ਸ਼ਹਿਨਾਜ਼ ਨੂੰ ਰੋਂਦਿਆ ਦੇਖ ਕੁਝ ਅਜਿਹਾ ਬੋਲ ਗਏ ਜੱਸੀ ਗਿੱਲ, ਜੋ ਬਣਿਆ ਚਰਚਾ ''ਚ

1/8/2020 10:06:21 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਤੇ ਬਾਲੀਵੁੱਡ ਐਕਟਰ ਜੱਸੀ ਗਿੱਲ ਅਤੇ ਕੰਗਨਾ ਰਣੌਤ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਥੇ ਸਟੇਜ 'ਤੇ ਕੰਗਨਾ ਨੇ ਸਲਮਾਨ ਖਾਨ ਨਾਲ ਖੂਬ ਮਸਤੀ ਵੀ ਕੀਤੀ ਸੀ। ਸਲਮਾਨ ਖਾਨ ਨੇ ਵੀ ਕੰਗਨਾ ਦੀਆਂ ਕਈ ਗੱਲਾਂ ਨੂੰ ਹਾਸੇ-ਮਜਾਕ 'ਚ ਟਾਲ ਦਿੱਤਾ ਸੀ। ਬਾਅਦ 'ਚ ਕੰਗਨਾ ਨੇ ਬਿੱਗ ਬੌਸ ਦੇ ਘਰ 'ਚ ਆਪਣੇ ਸਹਿ-ਕਲਾਕਾਰ ਜੱਸੀ ਗਿੱਲ ਨਾਲ ਐਂਟਰੀ ਕੀਤੀ ਸੀ।


ਜੱਸੀ ਗਿੱਲ ਵਰਗੇ ਹੀ ਘਰ ਤੋਂ ਵਿਦਾ ਹੋਣ ਲੱਗੇ ਤਾਂ ਸ਼ਹਿਨਾਜ਼ ਕੌਰ ਗਿੱਲ ਕਾਫੀ ਭਾਵੁਕ ਹੋ ਗਈ ਸੀ ਤੇ ਉਸ ਦੇ ਗਲੇ ਲੱਗ ਕੇ ਕਾਫੀ ਰੋਈ ਸੀ। ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਜੱਸੀ ਗਿੱਲ ਵੀ ਪੰਜਾਬ ਤੋਂ ਹੈ ਇਸ ਲਈ ਮੈਂ ਭਾਵੁਕ ਹੋ ਗਈ। ਸ਼ਹਿਨਾਜ਼ ਨੂੰ ਘਰ ਦੇ ਸਾਰੇ ਮੈਂਬਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਵਾਰ-ਵਾਰ ਆਖ ਰਹੀ ਸੀ ਕਿ ਉਸ ਨੂੰ ਜੱਸੀ ਗਿੱਲ ਨੂੰ ਦੇਖ ਕੇ ਰੋਣਾ ਆ ਗਿਆ ਸੀ।

ਜਦੋਂ ਕੰਗਨਾ ਰਣੌਤ ਨੂੰ ਪ੍ਰਪੋਜ਼ ਕਰਨ ਪਹੁੰਚੇ ਸਨ ਸਿਧਾਰਥ ਤੇ ਪਾਰਸ
ਜੱਸੀ ਗਿੱਲ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸਭ ਚੀਜ਼ਾਂ ਸ਼ਹਿਨਾਜ਼ ਨੂੰ ਵੱਖਰਾ ਬਣਾਉਂਦੀਆਂ ਨੇ ਅਤੇ ਇੰਨ੍ਹਾਂ ਚੀਜ਼ਾਂ ਕਾਰਨ ਹੀ ਉਹ 'ਬਿੱਗ ਬੌਸ 13' ਦੀ ਟਰਾਫੀ ਜਿੱਤਣ 'ਚ ਕਾਮਯਾਬ ਹੋਵੇਗੀ। ਉਸ ਨੇ ਕਿਹਾ ਕਿ ਜਦੋਂ ਮੈਂ ਘਰ 'ਚ ਐਂਟਰ ਹੋਇਆ ਤਾਂ ਮੈਂ ਸ਼ਹਿਨਾਜ਼ ਲਈ ਨੈਤਿਕ ਸਹਿਯੋਗ ਬਣਨਾ ਚਾਹੁੰਦਾ ਸੀ ਤੇ ਉਸ ਨੇ ਫਾਈਟ ਕਰਨ ਲਈ ਉਕਸਾਉਣ ਵਾਲਾ ਸੀ। ਸ਼ਹਿਨਾਜ਼ ਤੋਂ ਇਲਾਵਾ ਘਰ ਦੇ ਹੋਰਨਾਂ ਮੈਂਬਰਾਂ ਨੇ ਵੀ ਕਾਫੀ ਮਸਤੀ ਕੀਤੀ ਸੀ। ਇਸ 'ਚ ਸਭ ਤੋਂ ਖਾਸ ਸੀ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਦਾ ਕੰਗਨਾ ਨੂੰ ਪ੍ਰਪੋਜ਼ ਕਰਨਾ। ਦੋਵਾਂ ਨੂੰ ਆਪਣੇ-ਆਪਣੇ ਅੰਦਾਜ਼ 'ਚ ਕੰਗਨਾ ਨੂੰ ਪ੍ਰਪੋਜ਼ ਕਰਨ ਨੂੰ ਕਿਹਾ ਗਿਆ ਸੀ। ਪਾਰਸ ਨੇ ਕੰਗਨਾ ਨਾਲ ਡਾਂਸ ਕੀਤਾ ਸੀ ਤੇ ਸਿਧਾਰਥ ਨੇ ਵੀ ਕੁਝ ਅਜਿਹਾ ਹੀ ਕੀਤਾ ਪਰ ਉਹ ਊਪਸ ਮੂਮੈਂਟ ਦਾ ਸ਼ਿਕਾਰ ਹੋ ਗਏ ਸਨ। ਜਦੋਂ ਉਹ ਕੰਗਨਾ ਕੋਲ ਗਏ ਤਾਂ ਉਸ ਦੇ ਹੱਥ ਰੱਖਣ ਨਾਲ ਟੇਬਲ ਪਲਟਨ ਲੱਗਾ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News