‘ਬਿੱਗ ਬੌਸ 13’: ਸਿਧਰਾਥ ਦਾ ਗਲਤ ਵਿਵਹਾਰ ਦੇਖ ਭੜਕੇ ਮਾਹਿਰਾ ਦੇ ਫੈਨਜ਼, ਕੀਤੇ ਟਵੀਟ

11/7/2019 9:37:06 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸਿਧਾਰਥ ਸ਼ੁਕਲਾ ਦੇ ਘਰ ’ਚੋਂ ਬੇਘਰ ਹੋਣ ਦੀ ਖਬਰ ਤੋਂ ਬਾਅਦ ਸਿਧਾਰਥ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਵਾਪਸ ਆਉਣ ਦੀ ਮੰਗ ਕਰ ਰਹੇ ਹਨ। ਉਥੇ ਹੀ ਹੁਣ ਮਾਹਿਰਾ ਸ਼ਰਮਾ ਦੇ ਪ੍ਰਸ਼ੰਸਕ ਭੜਕ ਉੱਠੇ ਹਨ। ਸੋਸ਼ਲ ਮੀਡੀਆ ’ਤੇ ਟਾਸਕ ਦੌਰਾਨ ਸਿਧਾਰਥ ਸ਼ੁਕਲਾ  ਦੇ ਗਲਤ ਵਿਵਹਾਰ ਨੂੰ ਲੈ ਕੇ ਟਵਿਟਰ ’ਤੇ ਮਾਹਿਰਾ ਸ਼ਰਮਾ ਦੇ ਫੈਨਜ਼ ਸਿਧਾਰਥ ਨੂੰ ਖਰੀ ਖੋਟੀ ਸੁਣਾ ਰਹੇ ਹਨ। ਯਾਨਿ ਕਿ ਟਵਿਟਰ ’ਤੇ ਸਿਧਾਰਥ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਮਾਹਿਰਾ ਸ਼ਰਮਾ ਦੇ ਫੈਨਜ਼ ਨੇ ਵੀ ਜੰਗ ਛੇੜ ਦਿੱਤੀ ਹੈ।


ਇਕ ਯੂਜ਼ਰ ਨੇ ਲਿਖਿਆ,‘‘ਮੈਨੂੰ ਪੂਰੀ ਤਰ੍ਹਾਂ ਨਾਲ ਭਰੋਸਾ ਹੋ ਗਿਆ ਹੈ ਕਿ ਸਿਧਾਰਥ ਸ਼ੁਕਲਾ ਸਾਈਕੋ ਹਨ। ਉਹ ਕਿੰਨਾ ਉਤੇਜਿਤ ਹੋ ਜਾਂਦਾ ਹੈ ਟਾਸਕ ਵਿਚ। ਮਾਹਿਰਾ ਨੂੰ ਬਿਨਾਂ ਵਜ੍ਹਾ ਟਾਰਗੇਟ ਕਰਦਾ ਹੈ। ਸਲਮਾਨ ਖਾਨ  ਨੂੰ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਉਹ ਨੈਸ਼ਨਲ ਟੀ.ਵੀ. ’ਤੇ ਕਿਸੇ ਮਹਿਲਾ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ।’’


ਦੂੱਜੇ ਯੂਜ਼ਰ ਨੇ ਮਾਹਿਰਾ ਦਾ ਸਰਮਥਨ ਕਰਦੇ ਹੋਏ ਲਿਖਿਆ,‘‘ਮੈਨੂੰ ਠੀਕ ਸਿਧਾਰਥ ਸ਼ੁਕਲਾ ਬਿਲਕੁੱਲ ਵੀ ਪਸੰਦ ਨਹੀਂ ਹੈ । ਉਹ ਬੇਵਜਾਹ ਮਾਹਿਰਾ ਸ਼ਰਮਾ ਨੂੰ ਸੁਣਾਉਂਦਾ ਰਹਿੰਦਾ ਹੈ, ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਹੈ।’’ ਤੀਜੇ ਯੂਜ਼ਰ ਨੇ ਲਿਖਿਆ,‘‘ਸਿਧਾਰਥ ਸ਼ੁਕਲਾ ਜਦੋਂ ਮਾਹਿਰਾ ਨਾਲ ਗੱਲ ਕਰਦਾ ਹੈ ਤਾਂ ਉਨ੍ਹਾਂ ਦੀ ਗੱਲਾਂ ਦਾ ਕੋਈ ਮਤਲਬ ਨਹੀਂ ਨਿਕਲਦਾ। ਸਬਜ਼ੀਆਂ ਕੱਟਣ ਲਈ ਉਹ ਸਿਧਾਰਥ ਨਾਲ ਕਿੰਨੀ ਤਹਿਜੀਬ ਨਾਲ ਗੱਲ ਕਰਦੀ ਹੈ ਪਰ ਸ਼ੁਕਲਾ ਬਿਨ੍ਹਾਂ ਕਿਸੇ ਕਾਰਨ ਉਸ ਨਾਲ ਲੜਦਾ ਰਹਿੰਦਾ ਹੈ।’’


ਇਨ੍ਹਾਂ ਟਵੀਟਸ ਤੋਂ ਇੰਨਾ ਤਾਂ ਸਾਫ ਹੈ ਕਿ ਟਾਸਕ ਤੋਂ ਬਾਅਦ ਸਿਧਾਰਥ ਅਤੇ ਮਾਹਿਰਾ ਦੇ ਪ੍ਰਸ਼ੰਸਕ ਆਹਮਣੇ-ਸਾਹਮਣੇ ਆ ਗਏ ਹਨ। ਇੱਥੇ ਤੱਕ ਕਿ ਟਵੀਟ ਕਰਕੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਮਾਹਿਰਾ ਸ਼ਰਮਾ ਅਤੇ ਸਿਧਾਰਥ ਸ਼ੁਕਲਾ  ਵਿਚੋਂ ਕਿਸ ਨੂੰ ਆਪਣਾ ਸਮਰਥਨ ਦੇਣਾ ਚਾਹੁੰਦੇ ਹੋ। ਇਕ ਟਵੀਟ ਵਿਚ ਮਾਹਿਰਾ ਅਤੇ ਸਿਧਾਰਥ ਦੋਵਾਂ ਦੇ ਪ੍ਰਸ਼ੰਸਕ ਆਪਣੀ-ਆਪਣੀ ਗੱਲ ਰੱਖ ਰਹੇ ਹਨ।


ਇਕ ਟਵੀਟ ਵਿਚ ਲਿਖਿਆ ਹੈ ਕਿ ਸਿਧਾਰਥ ਸ਼ੁਕਲਾ ਨੇ ਮਾਹਿਰਾ ਨੂੰ ਬੁਰੀ ਤਰ੍ਹਾਂ ਨਾਲ ਟਾਸਕ ਵਿਚ ਧੱਕਾ ਦਿੱਤਾ? ਤੁਹਾਨੂੰ ਕੀ ਲੱਗਦਾ ਹੈ, ਉਨ੍ਹਾਂ ਨੂੰ ਸ਼ੋ ’ਚੋਂ ਬਾਹਰ ਕਰ ਦੇਣਾ ਚਾਹੀਦਾ ਹੈ ? ਇਸ ਟਵੀਟ ’ਤੇ ਸਿਧਾਰਥ ਦੇ ਪ੍ਰਸ਼ੰਸਕ ਨੇ ਜਬਾਵ ’ਚ ਲਿਖਿਆ,‘‘ਸਿਧਾਰਥ ਨੇ ਮਾਹਿਰਾ ਨੂੰ ਧੱਕਾ ਨਹੀਂ ਦਿੱਤਾ, ਉਹ ਸਿਰਫ ਉਸ ਦੇ ਹੱਥ ’ਚੋਂ ਸਾਮਾਨ ਖਿੱਚ ਰਿਹਾ ਸੀ।’’

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News