''ਬਿੱਗ ਬੌਸ 8'' ਦੇ ਮੁਕਾਬਲੇਬਾਜ਼ ਨਾਲ ਬਦਮਾਸ਼ਾਂ ਨੇ ਕੀਤੀ ਕੁੱਟਮਾਰ, ਲੜਕੀ ਨਾਲ ਜੁੜਿਆ ਹੈ ਮਾਮਲਾ

3/9/2020 12:51:13 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 8' ਦੇ ਫਾਈਨਲਿਸਟ ਰਹਿ ਚੁੱਕੇ ਆਰਜੇ ਪ੍ਰੀਤਮ ਸਿੰਘ ਨੇ ਟਵਿਟਰ ਅਕਾਊਂਟ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਹੈਰਾਨ ਕਰ ਰਹੀਆਂ ਹਨ। 8 ਮਾਰਚ ਨੂੰ ਸਵੇਰੇ 4 ਵਜੇ ਪ੍ਰੀਤਮ ਆਪਣੀ ਪਤਨੀ ਨਾਲ ਕਿਤੇ ਜਾ ਰਹੇ ਸਨ। ਉਦੋ ਉਨ੍ਹਾਂ ਨੇ ਦੇਖਿਆ ਕਿ ਤਿੰਨ ਲੋਕ ਮਿਲ ਕੇ ਇਕ ਲੜਕੇ ਤੇ ਲੜਕੀ ਨਾਲ ਕੁੱਟ ਮਾਰ ਕਰ ਰਹੇ ਸਨ। ਪ੍ਰੀਤਮ ਨੇ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਤਾਂ ਉਨ੍ਹਾਂ ਬਦਮਾਸ਼ਾਂ ਨੇ ਉਨ੍ਹਾਂ ਨਾਲ ਵੀ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ।
Image
ਪ੍ਰੀਤਮ ਨੇ ਘਟਨਾ 'ਚ ਜ਼ਖਮੀ ਹੋਏ ਲੜਕੇ ਦੀ ਤਸਵੀਰ ਵੀ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਪ੍ਰੀਤਮ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਤਿੰਨੇ ਬਦਮਾਸ਼ ਮਿਲ ਕੇ ਲੜਕੀ ਨੂੰ ਛੇੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੜਕੀ ਨਾਲ ਬਤਮੀਜੀ ਵੀ ਕੀਤੀ। ਬਦਮਾਸ਼ਾਂ ਨੇ ਲੜਕੇ ਦੇ ਸਿਰ 'ਤੇ ਇੱਟ ਨਾਲ ਵਾਰ ਕੀਤਾ।

ਪ੍ਰੀਤਮ ਨੇ ਦੱਸਿਆ ਕਿ, ''ਮੈਂ 1 ਘੰਟੇ ਤੱਕ ਲੜਕੇ ਨੂੰ ਬਚਾਉਂਦਾ ਰਿਹਾ। ਇਸ ਦੌਰਾਨ ਮੈਨੂੰ ਵੀ ਸੱਟਾਂ ਲੱਗੀਆਂ। ਉਹ ਲੜਕੀ ਦੀ ਮਦਦ ਦੀ ਭੀਖ ਮੰਗਦੀ ਰਹੀ ਕਿ ਲੜਕੇ ਨੂੰ ਛੱਡ ਦਿਓ। ਮੈਂ ਉਸ ਨੂੰ ਬੋਲਦਾ ਰਿਹਾ ਕਿ ਲੜਕੇ ਨੂੰ ਜਾਣ ਦਿਓ ਪਰ ਉਹ ਸੁਣਨ ਨੂੰ ਤਿਆਰ ਹੀ ਨਹੀਂ ਸਨ। ਹੋਲੀ-ਹੋਲੀ ਤਿੰਨ ਲੋਕ 10 ਲੋਕਾਂ 'ਚ ਬਦਲ ਗਏ ਅਤੇ ਸਾਰੇ ਮਿਲ ਕੇ ਲੜਕੇ ਨੂੰ ਮਾਰਨ ਲੱਗੇ।'' ਦੱਸ ਦਈਏ ਕਿ ਇਹ ਲੋਕ ਲੜਕੇ ਨੂੰ ਇਸ ਲਈ ਮਾਰ ਰਹੇ ਸਨ ਕਿਉਂਕਿ ਲੜਕਾ ਲੜਕੀ ਨਾਲ ਬੈਠਿਆ ਹੋਇਆ ਸੀ।
Image
ਪ੍ਰੀਤਮ ਨੇ ਕਿਹਾ ਕਿ 'ਘਟਨਾ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਤਿੰਨ ਬਦਮਾਸ਼ ਉਧਰੋ ਲੰਘ ਰਹੇ ਸਨ ਤੇ ਲੜਕੀ 'ਤੇ ਕੁਮੈਂਟ ਕਰਨ ਲੱਗੇ। ਲੜਕੇ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਦਮਾਸ਼ਾਂ ਨੇ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ 8-10 ਵਾਰ ਪੁਲਸ ਨੂੰ ਫੋਨ ਵੀ ਕੀਤਾ ਗਿਆ ਪਰ ਮੌਕੇ 'ਤੇ ਕੋਈ ਮਦਦ ਕਰਨ ਨਹੀਂ ਪਹੁੰਚਿਆ। ਇਸ ਤੋਂ ਬਾਅਦ ਮੇਰੀ ਪਤਨੀ ਪੁਲਸ ਕੋਲ ਵੀ ਗਈ ਪਰ ਪੁਲਸ ਵਾਲਿਆਂ ਨੇ ਕਿਹਾ ਕਿ ਉਹ ਏਰੀਆ ਸਾਡੇ ਏਰੀਏ 'ਚ ਨਹੀਂ ਆਉਂਦਾ। ਫਿਲਹਾਲ ਲੜਕਾ ਹਸਪਤਾਲ 'ਚ ਹੈ।

ਦੱਸਣਯੋਗ ਹੈ ਕਿ ਪ੍ਰੀਤਮ ਨੇ ਟਵੀਟ 'ਚ ਮੁੰਬਈ ਪੁਲਸ ਤੇ ਸ਼ਿਵਸੈਨਾ ਨੂੰ ਵੀ ਟੈਗ ਕੀਤਾ ਹੈ। ਇਸ ਟਵੀਟ ਦੇ ਕੁਝ ਘੰਟਿਆਂ ਬਾਅਦ ਪ੍ਰੀਤਮ ਨੇ ਟਵਿਟਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਲਿਖਿਆ, ''ਧੰਨਵਾਦ, ਸਾਂਸਦ ਅਸਲਮ ਸ਼ੇਖ ਇਸ ਮਦਦ ਲਈ। ਸਾਨੂੰ ਉਨ੍ਹਾਂ ਵਰਗੇ ਹੋਰ ਨੇਤਾਵਾਂ ਦੀ ਲੋੜ ਹੈ। 24 ਘੰਟੇ ਤੋਂ ਵੀ ਘੱਟ ਸਮੇਂ 'ਚ ਦੋਸ਼ੀਆਂ ਨੂੰ ਸਲਾਖਾਂ  ਪਿੱਛੇ ਕੀਤਾ ਗਿਆ। ਮੁੰਬਈ ਪੁਲਸ ਤੇ ਬਾਂਗੁਰ ਨਗਰ ਪੁਲਸ ਸਟੇਸ਼ਨ ਦੇ ਸਟਾਫ ਦਾ ਵੀ ਧੰਨਵਾਦ।''
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News