ਸਿਧਾਰਥ ਕਾਰਨ ਬੇਘਰ ਹੋਣ ਲਈ ਨੌਮੀਨੇਟ ਹੋਈ ਰਸ਼ਮੀ, ਇਨ੍ਹਾਂ 5 ਮੈਂਬਰਾਂ ''ਤੇ ਵੀ ਮੰਡਰਾ ਰਿਹੈ ਖਤਰਾ

1/2/2020 1:40:04 PM

ਮੁੰਬਈ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ, ਉਵੇਂ-ਉਵੇਂ ਹੀ ਮੈਂਬਰਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਬੀਤੇ ਦਿਨ ਇਸ ਹਫਤੇ ਦੀ ਨੌਮੀਨੇਸ਼ਨ ਪ੍ਰੀਕਿਆ ਹੋਈ, ਜਿਸ 'ਚ ਰਸ਼ਮੀ ਦੇਸਾਈ ਸਮੇਤ ਪੰਜ ਮੈਂਬਰਾਂ 'ਤੇ ਇਸ ਹਫਤੇ ਐਲੀਮਿਨੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ। ਜਿੱਥੇ ਬਾਕੀ ਪੰਜ ਮੈਂਬਰਾਂ ਨੂੰ ਘਰਵਾਲਿਆਂ ਦੇ ਵੋਟ ਕਾਰਨ ਨੌਮੀਨੇਟ ਹੋਣਾ ਪਿਆ, ਉੱਥੇ ਦੂਜੇ ਪਾਸੇ ਰਸ਼ਮੀ ਦੇਸਾਈ ਨੂੰ ਕੈਪਟਨ ਵੱਲੋਂ ਨਾਮਿਨੇਟ ਕੀਤਾ ਗਿਆ ਹੈ। ਬੀਤੇ ਦਿਨ ਘਰ 'ਚ ਨੌਮੀਨੇਸ਼ਨ ਪ੍ਰੀਕਿਆ ਹੋਈ ਸੀ। ਇਸ ਪ੍ਰੀਕਿਆ 'ਚ ਸਾਰੇ ਘਰਵਾਲਿਆਂ ਨੂੰ ਇਕ-ਇਕ ਕਰਕੇ ਅਜਿਹੇ ਮੈਂਬਰਾਂ ਦੇ ਚਹਿਰੇ 'ਤੇ ਲਾਲ ਰੰਗ ਦਾ ਸਟੈਂਪ ਲਾਉਣਾ ਸੀ, ਜਿਸ ਨੂੰ ਇਸ ਹਫਤੇ ਨੌਮੀਨੇਟ ਕਰਨਾ ਚਾਹੁੰਦੇ ਹਨ। ਇਸ ਨਾਲ ਨੌਮੀਨੇਟ ਕਰਨ ਦਾ ਇਕ ਕਾਰਨ ਵੀ ਦੱਸਣਾ ਸੀ।

 
 
 
 
 
 
 
 
 
 
 
 
 
 

Saal ke pehle nominations mein kispe lagengi sabse zyada angoothe ki stamps? Jaaniye aaj raat 10:30 baje. Anytime on @voot @vivo_india @beingsalmankhan #BiggBoss #BiggBoss #BB13 #SalmanKhan

A post shared by Colors TV (@colorstv) on Jan 1, 2020 at 3:47am PST


ਇਸ ਪ੍ਰੀਕਿਆ ਦੇ ਪੂਰੇ ਹੋਣ 'ਤੇ ਸਿਰਫ ਵਿਸ਼ਾਲ ਆਦਿਤਿਆ ਸਿੰਘ, ਮਧੁਰੀਮਾ ਤੁਲੀ, ਸ਼ੇਫਾਲੀ ਜ਼ਰੀਵਾਲਾ, ਸ਼ੇਫਾਲੀ ਬੱਗਾ ਤੇ ਮਾਹਿਰਾ ਸ਼ਰਮਾ ਦਾ ਨਾਂ ਸਾਹਮਣੇ ਆਇਆ ਸੀ। ਬਾਅਦ 'ਚ 'ਬਿੱਗ ਬੌਸ' ਵੱਲੋਂ ਇਸ ਹਫਤੇ ਘਰ ਦੀ ਕਪਟਨ ਬਣੀ ਸ਼ਹਿਨਾਜ਼ ਕੌਰ ਗਿੱਲ ਨੂੰ ਇਕ ਵਿਸ਼ੇਸ਼ਾਧਿਕਾਰ ਦਿੰਦਿਆਂ ਕਿਹਾ, ''ਉਹ ਕਿਸੇ ਇਕ ਮੈਂਬਰ ਨੂੰ ਸਿੱਧੇ ਬੇਘਰ ਹੋਣ ਲਈ ਨੌਮੀਨੇਟ ਕਰਨ।'' ਸ਼ਹਿਨਾਜ਼ ਗਿੱਲ ਨੇ ਰਸ਼ਮੀ ਦਾ ਨਾਂ ਲੈਂਦਿਆਂ ਉਨ੍ਹਾਂ ਨੂੰ ਨੌਮੀਨੇਸ਼ਨ 'ਚ ਪਾ ਦਿੱਤਾ। ਕਾਰਨ ਦੱਸਦਿਆਂ ਸ਼ਹਿਨਾਜ਼ ਨੇ ਕਿਹਾ, ''ਪਹਿਲਾ ਕਾਰਨ ਇਹ ਕਿ ਤੁਸੀਂ ਮੇਰੇ ਨਾਲ ਝੂਠਾ ਪਿਆਰ ਕਰਦੇ ਹੋ ਤੇ ਦੂਜਾ ਇਹ ਕਿ ਤੁਸੀਂ ਮੇਰੇ ਦੋਸਤ ਤੋਂ ਦੂਰ ਰਹੋ, ਉਸ ਖਿਲਾਫ ਮੈਂ ਇਕ ਵੀ ਸ਼ਬਦ ਨਹੀਂ ਸੁਣ ਸਕਦੀ ਨਹੀਂ ਤਾਂ ਮੂੰਹ ਤੋੜ ਦਵਾਂਗੀ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News