'ਬਿੱਗ ਬੌਸ' ਨੂੰ ਹਾਰ ਕੇ ਵੀ ਜਿੱਤੇ ਇਹ ਮੁਕਾਬਲੇਬਾਜ਼, ਕਮਾਏ ਜੇਤੂਆਂ ਤੋਂ ਜ਼ਿਆਦਾ ਪੈਸੇ

2/17/2020 2:09:03 PM

ਮੁੰਬਈ (ਬਿਊਰੋ) : ਟੀ. ਵੀ. ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਨੂੰ ਭਾਰਤ ਤੋਂ ਲੈ ਕੇ ਵਿਦੇਸ਼ ਤੱਕ ਦੀ ਜਨਤਾ ਪਸੰਦ ਕਰਦੀ ਹੈ। ਇਸ ਸ਼ੋਅ 'ਚ ਹਰ ਸਾਲ ਸਾਨੂੰ ਕੁੱਝ ਨਾ ਕੁੱਝ ਮਜ਼ੇਦਾਰ ਦੇਖਣ ਨੂੰ ਮਿਲਦਾ ਹੈ ਤਾਂ ਉੱਥੇ ਹੀ ਇਸ 'ਚ ਭਾਗ ਲੈਣ ਵਾਲੇ ਸਿਤਾਰੇ ਵੀ ਵਿਵਾਦਾਂ 'ਚ ਵੀ ਆਉਂਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਜਨਤਾ ਨੇ ਕਿਸੇ ਨੂੰ ਚਾਹਿਆ ਅਤੇ ਸ਼ੋਅ 'ਚ ਜੇਤੂ ਦੇ ਰੂਪ 'ਚ ਕੋਈ ਹੋਰ ਹੀ ਉਭਰਕੇ ਆਇਆ ਪਰ ਕੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੰਟੈਸਟੈਂਟਸ ਦੇ ਨਾਲ ਅਜਿਹਾ ਵੀ ਹੋਇਆ ਹੈ ਕਿ ਉਨ੍ਹਾਂ ਨੂੰ ਸ਼ੋਅ ਦੇ ਵਿਜੇਤਾਵਾਂ ਤੋਂ ਜ਼ਿਆਦਾ ਪੈਸੇ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਰਸ਼ਮੀ ਦੇਸਾਈ 'ਬਿੱਗ ਬੌਸ 13' ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਕੰਟੈਸਟੈਂਟ ਸੀ।
Image result for Sidharth Shukla,Rashami Desai
ਜਿੱਥੇ ਜੇਤੂ ਸਿਧਾਰਥ ਸ਼ੁਕਲਾ ਨੂੰ ਸ਼ੋਅ 'ਚ ਰਹਿਣ ਦੇ 2.10 ਕਰੋੜ ਰੁਪਏ ਦਿੱਤੇ ਗਏ ਹਨ ਤਾਂ ਉਥੇ ਹੀ ਰਸ਼ਮੀ ਨੂੰ 2.50 ਕਰੋੜ ਰੁਪਏ ਮਿਲੇ ਹਨ।
Image result for Dipika Kakar,S Sreesanth
ਸ਼੍ਰੀਸੰਤ ਭਾਵੇਂ ਹੀ 'ਬਿੱਗ ਬੌਸ 12' ਨੂੰ ਜਿੱਤ ਨਹੀਂ ਸਕੇ ਹੋਣ ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਜੇਤੂ ਦੀਪਿਕਾ ਕੱਕੜ ਤੋਂ ਜ਼ਿਆਦਾ ਰਕਮ ਕਮਾਈ ਸੀ। ਖਬਰਾਂ ਦੇ ਮੁਤਾਬਕ, ਸ਼੍ਰੀਸੰਤ ਨੂੰ ਇਕ ਹਫਤੇ ਦੇ 50 ਲੱਖ ਰੁਪਏ ਦਿੱਤੇ ਗਏ ਸਨ ਜਦੋਂਕਿ ਦੀਪਿਕਾ ਨੂੰ 15 ਲੱਖ ਰੁਪਏ ਮਿਲੇ ਸਨ।
Image result for Navjot Singh Sidhu,Urvashi Dholakia
ਕ੍ਰਿਕੇਟ ਸਟਾਰ ਅਤੇ ਸਿਆਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਜੇਤੂ ਉਰਵਸ਼ੀ ਢੋਲਕੀਆ ਤੋਂ ਜ਼ਿਆਦਾ ਪੈਸੇ ਦਿੱਤੇ ਗਏ ਸਨ। ਉਰਵਸ਼ੀ ਨੂੰ ਹਫਤੇ ਦੇ 2.5 ਲੱਖ ਅਤੇ ਸਿੱਧੂ ਨੂੰ 6 ਲੱਖ ਰੁਪਏ ਦਿੱਤੇ ਗਏ ਸਨ। ਮੰਨਿਆ ਜਾਂਦਾ ਹੈ ਕਿ ਰਿਮੀ ਨੂੰ ਘਰ 'ਚ ਥੋੜ੍ਹਾ ਐਕਸ਼ਨ ਲਿਆਉਣ ਲਈ 2 ਕਰੋੜ ਰੁਪਏ ਦਿੱਤੇ ਗਏ ਸਨ।
Image result for prince narula
ਇਸ ਸ਼ੋਅ ਦੇ ਵਿਨਰ ਪ੍ਰਿੰਸ ਨਰੂਲਾ ਦੀ ਕਮਾਈ ਤੋਂ ਕਿਤੇ ਜ਼ਿਆਦਾ ਸੀ। ਪ੍ਰਿੰਸ ਨਰੂਲਾ ਨੂੰ ਇਕ ਹਫਤੇ ਦੇ 10 ਲੱਖ ਰੁਪਏ ਮਿਲੇ ਸਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News