''ਬਿੱਗ ਬੌਸ 13'' ਦੀ ਜੇਤੂ ਇਨਾਮੀ ਰਾਸ਼ੀ ਹੋਈ ਦੁੱਗਣੀ, 8 ਅੰਕਾਂ ਤੱਕ ਪਹੁੰਚਿਆ ਅੰਕੜਾ

2/15/2020 9:56:38 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਗ੍ਰੈਂਡ ਫਿਨਾਲੇ ਅੱਜ ਰਾਤ ਹੋਣ ਵਾਲਾ ਹੈ। ਅਜੇ ਵੀ ਘਰ 'ਚ 6 ਕੰਟੈਸਟੈਂਟ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਸਿੰਘ, ਆਰਤੀ ਸਿੰਘ, ਰਸ਼ਮੀ ਦੇਸਾਈ ਤੇ ਪਾਰਸ ਛਾਬੜਾ ਹਨ। ਹਾਲਾਂਕਿ ਫੈਨਜ਼ ਇਸ ਗੱਲ ਨੂੰ ਲੈ ਕੇ ਕਾਫੀ ਜੋਸ਼ 'ਚ ਹਨ ਕਿ ਜੇਤੂ ਨੂੰ ਕਿੰਨੀ ਇਨਾਮ ਰਾਸ਼ੀ ਮਿਲੇਗੀ। 'ਬਿੱਗ ਬੌਸ 13' ਸਤੰਬਰ 2019 ਤੋਂ ਸ਼ੁਰੂ ਹੋਇਆ ਸੀ ਤੇ ਇਹ ਹੁਣ ਪੂਰੇ ਪੰਜ ਮਹੀਨੇ ਬਾਅਦ ਖਤਮ ਹੋ ਰਿਹਾ ਹੈ। 6 ਕੰਟੈਸਟੈਂਟਸ ਸਮੇਤ ਫੈਨਜ਼ ਇਹ ਜਾਣਨ ਲਈ ਉਤਸੁਕ ਹਨ ਕਿ ਵਿਜੇਤਾ ਕੌਣ ਹੋਵੇਗਾ?

ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦਾ ਸੀਜ਼ਨ ਕਾਫੀ ਸਫਲ ਰਿਹਾ ਤੇ ਫੈਨਜ਼ ਨੇ ਬਿੱਗ ਬੌਸ 13 ਦਾ ਪੂਰਾ ਮਜ਼ਾ ਲਿਆ ਹੈ। ਜਿਵੇਂ-ਜਿਵੇਂ ਗ੍ਰੈਂਡ ਫਿਨਾਲੇ ਨੇੜੇ ਆ ਰਿਹਾ ਹੈ, ਉਂਝ ਇਕ ਹੋਰ ਸਵਾਲ ਹੈ, ਜਿਸ ਦੇ ਜਵਾਬ ਲਈ ਪ੍ਰਸ਼ੰਸਕ ਜੋਸ਼ 'ਚ ਹਨ। ਵੱਡਾ ਸਵਾਲ ਬਣਿਆ ਹੋਇਆ ਹੈ ਕਿ ਬਿੱਗ ਬੌਸ 13 ਦੀ ਇਨਾਮੀ ਰਾਸ਼ੀ ਕਿੰਨੀ ਹੈ? ਯਕੀਨ ਹੈ ਕਿ ਬਹੁਤ ਸਾਰੇ ਲੋਕ ਇਹ ਜਾਣਨ ਲਈ ਜੋਸ਼ 'ਚ ਹਨ ਕਿ ਵਿਜੇਤਾ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ।

ਸਪੌਟ ਬੁਆਏ 'ਚ ਛਪੀ ਖਬਰ ਮੁਤਾਬਿਕ ਆਮ ਤੌਰ 'ਤੇ ਇਨਾਮੀ ਰਾਸ਼ੀ 50 ਲੱਖ ਰੁਪਏ ਹੁੰਦੀ ਹੈ। ਵਿਕੀਪੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਨਾਮੀ ਰਾਸ਼ੀ 1 ਕਰੋੜ ਰੁਪਏ ਹੋਵੇਗੀ, ਜੋ ਕਿ ਦੁੱਗਣੀ ਰਕਮ ਹੈ। ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਟੈਲੀ ਚੱਕਰ 'ਤੇ ਅਜਿਹੀ ਰਿਪੋਰਟ ਸੀ ਕਿ ਇਨਾਮੀ ਰਾਸ਼ੀ ਨੂੰ ਦੁੱਗਣੀ ਕਰਨ ਦਾ ਵਿਚਾਰ ਸੀ ਕਿਉਂਕਿ ਮੇਕਰਜ਼ ਨੂੰ ਇਨਾਮੀ ਰਾਸ਼ੀ ਕਾਰਨ ਵੱਡੇ ਅਦਾਕਾਰਾ ਨੂੰ ਲੱਭਣ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਘਰੋਂ ਨਿਕਲੀ ਮਾਹਿਰਾ ਸ਼ਰਮਾ ਨੇ ਘਰ ਬਾਹਰ ਨਿਕਲਦਿਆਂ ਹੀ ਪਾਰਸ ਛਾਬੜਾ ਲਈ ਨਹੀਂ ਸਗੋਂ ਸਿਧਾਰਥ ਸ਼ੁਕਲਾ ਲਈ ਵੋਟ ਮੰਗ ਰਹੀ ਹੈ। ਹੁਣ ਵੋਟਿੰਗ ਲਾਈਨ ਕੁਝ ਹੀ ਘੰਟਿਆਂ ਲਈ ਖੁੱਲ੍ਹੀਆਂ ਹਨ ਤੇ ਸਿਧਾਰਥ ਸ਼ੁਕਲਾ ਦੇ ਫੈਨਜ਼ ਉਨ੍ਹਾਂ ਦੇ ਸਪੋਰਟ 'ਚ ਆ ਗਏ ਹਨ। ਮਾਹਿਰਾ ਸ਼ਰਮਾ ਨੇ ਲਿਖਿਆ, ''ਇਹ ਕਦੇ ਸੋਚਿਆ ਵੀ ਨਹੀਂ ਸੀ ਕਿ 'ਬਿੱਗ ਬੌਸ' 'ਚ ਯਾਦਾਂ, ਦੋਸਤੀ, ਬੰਧਨ, ਖੁਸ਼ੀਆਂ ਮਿਲਣਗੀਆਂ, ਇਸ ਯਾਤਰਾ 'ਚ ਮੇਰੇ ਨਾਲ ਰਹਿਣ ਤੇ ਮੈਨੂੰ ਸਪੋਰਟ ਕਰਨ ਲਈ ਸਿਧਾਰਥ ਸ਼ੁਕਲਾ ਦਾ ਸ਼ੁਕਰੀਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News