ਲੱਚਰ ਗਾਇਕੀ ਤੇ ਗੈਂਗਸਟਰ 'ਤੇ ਬਣਨ ਵਾਲੀਆਂ ਫਿਲਮਾਂ 'ਤੇ ਖੁੱਲ੍ਹ ਕੇ ਬੋਲੇ ਬੀਨੂੰ ਢਿੱਲੋਂ

2/5/2020 4:53:34 PM

ਜਲੰਧਰ (ਬਿਊਰੋ) — ਵੱਖ-ਵੱਖ ਫਿਲਮਾਂ 'ਚ ਅਦਾਕਾਰੀ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਕਾਮੇਡੀ ਅਦਾਕਾਰ ਬੀਨੂੰ ਢਿੱਲੋਂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ਖਮੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਦੱਸ ਦਈਏ ਕਿ ਬੀਨੂੰ ਢਿੱਲੋਂ ਮੋਗਾ ਦੇ ਚੋਖਾ ਐਮਪਾਇਰ 'ਚ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਕਿਹਾ ਲੱਚਰ ਗਾਇਕੀ ਤੇ ਗੈਂਗਸਟਰ ਵਰਗੀਆਂ ਫਿਲਮਾਂ 'ਤੇ ਖੁੱਲ੍ਹ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਗੈਂਗਸਟਰ 'ਤੇ ਫਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ। ਅਜਿਹੀਆਂ ਫਿਲਮਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ।'' ਬੀਨੂੰ ਢਿੱਲੋਂ ਨੇ ਲੱਚਰ ਗਾਇਕੀ ਬਾਰੇ ਗੱਲ ਕਰਦਿਆਂ ਕਿਹਾ, ''ਲੱਚਰ ਗਾਇਕੀ ਵਾਲੇ ਗੀਤ ਤੇ ਫਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ। ਜਦੋਂ ਲੋਕ ਅਜਿਹੀਆਂ ਫਿਲਮਾਂ ਤੇ ਗੀਤ ਨਹੀਂ ਦੇਖਣਗੇ ਤਾਂ ਪ੍ਰੋਡਿਊਸਰ ਪੈਸੇ ਵੀ ਨਹੀਂ ਲਾਉਣਗੇ। ਸਾਨੂੰ ਪੰਜਾਬੀ ਸੱਭਿਆਚਾਰ ਵਿਰਸੇ 'ਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ, ਅਜਿਹੇ 'ਚ ਗੈਂਗਸਟਰ 'ਤੇ ਫਿਲਮਾਂ ਨਹੀਂ ਬਣਨਗੀਆਂ।''

ਦੱਸ ਦਈਏ ਕਿ ਇਸ ਦੌਰਾਨ ਬੀਨੂੰ ਢਿੱਲੋਂ ਤੋਂ ਇਲਾਵਾ ਦੇਵ ਖਰੌੜ ਤੇ ਫਿਲਮ ਦੀ ਅਦਾਕਾਰਾ ਵੀ ਸ਼ਾਮਲ ਸੀ। ਬੀਨੂੰ ਢਿੱਲੋਂ ਦੀ ਫਿਲਮ 'ਜ਼ਖਮੀ' 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ 'ਜ਼ਖਮੀ' ਫਿਲਮ ਦੇਖਣ ਦੀ ਅਪੀਲ ਕੀਤੀ।    
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News