ਫਿਨਾਲੇ ਤੋਂ ਪਹਿਲਾਂ ਪਾਰਸ ਨੇ ਮੰਨੀ ਹਾਰ, 10 ਲੱਖ ਰੁਪਏ ਲੈ ਕੇ ਛੱਡਿਆ ਬਿੱਗ ਬੌਸ ਦਾ ਘਰ

2/15/2020 1:45:46 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਜੇਤੂ ਕੌਣ ਹੋਵੇਗਾ ਇਸ ਗੱਲ ਦਾ ਐਲਾਨ ਅੱਜ ਹੋ ਜਾਵੇਗਾ। 29 ਸਤੰਬਰ 2019 ਨੂੰ ਸ਼ੁਰੂ ਹੋਇਆ ਇਹ ਸ਼ੋਅ ਅੱਜ ਚਾਰ ਮਹੀਨੇ 16 ਦਿਨਾਂ ਬਾਅਦ ਖਤਮ ਹੋ ਜਾਵੇਗਾ ਪਰ ਫਿਨਾਲੇ ਤੋਂ ਪਹਿਲਾਂ ਇਕ ਹੈਰਾਨੀਜਨਕ ਖਬਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਸੰਸਕਾਰੀ ਪਲੇਅਬੁਆਏ ਪਾਰਸ ਛਾਬੜਾ ਨੇ ਸ਼ੋਅ ਛੱਡ ਦਿੱਤਾ ਹੈ। ਜੀ ਹਾਂ ਵਾਇਰਲ ਖਬਰ ਮੁਤਾਬਕ, ਪਾਰਸ 10 ਲੱਖ ਰੁਪਏ ਲੈ ਕੇ ਸ਼ੋਅ ਤੋਂ ਬਾਹਰ ਹੋ ਗਏ ਹਨ।

ਸਪਾਟਬੁਆਏ ਦੀ ਖਬਰ ਮੁਤਾਬਕ, ਹਰ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵੀ ਬਿੱਗ ਬੌਸ ਦੇ ਘਰ 'ਚ ਪੈਸਿਆਂ ਦਾ ਬੈਗ ਲਿਆਂਦਾ ਗਿਆ ਤੇ ਸਾਰੇ ਕੰਟੈਸਟੈਂਟ ਨੂੰ ਮੌਕਾ ਦਿੱਤਾ ਗਿਆ ਕਿ ਉਹ ਰਕਮ ਲੈ ਕੇ ਸ਼ੋਅ ਤੋਂ ਬਾਹਰ ਹੋ ਸਕਦੇ ਹਨ। ਸਾਰਿਆਂ ਨੇ ਉਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਪਾਰਸ ਛਾਬੜਾ ਨੇ ਪੈਸੇ ਲੈ ਕੇ ਸ਼ੋਅ ਤੋਂ ਜਾਣ ਦਾ ਫੈਸਲਾ ਲਿਆ। ਯਾਨੀ ਬਿੱਗ ਬੌਸ ਵੱਲੋਂ ਦਿੱਤੇ ਗਏ 10 ਲੱਖ ਰੁਪਏ ਨਾਲ ਪਾਰਸ ਫਿਨਾਲੇ ਤੋਂ ਪਹਿਲਾਂ ਹੀ ਬਾਹਰ ਹੋ ਗਏ ਹਨ। ਹੁਣ ਮੁਕਾਬਲਾ ਆਰਤੀ ਸਿੰਘ, ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਗਿੱਲ ਕੌਰ ਤੇ ਰਸ਼ਮੀ ਦੇਸਾਈ ਵਿਚਕਾਰ ਹੋਵੇਗਾ।

 

ਗੂਗਲ ਨੇ ਦੱਸਿਆ ਪਾਰਸ ਨੂੰ ਵਿਨਰ
ਪਾਰਸ ਛਾਬੜਾ ਨੇ 10 ਲੱਖ ਰੁਪਏ ਲੈ ਕੇ ਬਿੱਗ ਬੌਸ ਦਾ ਘਰ ਛੱਡਿਆ ਹੈ ਜਾਂ ਨਹੀਂ ਇਹ ਅੱਜ ਰਾਤ ਨੂੰ ਪਤਾ ਲੱਗ ਜਾਵੇਗਾ ਪਰ ਗੂਗਲ ਤਾਂ ਪਾਰਸ ਬਾਰੇ 'ਚ ਕੁਝ ਹੋਰ ਹੀ ਖਬਰਾਂ ਦੇ ਰਿਹਾ ਹੈ। ਜੇ ਤੁਸੀਂ ਗੂਗਲ 'ਤੇ Bigg Boss 13 Winner ਸਰਚ ਕਰੋਗੇ ਤਾਂ ਪਾਰਸ ਛਾਬੜਾ ਦਾ ਨਾਂ ਦਿਖਾਈ ਦੇ ਰਿਹਾ ਹੈ।
PunjabKesari
ਜ਼ਬਰਦਸਤ ਰਹੀ ਪਾਰਸ ਛਾਬੜਾ ਦੀ ਜਰਨੀ
ਘਰ 'ਚ ਜੇਕਰ ਪਾਰਸ ਛਾਬੜਾ ਦੀ ਜਰਨੀ ਦੀ ਕਰੀਏ ਤਾਂ, ਉਨ੍ਹਾਂ ਨੇ ਇਸ ਸ਼ੋਅ ਨੂੰ ਆਪਣੇ ਅਸੂਲਾਂ 'ਤੇ ਖੇਡਿਆ ਹੈ। ਉਨ੍ਹਾਂ ਨੇ ਘਰ 'ਚ ਸਾਰਿਆਂ ਨਾਲ ਚੰਗੀ ਦੋਸਤੀ ਤਾਂ ਨਿਭਾਈ ਪਰ ਮਾਹਿਰਾ ਸ਼ਰਮਾ ਨਾਲ ਉਨ੍ਹਾਂ ਦਾ ਵੱਖਰੀ ਹੀ ਬੌਂਡਿੰਗ ਦੇਖਣ ਨੂੰ ਮਿਲੀ। ਦੋਵਾਂ 'ਚ ਕਦੇ ਪਿਆਰ ਤੇ ਕਦੇ ਤਕਰਾਰ ਦੇਖਣ ਨੂੰ ਮਿਲਦਾ ਰਿਹਾ। ਫੈਨਜ਼ ਨੂੰ ਵੀ ਉਨ੍ਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News