ਸਿਧਾਰਥ ਵੱਲੋਂ ਸ਼ਹਿਨਾਜ਼ ਦਾ ਹੱਥ ਮੋੜਨ ’ਤੇ ਭੜਕੇ ਯੂਜ਼ਰਸ, ਕਰ ਰਹੇ ਹਨ ਇਹ ਮੰਗ

1/8/2020 10:02:53 AM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਕਲਾਕਾਰ ਸਿਧਾਰਥ ਸ਼ੁਕਲਾ ਤੇ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ  ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੇ ਸਭ ਤੋਂ ਚਰਚਿਤ ਮੁਕਾਬਲੇਬਾਜ਼ਾਂ ’ਚੋਂ ਇਕ ਹੈ। ਸ਼ੋਅ ਦੇ ਅੰਦਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਕਾਫੀ ਨਜ਼ਦੀਕੀਆਂ ਵੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਦੋਵਾਂ ਵਿਚਕਾਰ ਕਾਫੀ ਮਜ਼ਾਕ ਵੀ ਹੁੰਦਾ ਰਿਹਾ ਹੈ। ਉਥੇ ਹੀ ਬਹੁਤ ਵਾਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਇਕ-ਦੂਜੇ ਕੋਲੋਂ ਵੀ ਰੁੱਸ ਵੀ ਜਾਂਦੇ ਹਨ। ਹਾਲਾਂਕਿ ਬਾਅਦ ਵਿਚ ਇਹ ਦੋਵਾਂ ਇਕ-ਦੂਜੇ ਨੂੰ ਮਨਾਉਣ ਲਈ ਕੋਈ ਕਸਰ ਨਹੀਂ ਛੱਡਦੇ।
PunjabKesari
ਹਾਲ ਹੀ ਵਿਚ ਪ੍ਰਸਾਰਿਤ ਹੋਏ ਬਿੱਗ ਬੌਸ ਦੇ ਇਕ ਐਪੀਸੋਡ ਵਿਚ ਵੀ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ। ਵੀਕੈਂਡ ਕਾ ਵਾਰ ਤੋਂ ਨਾਰਾਜ਼ ਸ਼ਹਿਨਾਜ਼ ਨੂੰ ਸਿਧਾਰਥ ਮਨਾਉਣ ਲਈ ਹਰ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨਾਲ ਕਾਫੀ ਮਸਤੀ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ ਪਰ ਸਿਧਾਰਥ ਸ਼ੁਕਲਾ ਦਾ ਮਜ਼ਾਕ ਸ਼ਹਿਨਾਜ਼ ਗਿੱਲ ਉਸ ਸਮੇਂ ਗੰਭੀਰਤਾ ਨਾਲ ਲੈ ਲੈਂਦੀ ਹਨ, ਜਦੋਂ ਸਿਧਾਰਥ ਉਨ੍ਹਾਂ ਨੂੰ ਮਾਹਿਰਾ ਕੋਲੋਂ ਜੈਲਸ ਦੱਸਦੇ ਹਨ। ਨਾਲ ਹੀ ਸਿਧਾਰਥ ਸ਼ਹਿਨਾਜ਼ ਨੂੰ ਮਜ਼ਾਕ ਕਰਦੇ ਹੋਏ ਅਤੇ ਉਸ ਦਾ ਗਲਾ ਦਬਾਉਂਦੇ ਹਨ ਅਤੇ ਸ਼ਹਿਨਾਜ਼ ਦੇ ਪੇਟ ’ਤੇ ਆਪਣੇ ਗੋਡਾ ਰੱਖ ਕੇ ਉਸ ਦਾ ਹੱਥ ਵੀ ਮੋੜ ਦਿੰਦੇ ਹਨ।


ਸ਼ਹਿਨਾਜ਼ ਗਿੱਲ ਨਾਲ ਸਿਧਾਰਥ ਸ਼ੁਕਲਾ ਦਾ ਇਸ ਤਰ੍ਹਾਂ ਨਾਲ ਪੇਸ਼ ਆਉਣਾ ਕਈ ਦਰਸ਼ਕਾਂ ਨੂੰ ਪਸੰਦ ਨਾ ਆਇਆ। ਜਿਸ ਤੋਂ ਬਾਅਦ ਸਿਧਾਰਥ ਖਿਲਾਫ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਭੱਦੇ ਕੁਮੈਂਟ ਵੀ ਕੀਤੇ।  Raaz Bani Rahe (MUFC) ਨਾਮ ਦੇ ਟਵਿਟਰ ਹੈਂਡਲ ਨੇ ਲਿਖਿਆ, ‘‘ਜੇਕਰ ਇਹ ਉਤਪੀੜਨ ਨਹੀਂ ਤਾਂ ਕੀ ਹੈ। ਤੁਸੀਂ ਸਾਫ ਦੇਖ ਸਕਦੇ ਹੋ ਕਿ ਸ਼ੁਕਲਾ ਨੇ ਆਪਣਾ ਪੈਰ ਸ਼ਹਿਨਾਜ਼ ਦੇ ਪੇਟ ’ਤੇ ਰੱਖਿਆ ਅਤੇ ਉਨ੍ਹਾਂ ਦੇ ਹੱਥਾਂ ਨੂੰ ਘੁਮਾ ਦਿੱਤਾ। ਕੋਈ ਵੀ ਸਮਝਦਾਰ ਮਹਿਲਾ ਨੈਸ਼ਨਲ ਟੈਲੀਵਿਜਨ ’ਤੇ ਇਸ ਤਰ੍ਹਾਂ ਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰੇਗੀ।’’ ਆਦਿਤਿਅ ਨੇ ਟਵਿਟਰ ‘ਤੇ ਲਿਖਿਆ, ‘‘ਉਨ੍ਹਾਂ ਨੂੰ (ਸਿਧਾਰਥ ਸ਼ੁਕਲਾ) ਨੂੰ ਗਿ੍ਰਫਤਾਰ ਕਰਨਾ ਚਾਹੀਦਾ ਹੈ।’’

Anand ਲਿਖਦੇ ਹਨ,‘‘ਮਨੋਰੰਜਨ ਦੇ ਨਾਮ ’ਤੇ ਨੈਸ਼ਨਲ ਟੈਲੀਵਿਜਨ ’ਤੇ ਇਹ ਕੀ ਬੇਹੂਦਾ ਦਿਖਾ ਰਹੇ ਹੋ। ਸੋਚੋ ਕਿ ਨੌਜਵਾਨ ਪੀੜੀ ਦੇ ਦਿਮਾਗ ’ਤੇ ਇਸ ਦਾ ਕੀ ਅਸਰ ਪਵੇਗਾ। ਇਸ ਪ੍ਰੋਗਰਾਮ ਨੂੰ ਬੰਦ ਕਰ ਦਿਓ।’’ QUEEN RASHAMI ਨੇ ਲਿਖਿਆ,‘‘ਇਹ ਹਿੰਸਾ ਹੈ, ਸ਼ੁਕਲਾ ਨੂੰ ਬਾਹਰ ਕੱਢੋ।’’  ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਸਿਧਾਰਥ ਸ਼ੁਕਲਾ ਦੇ ਖਿਲਾਫ ਹੋਰ ਵੀ ਕਈ ਟਵੀਟ ਹੋਏ ਹਨ। ਧਿਆਨ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ‘ਬਿੱਗ ਬੌਸ 13’ ਵੀਕੈਂਡ ਕਾ ਵਾਰ ਵਿਚ ਸਿੱਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਇਕ ਵਾਰ ਫਿਰ ਤੋਂ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਸਲਮਾਨ ਨੇ ਸ਼ਹਿਨਾਜ਼ ਕੋਲੋਂ ਪੁੱਛਿਆ ਕਿ ਉਹ ਸਿਧਾਰਥ ਕੋਲੋਂ ਕੀ ਐਕਸਪੈਕਟ ਕਰਦੀ ਹਨ? ਜਵਾਬ ਵਿਚ ਸ਼ਹਿਨਾਜ਼ ਕਹਿੰਦੀ ਹੈ ਕਿ ਉਨ੍ਹਾਂ ਨੂੰ ਅਟੈਂਸ਼ਨ ਚਾਹੀਦਾ ਹੈ, ਜੋ ਸਿੱਧਾਰਥ ਹੀ ਦੇ ਸਕਦਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News