ਇਸ ਕਾਰਨ ਸਲਮਾਨ ਖਾਨ ਨੇ ਹਿਊਸਟਨ ’ਚ ਹੋਣ ਵਾਲਾ ਸ਼ੋਅ ਕੀਤਾ ਕੈਂਸਲ
2/6/2020 9:26:24 AM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਦੇ ਭਾਈਜਾਨ ਯਾਨਿ ਕਿ ਸਲਮਾਨ ਖਾਨ ਨੇ ਹਿਊਸਟਨ ਵਿਚ ਹੋਣ ਵਾਲੇ ਆਪਣੇ ਇਕ ਸ਼ੋਅ ਨੂੰ ਕੈਂਸਲ ਕਰਨ ਦਿੱਤਾ ਹੈ ਕਿਉਂਕਿ ਕਥਿਤ ਤੌਰ ’ਤੇ ਇਸ ਦਾ ਆਯੋਜਨ ਪਾਕਿਸਤਾਨ ਈਵੈਂਟ ਮੈਨੇਜਰ ਰੇਹਾਨ ਸਿੱਦੀਕੀ ਕਰ ਰਹੇ ਹਨ। ਮੀਡੀਆ ਵਿਚ ਆ ਰਹੀਆਂ ਖਬਰਾਂ ਵਿਚ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਰੇਹਾਨ ਸਿੱਦੀਕੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਸ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ। ਸਿੱਦੀਕੀ ’ਤੇ ਇਸ ਈਵੈਂਟ ਦੇ ਜ਼ਰੀਏ ਭਾਰਤ ਵਿਰੋਧੀ ਗਤੀਵਿਧੀਆਂ ਲਈ ਪੈਸੇ ਇਕੱਠੇ ਕਰਨ ਦਾ ਦੋਸ਼ ਲੱਗਾ ਹੈ। ਜਾਣਕਾਰੀ ਮੁਤਾਬਕ ਇਹ ਸ਼ੋਅ 10 ਅਪ੍ਰੈਲ ਨੂੰ ਆਯੋਜਿਤ ਹੋਣਾ ਹੈ। ਹਾਲਾਂਕਿ, ਅਜੇ ਈਵੈਂਟ ਆਯੋਜਕਾਂ ਅਤੇ ਐਕਟਰ ਦੀ ਟੀਮ ਵੱਲੋਂ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਹਾਲ ਹੀ ਵਿਚ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼ IIFA ਐਵਾਰਡ ਦੀ ਪ੍ਰੈੱਸ ਕਾਂਫਰੈਂਸ ਲਈ ਮੱਧ ਪ੍ਰਦੇਸ਼ ਪਹੁੰਚੇ ਸਨ। ਜਿੱਥੇ ਸਲਮਾਨ ਖਾਨ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
2 hours ago
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
