ਬਿੱਗ ਬੌਸ ਦੇ ਘਰ 'ਚੋਂ ਬਾਹਰ ਹੋਇਆ ਇਹ ਮੁਕਾਬਲੇਬਾਜ਼, ਰੋ ਰੋ ਕਮਲੀ ਹੋਈ ਸ਼ਹਿਨਾਜ਼ (ਵੀਡੀਓ)

12/9/2019 2:18:51 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਇਸ ਸੀਜ਼ਨ 'ਚ ਦਰਸ਼ਕਾਂ ਨੂੰ ਜਿੰਨੇ ਵੀ ਟਵਿੱਸਟ ਅਤੇ ਪੰਗੇ ਦੇਖਣ ਨੂੰ ਮਿਲੇ ਹਨ, ਓਨੇ ਉਨ੍ਹਾਂ ਨੂੰ ਕਿਸੇ ਵੀ ਸੀਜ਼ਨ 'ਚ ਦੇਖਣ ਨੂੰ ਨਹੀਂ ਮਿਲੇ। 'ਬਿੱਗ ਬੌਸ 13' 'ਚ ਲਗਪਗ ਹਰ ਰੋਜ਼ ਇਕ ਨਵਾਂ ਟਵਿਸਟ ਆਉਂਦਾ ਹੈ। ਕਦੇ ਅਚਾਨਕ ਕਿਸੇ ਦੀ ਵਾਈਲਡ ਕਾਰਡ ਐਂਟਰੀ ਤਾਂ ਕਦੇ ਕਿਸੇ ਦਾ ਅਚਾਨਕ ਘਰੋਂ ਬੇਘਰ ਹੋ ਜਾਣਾ। 'ਬਿੱਗ ਬੌਸ' ਦੇ ਘਰ 'ਚ ਹੁਣ ਕੀ ਹੋ ਜਾਵੇਗਾ, ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਇਨ੍ਹਾਂ ਸਾਰੇ ਦਿਲਚਸਪ ਟਵਿੱਸਟਸ 'ਚ ਅੱਜ ਬਿੱਗ ਬੌਸ ਦੇ ਘਰ 'ਚ ਨਵਾਂ ਮੋੜ ਆਉਣ ਵਾਲਾ ਹੈ ਉਹ ਹੈ ਘਰਵਾਲਿਆਂ ਸਮੇਤ ਚਹੇਤਿਆਂ ਲਈ ਵੀ ਕਾਫੀ ਹੈਰਾਨੀਜਨਕ ਹੋਣ ਵਾਲਾ ਹੈ। ਅੱਜ ਬਿੱਗ ਬੌਸ ਦੇ ਘਰ 'ਚੋਂ ਸਿਧਾਰਥ ਸ਼ੁਕਲਾ ਬਾਹਰ ਚਲੇ ਜਾਣਗੇ। ਜੀ ਹਾਂ, ਅੱਜ ਬਿੱਗ ਬੌਸ ਸਿਧਾਰਥ ਨੂੰ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਜਾਣ ਲਈ ਕਹਿਣਗੇ ਪਰ ਇਸ ਕਹਾਣੀ 'ਚ ਵੀ ਥੋੜਾ ਮੋੜ ਹੈ। ਸਿਧਾਰਥ ਘਰ ਤੋਂ ਬਾਹਰ ਤਾਂ ਜਾਣਗੇ ਪਰ ਜਾਣਗੇ ਸੀਕਰੇਟ ਰੂਪ 'ਚ।

 

 
 
 
 
 
 
 
 
 
 
 
 
 
 

Paras & siddharth in secret room ! Kya mode legi yeh game ?? . . Follow @biggboss_.tv For more updates & videos . . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #khatronkekhiladi #bhartisingh #tiktokindia #nachbaliye9 #khatronkekhiladi10

A post shared by BIGGBOSS TV (@biggboss_.tv) on Dec 8, 2019 at 9:31am PST

ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਬਿੱਗ ਬੌਸ, ਸਿਧਾਰਥ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਜਾਣਾ ਹੋਵੇਗਾ। ਉਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਉਸ ਦੇ ਗਲੇ ਲੱਗ ਕੇ ਬੁਰੀ ਤਰ੍ਹਾਂ ਰੋਂਦੀ ਹੈ। ਇਸ ਤੋਂ ਬਾਅਦ ਸਿਧਾਰਥ ਸਿੱਧੇ ਸੀਕਰੇਟ ਰੂਮ 'ਚ ਨਜ਼ਰ ਆਉਦੇ ਹਨ। ਸੀਕਰੇਟ ਰੂਮ 'ਚ ਬੈਠ ਕੇ ਘਰਵਾਲਿਆਂ ਦੀ ਗੱਲ ਸੁਣ ਰਹੇ ਹਨ ਅਤੇ ਉਨ੍ਹਾਂ ਦੀ ਗੇਮ ਦੇਖ ਰਹੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸਿਧਾਰਥ ਸ਼ੁਕਲਾ ਘਰੋਂ ਬੇਘਰ ਹੋ ਜਾਣਗੇ। ਦਰਅਸਲ, ਸਿਧਾਰਥ ਨੂੰ ਟਾਈਫਾਇਡ ਹੋ ਗਿਆ ਹੈ। ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਦਿਨਾਂ ਤੋਂ ਠੀਕ ਨਹੀਂ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਹਾਲਾਤ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਕੀਤਾ ਜਾ ਸਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News