ਲਈ ਡਾਕਟਰ ਦੀ ਵੀ ਮਦਦ ਲੈਣੀ ਪਈ। ਬਿੱਗ ਬੌਸ ਦੇ ਘਰ ਵਾਲਿਆਂ ਨੂੰ ਦੇਵੋਲੀਨਾ ਦੀ ਸੱਟ ਨੂੰ ਲੈ ਕੇ ਡਾਕਟਰ ਨੂੰ ਕਾਲ ਵੀ ਕੀਤਾ ਗਿਆ। ਦੇਵੋਲੀਨਾ ਦੀ ਜਾਂਚ ਲਈ ਨਾਨਾਵਟੀ ਹਸਪਤਾਲ ਦੇ ਡਾਕਟਰ ਅਭਿਸ਼ੇਕ ਰਾਜਾ ਬਪਤ ਨੂੰ ਕਾਲ ਕੀਤਾ ਗਿਆ। ਹਾਲਾਂਕਿ, ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿੱਗ ਬੌਸ ਦੇ ਹਾਊਸ ਤੋਂ ਕਾਲ ਆਇਆ ਸੀ ਅਤੇ ਦੇਵੋਲੀਨਾ ਦੇ ਚੈੱਕਅਪ ਦੀ ਗੱਲ ਕਹੀ ਗਈ ਸੀ।
PunjabKesari
ਉਥੇ ਹੀ ਡਾਕਟਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਾਲ ਵਿਚ ਕਿਹਾ ਗਿਆ ਸੀ ਕਿ ਜੇਕਰ ਦੇਵੋਲੀਨਾ ਨੂੰ ਸੱਟ ਨਾਲ ਆਰਾਮ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਫੋਨ ਕੀਤਾ ਜਾਵੇਗਾ। ਇਸ ਤੋਂ ਬਾਅਦ ਹੁਣ ਤੱਕ ਕਾਲ ਨਹੀਂ ਆਇਆ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਦੇਵੋਲੀਨਾ ਨੂੰ ਸੱਟ ਨਾਲ ਹੁਣ ਆਰਾਮ ਹੈ। ਦੇਵੋਲੀਨਾ ਘਰ ਦੀ ਉਹ ਮੈਂਬਰ ਹਨ, ਜਿਨ੍ਹਾਂ ਨੂੰ ਘਰ ਤੋਂ ਬੇਘਰ ਵੀ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਵਾਇਲਡਕਾਰਡ ਰਾਹੀਂ ਦੁਬਾਰਾ ਬੁਲਾਇਆ ਗਿਆ ਸੀ। ਦੇਵੋਲੀਨਾ ਸ਼ੋਅ ਵਿਚ ਦਰਸ਼ਕਾਂ ਨੂੰ ਇੰਟਰਨੇਟ ਕਰਨ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੂੰ ਮਜ਼ਾਕ ਵਿਚ ਬਾਹਰ ਕਰ ਦਿੱਤਾ ਗਿਆ ਸੀ ਪਰ ਅਜਿਹਾ ਹੋਇਆ ਨਹੀਂ । 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News