ਸਜ਼ਾ ਸੁਣ ਕੇ ਹਿਮਾਂਸ਼ੀ ਦੇ ਨਿਕਲੇ ਹੰਝੂ, ਖੇਸਾਰੀ ਲਾਲ ਨੂੰ ਵੀ ਲੱਗਾ ਝਟਕਾ (ਵੀਡੀਓ)

11/12/2019 1:17:47 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਜ਼ਾ ਕਾਫੀ ਵੱਖਰੀ ਹੁੰਦੀ ਹੈ। ਉਹ ਕਦੋ ਕਿਸ ਨੂੰ ਕੀ ਸਜ਼ਾ ਦੇਣ, ਇਹ ਕੋਈ ਨਹੀਂ ਸੋਚ ਸਕਦਾ। ਹੁਣ ਹਾਲ ਹੀ 'ਚ 'ਬਿੱਗ ਬੌਸ' ਨੇ ਖੇਸਾਰੀ ਲਾਲ ਤੇ ਹਿਮਾਂਸ਼ੀ ਖੁਰਾਨਾ ਨੂੰ ਅਜਿਹੀ ਸਜ਼ਾ ਦਿੱਤੀ ਕਿ ਹਿਮਾਂਸ਼ੀ ਭਾਵੁਕ ਹੋ ਗਈ। ਦਰਅਸਲ, ਸ਼ੋਅ ਦਾ ਇਕ ਪ੍ਰੋਮੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਬਿੱਗ ਬੌਸ ਸਾਰੇ ਘਰਵਾਲਿਆਂ ਤੋਂ ਪੁੱਛਦੇ ਹਨ ਕਿ ਵਾਈਲਡ ਕਾਰਡ ਮੁਕਾਬਲੇਬਾਜ਼ ਅਤੇ ਵਾਪਸ ਘਰ 'ਚ ਆਏ ਮੁਕਾਬਲੇਬਾਜ਼ 'ਚੋਂ ਹੁਣ ਤੱਕ ਕਿਹੜੇ ਮੁਕਾਬਲੇਬਾਜ਼ ਸੁਸਤ ਹਨ, ਜਿਨ੍ਹਾਂ ਨੂੰ ਜਗਾਉਣ ਦੀ ਲੋੜ ਹੈ? ਸਾਰੇ ਘਰ ਵਾਲੇ ਖੇਸਾਰੀ ਲਾਲ ਤੇ ਹਿਮਾਂਸ਼ੀ ਦਾ ਨਾਂ ਲੈਂਦੇ ਹਨ। ਸਾਰਿਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਹਾਲੇ ਤੱਕ ਜ਼ਿਆਦਾ ਫੁਰਤੀ ਨਾਲ ਖੇਡਦੇ ਨਹੀਂ ਦਿਸੇ। ਘਰਵਾਲਿਆਂ ਦੀ ਇਹ ਗੱਲ ਸੁਣ ਕੇ ਦੋਵੇਂ ਹੈਰਾਨ ਹੋ ਗਏ। ਇਸ ਤੋਂ ਬਾਅਦ 'ਬਿੱਗ ਬੌਸ' ਆਖਦੇ ਹਨ ਕਿ ਹਿਮਾਂਸ਼ੀ ਤੇ ਖੇਸਾਰੀ ਨੂੰ ਹੁਣ ਜਾਗਣ ਦੀ ਲੋੜ ਹੈ। ਬਿੱਗ ਬੌਸ ਆਖਦੇ ਹਨ ਕਿ ਹੁਣ ਦੋਵਾਂ ਨੂੰ ਬਿੱਗ ਬੌਸ ਦੇ ਅਗਲੇ ਆਦੇਸ਼ ਤੱਕ ਜਾਗਣਾ ਹੋਵੇਗਾ ਤੇ ਬੈੱਡਰੂਮ ਦੇ ਬਾਹਰ ਦੋਵਾਂ ਨੂੰ ਪਹਿਰਾ ਦੇਣਾ ਹੋਵੇਗਾ।

 

 
 
 
 
 
 
 
 
 
 
 
 
 
 

Gharwalon ko lagta hai @khesari_yadav aur @iamhimanshikhurana game mein so rahe hai! Dekhiye kya hoga jab apni hi baat par hoga inhe pachtava, aaj raat 10:30 baje. Anytime on @voot. @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 11, 2019 at 4:04am PST

ਦੱਸਣਯੋਗ ਹੈ ਕਿ ਬਿੱਗ ਬੌਸ ਦਾ ਇਹ ਆਦੇਸ਼ ਸੁਣ ਸਾਰੇ ਹੈਰਾਨ ਹੋ ਗਏ ਅਤੇ ਫਿਰ ਆਸਿਮ ਬਿੱਗ ਬੌਸ ਨੂੰ ਆਖਦਾ ਹੈ ਕਿ ਮੈਂ ਹਿਮਾਂਸ਼ੀ ਖੁਰਾਨਾ ਦੀ ਜਗ੍ਹਾ ਇਹ ਕੰਮ ਕਰਾਂਗਾ ਕਿਉਂਕਿ ਉਸ ਦੀ ਸਿਹਤ ਪਹਿਲਾਂ ਹੀ ਖਰਾਬ ਹੈ ਤੇ ਜੇਕਰ ਉਹ ਜਾਗਦੀ ਰਹੇਗੀ ਤਾਂ ਉਸ ਦੀ ਸਿਹਤ ਹੋਰ ਵੀ ਖਰਾਬ ਹੋ ਜਾਵੇਗੀ ਪਰ ਫਿਰ ਹਿਮਾਂਸ਼ੀ ਆਖਦੀ ਹੈ ਕਿ ਜੇਕਰ ਸਾਰਿਆਂ ਨੂੰ ਲੱਗਦਾ ਹੈ ਕਿ ਮੈਂ ਵੀਕ (ਕਮਜ਼ੋਰ) ਹਾਂ ਤਾਂ ਮੈਂ ਇਹ ਟਾਸਕ ਜ਼ਰੂਰ ਕਰਾਂਗੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News