''ਹਿੰਟ'' ਗੀਤ ਰਾਹੀਂ ਕਰਨ ਔਜਲਾ ਨੇ ਬਿਆਨ ਕੀਤਾ ਦਿਲ ਦਾ ਦਰਦ (ਵੀਡੀਓ)

11/7/2019 9:44:04 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕਰਨ ਔਜਲਾ ਆਪਣੇ ਨਵੇਂ ਗੀਤ 'ਹਿੰਟ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਇਕ ਵਾਰ ਫਿਰ ਤੋਂ 'ਹਿੰਟ' ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ ਹਨ। ਜੀ ਹਾਂ, ਇਸ ਗੀਤ ਨੂੰ ਕੁਝ ਹੀ ਘੰਟੇ ਹੋਏ ਹਨ ਅਤੇ ਗੀਤ ਵਿਊਜ਼ ਲੱਖਾਂ 'ਚ ਪਹੁੰਚ ਗਏ ਹਨ। ਰਿਲੀਜ਼ ਹੁੰਦਿਆਂ ਹੀ ਕਰਨ ਔਜਲਾ ਦਾ ਇਹ ਗੀਤ ਟਰੈਂਡਿਗ 'ਚ ਛਾਇਆ ਹੋਇਆ ਹੈ।

ਦੱਸ ਦਈਏ ਕਿ 'ਹਿੰਟ' ਗੀਤ ਨੂੰ ਕਰਨ ਔਜਲਾ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਰਾਹੀਂ ਉਨ੍ਹਾਂ ਨੇ ਦਿਲ ਦੇ ਦਰਦਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਆਪਣੀ ਕਲਮ ਦੇ ਰਾਹੀਂ ਬਿਆਨ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਜੇ ਟਰੈਕ ਨੇ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਰੁਪਨ ਬੱਲ ਤੇ ਰੁਬੱਲ ਜੀ. ਟੀ. ਆਰ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਵੀ ਅਦਾਕਾਰੀ ਵੀ ਖੁਦ ਕਰਨ ਔਜਲਾ ਨੇ ਕੀਤੀ ਹੈ। ਵੀਡੀਓ ਦੇ ਰਾਹੀਂ ਗੀਤ ਦੀ ਕਹਾਣੀ ਨੂੰ ਬਹੁਤ ਹੀ ਫਿਲਮੀ ਢੰਗ ਨਾਲ ਦਿਖਾਇਆ ਗਿਆ ਹੈ, ਜਿਸ ਦੇ ਚੱਲਦਿਆਂ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਰਨ ਔਜਲਾ ਦਾ ਇਸ ਗੀਤ ਨੂੰ ਵੀ ਰੇਹਾਨ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News