ਮੈਡਮ ਤੁਸਾਦ ਮਿਊਜ਼ੀਅਮ ’ਚ ਲੱਗਾ ਕਾਜਲ ਅਗਰਵਾਲ ਦਾ ਵੈਕਸ ਸਟੈਚੂ

2/5/2020 5:01:18 PM

ਮੁੰਬਈ(ਬਿਊਰੋ)- ਅਦਾਕਾਰਾ ਕਾਜਲ ਅਗਰਵਾਲ ਨੇ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਬੁੱਧਵਾਰ ਨੂੰ ਆਪਣੇ ਮੋਮ ਦੇ ਪੁਤਲੇ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਵੀ ਉੱਥੇ ਮੌਜੂਦ ਸਨ। ਇਸ ਦੌਰਾਨ ਕਾਜਲ ਕਾਫੀ ਖੁੱਸ਼ ਨਜ਼ਰ ਆਈ। ਦੱਸ ਦੇਈਏ ਕਿ ਕਾਜਲ ਤੋਂ ਇਲਾਵਾ ਇਸ ਮਿਊਜ਼ੀਅਮ ਵਿਚ ਅਨੁਸ਼ਕਾ ਸ਼ਰਮਾ, ਪ੍ਰਭਾਸ, ਸ਼੍ਰੀਦੇਵੀ, ਮਹੇਸ਼ ਬਾਬੂ ਅਤੇ ਕਰਨ ਜੌਹਰ ਦੇ ਪੁਤਲੇ ਲੱਗੇ ਹੋਏ ਹਨ।

Image
ਈਵੈਂਟ ਦੌਰਾਨ ਕਾਜਲ ਨੇ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਘੁੱਮਣ ਦਾ ਆਪਣਾ ਅਨੁਭਵ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ, ‘‘ਜਦੋਂ ਮੈਂ 12 ਸਾਲ ਦੀ ਸੀ ਤਾਂ ਮੈਂ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਗਈ ਸੀ ਅਤੇ ਮੈਨੂੰ ਯਾਦ ਹੈ ਕਿ ਮੈਂ ਸਿਤਾਰਿਆਂ ਵਿਚਕਾਰ ਬੈਠੀ ਸੀ। ਮੈਂ ਬੀਟਲਸ ਨਾਲ ਸੋਫੇ ’ਤੇ ਬੈਠੀ ਸੀ ਅਤੇ ਮੈਨੂੰ ਲੱਗ ਰਿਹਾ ਸੀ। ‘ਓਹ ਮਾਏ ਗਾਡ ਮੈਂ ਇੱਥੇ ਆ ਚੁੱਕੀ ਹਾਂ।’ ਮੈਨੂੰ ਯਾਦ ਹੈ ਜਦੋਂ ਮੈਂ ਉਨ੍ਹਾਂ ਸਾਰੇ ਪ੍ਰਸਿੱਧ ਲੋਕਾਂ ਨੂੰ ਉੱਥੇ ਦੇਖਿਆ ਤਾਂ ਮੈਨੂੰ ਸਮਝ ਆਇਆ ਕਿ ਅਸਲ ਵਿਚ ਲੋਕਾਂ ਨੂੰ ਮਨਪਸੰਦੀ, ਦਿਲ ਵਿਚ ਜਗ੍ਹਾ ਬਣਾਉਣਾ ਅਤੇ ਬੇਹੱਦ ਪ੍ਰਸਿੱਧ ਹੋਣ ਦਾ ਮਤਲਬ ਕੀ ਹੈ। ਮੈਨੂੰ ਪਤਾ ਨਹੀਂ ਸੀ ਕਿ ਇਕ ਦਿਨ ਮੈਨੂੰ ਵੀ ਆਪਣਾ ਮੋਮ ਦਾ ਪੁਤਲਾ ਦੇਖਣ ਨੂੰ ਮਿਲੇਗਾ।’’
Image
 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News