ਨਾਨਾ ਪਾਟੇਕਰ ''ਤੇ ਫਿਰ ਵਰ੍ਹੀ ਤਨੂਸ਼੍ਰੀ ਦੱਤਾ, ਕਿਹਾ ''ਜਦੋਂ ਤਕ ਜਾਨ ਨਹੀਂ ਲੈ ਲਵਾਂਗੀ, ਛੱਡਾਂਗੀ ਨਹੀਂ''

1/8/2020 10:15:44 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੀਨੀਅਰ ਅਦਾਕਾਰ ਨਾਨਾ ਪਾਟੇਕਰ 'ਤੇ ਯੌਨ ਸ਼ੋਸ਼ਣ (ਮੀਟੂ) ਦਾ ਇਲਜ਼ਾਮ ਲਾਉਣ ਵਾਲੀ ਅਦਾਕਾਰਾ ਤਨੂਸ਼੍ਰੀ ਦੱਤਾ ਇਕ ਵਾਰ ਫਿਰ ਸਾਹਮਣੇ ਆਈ ਹੈ। ਇਸ ਵਾਰ ਉਸ ਨੇ ਨਾਨਾ ਪਾਟੇਕਰ 'ਤੇ ਫਿਰ ਹੱਲਾ ਬੋਲਿਆ ਹੈ। ਉਸ ਨੇ ਇਸ ਵਾਰ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਤਕ ਮੈਂ ਨਾਨਾ ਪਾਟੇਕਰ ਦੀ ਜਾਨ ਨਹੀਂ ਲੈ ਲਵਾਂਗੀ, ਉਦੋਂ ਤਕ ਉਸ ਨੂੰ ਛੱਡਾਂਗੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਗਣੇਸ਼ ਆਚਾਰੀਆ ਅਸਲ ਮੁਲਜ਼ਮ ਹੈ।
Image result for Two booked for ‘false complaint’ against Tanushree Dutta’s lawyer
ਦੱਸਣਯੋਗ ਹੈ ਕਿ ਤਨੂਸ਼੍ਰੀ ਦੱਤਾ ਦੇ ਵਕੀਲ ਨਿਤਿਨ ਸਤਪਤੇ ਤੇ ਉਨ੍ਹਾਂ ਦੀ ਮੁੰਬਈ ਹਾਈ ਕੋਰਟ ਦੀ ਇਕ ਸਾਥੀ ਵਕੀਲ ਨੇ ਛੇੜਛਾੜ ਦਾ ਇਲਜ਼ਾਮ ਲਾਇਆ ਸੀ। ਤਨੂਸ਼੍ਰੀ ਨੇ ਅਕਤੂਬਰ 2018 ਵਿਚ ਅਭਿਨੇਤਾ ਨਾਨਾ ਪਾਟੇਕਰ ਖਿਲਾਫ 2008 ਵਿਚ ਫਿਲਮ 'ਹਾਰਨ ਓਕੇ ਪਲੀਜ਼' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਪ੍ਰੇਸ਼ਾਨ ਕਰਨ ਅਤੇ ਮਾੜਾ ਵਰਤਾਓ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਨਾਨਾ ਪਾਟੇਕਰ, ਕੋਰੀਓਗ੍ਰਾਫਰ ਗਣੇਸ਼ ਆਚਾਰੀਆ, ਨਿਰਮਾਤਾ ਸੰਮੀ ਸਿੱਦੀਕੀ ਅਤੇ ਡਾਇਰੈਕਟਰ ਰਾਕੇਸ਼ ਸਾਰੰਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News