ਰੋਡੀਜ਼ ਫੇਮ ਰਘੂਰਾਮ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ
1/8/2020 10:48:25 AM

ਮੁੰਬਈ(ਬਿਊਰੋ)- ਮਸ਼ਹੂਰ ਟੀ. ਵੀ. ਅਦਾਕਾਰ ਰਘੂਰਾਮ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ। ਅਜਿਹਾ ਇਸ ਲਈ ਹੈ ਕਿ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਹੀ ਇਕ ਨੰਨ੍ਹੀ ਜਾਨ ਦੀ ਐਂਟਰੀ ਹੋ ਚੁੱਕੀ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸਮਝੇ। ਰਘੂਰਾਮ ਦੀ ਪਤਨੀ ਨਤਾਲੀ ਡੀ ਲੁਸੀਓ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਰਘੂਰਾਮ ਅਤੇ ਨਤਾਲੀ ਨੇ ਦਸੰਬਰ 2018 ਵਿਚ ਵਿਆਹ ਕੀਤਾ ਸੀ। ਠੀਕ ਇਕ ਸਾਲ ਬਾਅਦ ਇਹ ਕਪਲ ਮਾਤਾ-ਪਿਤਾ ਬਣੇ। ਰਘੂ ਅਤੇ ਨਤਾਲੀ ਨੇ ਅਗਸਤ ਵਿਚ ਪ੍ਰੈੱਗਨੈਂਸੀ ਦੀ ਘੋਸ਼ਣਾ ਕੀਤੀ ਸੀ। ਰਘੂ ਦੇ ਬੇਟੇ ਦੀ ਅਜੇ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।
ਰਿਪੋਰਟ ਮੁਤਾਬਕ, ਨਤਾਲੀ ਨੇ ਸੋਮਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਸ ਬਾਰੇ ਵਿਚ ਰਘੂ ਨੇ ਕਿਹਾ,‘‘ਹੁਣ ਰਾਹਤ ਮਿਲੀ। ਅਸਲ ਵਿਚ ਕਈ ਭਾਵਨਾਵਾਂ ਹਨ। ਅਸੀਂ ਇਸ ਦੇ ਲਈ ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ। ਅਸੀਂ ਪ੍ਰੈੱਗਨੈਂਸੀ, ਬੱਚੇ ਦੇ ਜਨਮ, ਉਸ ਦੀ ਦੇਖਭਾਲ ਸਾਰੇ ਦੇ ਬਾਰੇ ਵਿਚ ਸਿੱਖਿਆ ਪਰ ਇਨ੍ਹਾਂ ’ਚੋਂ ਕੁੱਝ ਵੀ ਤੁਹਾਨੂੰ ਮਾਤਾ-ਪਿਤਾ ਬਣਨ ਲਈ ਤਿਆਰ ਨਹੀਂ ਕਰਦਾ ਹੈ।’’
ਰਘੂ ਨੇ ਦੱਸਿਆ ਕਿ ਮਾਂ ਅਤੇ ਪੁੱਤਰ ਦੋਵੇਂ ਸਿਹਤਮੰਦ ਅਤੇ ਸੁਰੱਖਿਅਤ ਹਨ। ਉਹ ਅੱਗੇ ਕਹਿੰਦੇ ਹੈ,‘‘ਨਤਾਲੀ ਨੇ ਬੱਚੇ ਨੂੰ ਜਨਮ ਦੇਣ ਲਈ ਵਾਟਰ ਬਰਥ ਦੇ ਨਾਲ ਹਾਈਪੋਬਰਥਿੰਗ ਤਕਨੀਕ ਦਾ ਪ੍ਰਯੋਗ ਕੀਤਾ ਹੈ। ਸ਼ਾਂਤ, ਸੁੰਦਰ ਅਤੇ ਕੁਦਰਤੀ ਤਰੀਕਾ।’’ ਰਘੂ ਅਤੇ ਨਤਾਲੀ ਨੇ ਆਪਣੇ ਬੇਟੇ ਦਾ ਨਾਮ ‘ਰਿਦਮ’ ਰੱਖਿਆ ਹੈ। ਰਘੂ ਨੇ ਦੱਸਿਆ ਕਿ ਇਹ ਨਾਮ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਨਹੀਂ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਪ੍ਰਾਜਕਤਾ ਕੋਲੀ ਨੇ ‘ਰਚਿਆ ਇਤਿਹਾਸ’, TIME 100 Creators ਲਿਸਟ ''ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ
