ਸਿਧਾਰਥ ਨੂੰ ਲੈ ਕੇ ਸ਼ਹਿਨਾਜ਼ ਦੇ ਪਿਤਾ ਨੇ ਲੋਕਾਂ ਨੂੰ ਲਾਈ ਗੁਹਾਰ, ਕਿਹਾ 'ਲੜਾਈ ਨੂੰ ਮੁੱਦਾ ਨਾ ਬਣਾਓ'

1/11/2020 9:46:01 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਕੁਝ ਦਿਨ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਵਿਚਕਾਰ ਗੰਦੀ ਵਾਲੀ ਲੜਾਈ ਹੋਈ। ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨੂੰ ਲੈ ਕੇ ਪਜੇਸਿਵ ਹੋ ਰਹੀ ਸੀ। ਇਹ ਲੜਾਈ ਉਸ ਸਮੇਂ ਇਨ੍ਹੀ ਜ਼ਿਆਦਾ ਵਧ ਗਈ ਕਿ ਜਦੋਂ ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੌਰ ਗਿੱਲ ਕੋਲ ਆਏ ਤੇ ਉਨ੍ਹਾਂ ਨੂੰ ਫਰਸ਼ 'ਤੇ ਸੁੱਟ ਦਿੱਤਾ। ਸਿਧਾਰਥ ਨੇ ਸ਼ਹਿਨਾਜ਼ ਦੀ ਬਾਂਹ ਮੋੜ ਕੇ ਰੱਖ ਦਿੱਤੀ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਤੇ ਕਿਹਾ ਕਿਹਾ ਹੁਣ ਉਹ ਕਦੇ ਸਿਧਾਰਥ ਸ਼ੁਕਲਾ ਨਾਲ ਗੱਲ ਨਹੀਂ ਕਰੇਗੀ।

ਸਿਧਾਰਥ ਸ਼ੁਕਲਾ ਕੀਤੀ ਹੋਈ ਆਲੋਚਨਾ
ਹਾਲਾਂਕਿ ਜਿਵੇਂ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਥੋੜ੍ਹੀ ਦੇਰ ਬਾਅਦ ਹੀ ਹਮੇਸ਼ਾ ਦੀ ਤਰ੍ਹਾਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਸਭ ਕੁਝ ਠੀਕ ਹੋ ਗਿਆ ਪਰ ਟੀ. ਵੀ. ਦੇ ਕਈ ਅਦਾਕਾਰਾ ਜਿਵੇਂ, ਕਾਮਿਆ ਪੰਜਾਬੀ ਤੇ ਰਿਤੂ ਕੇਠ ਨੇ ਸਿਧਾਰਥ ਸ਼ੁਕਲਾ ਦੀ ਇਸ ਹਰਕਤ ਨੂੰ ਬਰਬਰਤਾ ਕਰਾਰ ਦਿੱਤਾ। ਹੁਣ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਦੋਵਾਂ ਵਿਚਕਾਰ ਹੈ ਪਿਆਰ ਤੇ ਦੋਸਤੀ
ਸ਼ਹਿਨਾਜ਼ ਦੇ ਪਿਤਾ ਨੇ ਇਹ ਵੀ ਕਿਹਾ ਕਿ ਸਿਧਾਰਥ ਤੇ ਸ਼ਹਿਨਾਜ਼ ਵਿਚਕਾਰ ਜੋ ਕੁਝ ਵੀ ਹੋਇਆ ਉਹ ਉਨ੍ਹਾਂ ਵਿਚਕਾਰ ਪਿਆਰ ਤੇ ਦੋਸਤੀ ਦੇ ਚਲਦੇ ਹੋਇਆ। ਸਿਧਾਰਥ ਨੇ ਜੋ ਕੀਤਾ ਉਹ ਗਲਤ ਸੀ ਪਰ ਦਰਸ਼ਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਦੋਵਾਂ ਵਿਚਕਾਰ ਬੇਹੱਦ ਮਜ਼ੂਬਤ ਬਾਂਡਿੰਗ ਹੈ। ਸੰਤੋਖ ਸਿੰਘ ਨੇ ਕਿਹਾ ਕਿ ਸਿਧਾਰਥ ਸ਼ੁਕਲਾ ਲਈ ਸ਼ਹਿਨਾਜ਼ ਦੀ ਬਾਂਹ ਮੋੜਨਾ ਸਹੀ ਨਹੀਂ ਸੀ। ਉਹ ਬੇਹੱਦ ਪਿਆਰੀ ਕੁੜੀ ਹੈ ਤੇ ਉਨ੍ਹਾਂ ਦੇ ਫੈਨਜ਼ ਨੂੰ ਵੀ ਇਹ ਗੱਲ ਪਸੰਦ ਨਹੀਂ ਆਈ ਹੈ। ਮੈਂ ਸਭ ਤੋਂ ਗੁਹਾਰ ਲਾਉਣਾ ਚਾਹੁੰਦਾ ਹਾਂ ਕਿ ਇਸ ਨੂੰ ਮੁੱਦਾ ਨਾ ਬਣਾਇਆ ਜਾਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News