‘ਮੁੰਨਾ ਭਾਈ 3’ ’ਤੇ ਕੰਮ ਸ਼ੁਰੂ ਕਰ ਰਿਹੈ ਵਿਧੂ ਵਿਨੋਦ ਚੋਪੜਾ

2/6/2020 9:38:36 AM

ਮੁੰਬਈ(ਬਿਊਰੋ)- ਬਾਲੀਵੁੱਡ ਫਿਲਮਕਾਰ ਵਿਧੂ ਵਿਨੋਦ ਚੋਪੜਾ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਹੀ ਸੰਜੇ ਦੱਤ ਨੂੰ ਲੈ ਕੇ ‘ਮੁੰਨਾ ਭਾਈ 3’ ’ਤੇ ਕੰਮ ਸ਼ੁਰੂ ਕਰਨ ਜਾ ਰਹੇ ਹਨ। ਵਿਧੂ ਵਿਨੋਦ ਨੇ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਨੂੰ ਲੈ ਕੇ ਸੁਪਰਹਿੱਟ ਫਿਲਮ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’ ਬਣਾਈ ਸੀ, ਜੋ ਬਾਕਸ ਆਫਿਸ ਵਿਚ ਜ਼ਬਰਦਸਤ ਹਿੱਟ ਹੋਈ। ਇਸ ਤੋਂ ਬਾਅਦ ਵਿਧੂ ਵਿਨੋਦ ਨੇ ਫਿਲਮ ਦਾ ਸੀਕਵਲ ‘ਲਗੇ ਰਹੋ ਮੁੰਨਾ ਭਾਈ’ ਬਣਾਇਆ ਅਤੇ ਇਹ ਵੀ ਸਫਲ ਰਿਹਾ। ਕਾਫੀ ਸਮੇਂ ਤੋਂ ‘ਮੁੰਨਾ ਭਾਈ 3’ ਬਣਾਉਣ ਦੀ ਗੱਲ ਹੋ ਰਹੀ ਸੀ। ਵਿਧੂ ਵਿਨੋਦ ਨੇ ਸੰਜੇ ਦੱਤ ਦੇ ਫੈਨਜ਼ ਨੂੰ ਇਕ ਗੁੱਡ ਨਿਊਜ਼ ਦਿੱਤੀ ਹੈ ਕਿ ਉਹ ਇਸ ਸੀਰੀਜ਼ ਦੀ ਤੀਸਰੀ ਫਿਲਮ ’ਤੇ ਕੰਮ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News