ਸਵੀਮਿੰਗ ਪੂਲ ''ਚ ਰੋਮਾਂਸ ਕਰਦੇ ਨਜ਼ਰ ਆਉਣਗੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ, ਦੇਖੋ ਵੀਡੀਓ

11/25/2019 1:20:38 PM

ਮੁੰਬਈ(ਬਿਊਰੋ)- 'ਬਿੱਗ ਬੌਸ 13' ਦਾ ਪਿਛਲਾ ਹਫਤਾ ਜਿੰਨਾ ਵਿਵਾਦਿਤ ਰਿਹਾ ਇਸ ਵਾਰ ਨਵਾਂ ਹਫਤਾ ਓਨੀ ਹੀ ਰੋਮਾਂਸ ਨਾਲ ਭਰਪੂਰ ਰਹਿਣ ਵਾਲਾ ਹੈ ਤੇ ਇਹ ਰੋਮਾਂਸ ਵੀ ਦੋ ਅਜਿਹੇ ਮੈਂਬਰਾਂ ਵਿਚਕਾਰ ਹੋਵੇਗਾ ਜੋ ਇਕ-ਦੂਜੇ ਦੇ ਜਾਨੀ ਦੁਸ਼ਮਣ ਹਨ। ਆਉਣ ਵਾਲੇ ਐਪੀਸੋਡ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਰੋਮਾਂਟਿਕ ਮੂਡ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਸਿਧਾਰਥ ਤੇ ਰਸ਼ਮੀ ਵਿਚਕਾਰ ਸ਼ੋਅ ਦੀ ਸ਼ੁਰੂਆਤ ਤੋਂ ਹੀ ਤਣਾਅ ਦੇਖਣ ਨੂੰ ਮਿਲਿਆ ਹੈ। ਦੋਵਾਂ ਦੇ ਕਾਫੀ ਝਗੜੇ ਹੋਏ ਹਨ, ਜਿਸ ਨਾਲ ਘਰ ਦੇ ਸਾਰੇ ਮੈਂਬਰਸ ਵੀ ਪਰੇਸ਼ਾਨ ਹੋ ਗਏ ਹਨ ਪਰ ਹੁਣ ਦੋਵਾਂ ਵਿਚਕਾਰ ਰੋਮਾਂਸ ਹੁੰਦਾ ਨਜ਼ਰ ਆਵੇਗਾ ਤੇ ਦੋਵਾਂ ਨੂੰ ਰੋਮਾਂਸ ਕਰਦਿਆਂ ਦੇਖ ਘਰ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ।


ਕਲਰਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੋਵਾਂ ਦੇ ਰੋਮਾਂਸ ਦੀ ਇਕ ਵੀਡੀਓ 'ਚ ਟਵੀਟ ਕੀਤਾ ਹੈ, ਜਿਸ ਵਿਚ ਦੋਵੇਂ ਪੂਲ 'ਚ ਰੋਮਾਂਸ ਕਰਦੇ ਦਿਖਾਈ ਦੇਣਗੇ। ਅਸਲ ਵਿਚ ਇਸ ਸ਼ੋਅ 'ਚ ਆਉਣ ਤੋਂ ਪਹਿਲਾਂ ਸਿਧਾਰਥ ਤੇ ਰਸ਼ਮੀ ਇਕ ਟੀ.ਵੀ. ਸੀਰੀਅਲ 'ਦਿਲ ਸੇ ਦਿਲ ਤਕ' 'ਚ ਕੰਮ ਕਰ ਚੁੱਕੇ ਹਨ। ਉਸ ਸੀਰੀਅਲ 'ਚ ਦੋਵਾਂ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਉਸ ਸੀਰੀਅਲ 'ਚ ਆਨ-ਸਕ੍ਰੀਨ ਦੋਵਾਂ ਦੀ ਕੈਮਿਸਟਰੀ ਕਾਫ਼ੀ ਵਧੀਆ ਲੱਗੀ ਸੀ। ਬਿੱਗ ਬੌਸ ਦੇ ਘਰ 'ਚ ਅੱਜ ਦੋਵਾਂ ਦੀ ਉਹੀ ਕੈਮਿਸਟਰੀ ਦੁਹਰਾਈ ਜਾਵੇਗੀ।
PunjabKesari
ਆਉਣ ਵਾਲੇ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਸਾਰੇ ਘਰਵਾਲੇ ਲਿਵਿੰਗ ਏਰੀਆ 'ਚ ਇਕੱਠੇ ਹੁੰਦੇ ਹਨ। ਉਸ ਤੋਂ ਬਾਅਦ ਉਨ੍ਹਾਂ ਸਾਹਮਣੇ ਟੀ.ਵੀ. 'ਤੇ ਸਿਧਾਰਥ ਤੇ ਰਸ਼ਮੀ ਦੇ ਸੀਰੀਅਲ ਦੀ ਇਕ ਕਲਿੱਪ ਚਲਦੀ ਹੈ। ਇਹ ਦੇਖ ਕੇ ਘਰਵਾਲੇ ਕਾਫੀ ਖੁਸ਼ ਹੁੰਦੇ ਹਨ। ਇਸ 'ਤੇ ਸਹਿਨਾਜ਼ ਕਹਿੰਦੀ ਹੈ ਕਿ ਤੁਸੀਂ ਦੋਵੇਂ ਇਕੱਠੇ ਕਿੰਨੇ ਵਧੀਆ ਲਗਦੇ ਹਨ, ਤੁਸੀਂ ਇਕੱਠੇ ਕਿਉਂ ਨਹੀਂ ਰਹਿੰਦੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News