ਵਰਿੰਦਰ ਸਿੰਘ ਢਿੱਲੋਂ ਤੋਂ ਬੀਨੂੰ ਢਿੱਲੋਂ ਬਣਨ ਦੀ ਕਹਾਣੀ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

8/29/2019 12:45:38 PM

ਜਲੰਧਰ (ਬਿਊਰੋ) — ਉਦਾਸ ਚਿਹਰਿਆਂ ’ਤੇ ਹਾਸਾ ਲਿਆਉਣ ਵਾਲੇ ਉੱਘੇ ਅਦਾਕਾਰ ਬੀਨੂੰ ਢਿੱਲੋਂ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 29 ਅਗਸਤ 1975 ਨੂੰ ਸੰਗਰੂਰ ਦੇ ਪਿੰਡ ਧੂਰੀ, ਪੰਜਾਬ ’ਚ ਹੋਇਆ ਸੀ। ਦੱਸ ਦਈਏ ਕਿ ਬੀਨੂੰ ਢਿੱਲੋਂ ਨੂੰ ਪੰਜਾਬੀ ਫਿਲਮਾਂ ’ਚ ਕਮੇਡੀਅਨ ਪਾਤਰ ਵਜੋਂ ਵੀ ਜਾਣਿਆ ਜਾਂਦਾ ਹੈ। ਬੀਨੂੰ ਢਿੱਲੋਂ ਹਮੇਸ਼ਾ ਹੀ ਆਪਣੇ ਸੰਵਾਦਾਂ ਨੂੰ ਬਿਹਤਰੀਨ ਢੰਗ ਨਾਲ ਬੋਲਣ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ। 

PunjabKesari

ਵਰਿੰਦਰ ਸਿੰਘ ਢਿੱਲੋਂ ਤੋਂ ਬਣੇ ਬੀਨੂੰ ਢਿੱਲੋਂ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬੀਨੂੰ ਢਿੱਲੋਂ ਦਾ ਅਸਲ ਨਾਂ ‘ਵਰਿੰਦਰ ਸਿੰਘ ਢਿੱਲੋਂ ਹੈ। ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ 1994 ’ਚ ਕੀਤੀ। 

PunjabKesari

ਫਿਲਮਾਂ ’ਚ ਆਉਣ ਤੋਂ ਪਹਿਲਾਂ ਨਾਟਕਾਂ ’ਚ ਕਰਦੇ ਸਨ ਕੰਮ
ਬੀਨੂੰ ਢਿੱਲੋਂ ਨੂੰ ਨਾਟਕਾਂ ’ਚ ਕੰਮ ਕਰਨ ਦਾ ਵੱਡਾ ਅਨੁਭਵ ਹੈ। ਫਿਲਮਾਂ ’ਚ ਆਉਣ ਤੋਂ ਪਹਿਲਾਂ ਬੀਨੂੰ ਢਿੱਲੋਂ ਨਾਟਕਾਂ ’ਚ ਵੱਖ-ਵੱਖ ਕਿਰਦਾਰ ਨਿਭਾਉਂਦੇ ਸਨ। ਉਨ੍ਹਾਂ ਦੇ ‘ਨੌਟੀ ਬਾਬਾ ਇਨ ਟਾਊਨ’ ਅਤੇ ‘ਐੱਨ. ਆਰ. ਆਈ’ (ਨਹੀਂ ਰਹਿਣਾ ਇੰਡੀਆ) ਵਰਗੇ ਨਾਟਕ ਕਾਫੀ ਮਕਬੂਲ ਹੋਏ ਸਨ।

PunjabKesari

ਪਾਲੀਵੁੱਡ ਫਿਲਮ ਇੰਡਸਟਰੀ ’ਚ ਬਣਾਈ ਖਾਸ ਪਛਾਣ
ਬੇਸ਼ੱਕ ਬੀਨੂੰ ਢਿੱਲੋਂ ਨੇ ਪੰਜਾਬੀ ਫਿਲਮ ਇੰਡਸਟਰੀ ’ਚ ਕਮੇਡੀ ਕਿਰਦਾਰਾਂ ਨਾਲ ਖਾਸ ਪਛਾਣ ਬਣਾਈ ਪਰ ਬਤੌਰ ਲੀਡ ਅਦਾਕਾਰ ਉਹ ‘ਵੇਖ ਬਰਾਤਾਂ ਚੱਲੀਆਂ’ ਫਿਲਮ ’ਚ ਨਿੱਘੇ ਸੁਭਾਅ ਤੇ ਸ਼ਾਨਦਾਰ ਅਭਿਨੇਤਾ ਵਜੋਂ ਉਭਰੇ। ਜਾਣਕਾਰੀ ਮੁਤਾਬਕ, ਬੀਨੂੰ ਢਿੱਲੋਂ ਦਾ ਇਥੋਂ ਤੱਕ ਪਹੁੰਚਣ ਦਾ ਸਫਰ ਸੋਖਾ ਨਹੀਂ ਸੀ। ਉਨ੍ਹਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਤੇ ਸਹਿਜੇ-ਸਹਿਜੇ ਤਰੱਕੀ ਦੀ ਰਾਹ ਨੂੰ ਫੜਿ੍ਹਆ। 

PunjabKesari

ਭੰਗੜੇ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਬੀਨੂੰ ਢਿੱਲੋਂ ਨੇ ਭੰਗੜੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਥਿਏਟਰ ’ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥੀਏਟਰ ’ਚ ਆਪਣੇ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵੀ ਪੈਸੇ ਨਹੀਂ ਜੁੜਦੇ ਸਨ ਪਰ ਫਿਰ ਵੀ ਬੀਨੂੰ ਢਿੱਲੋਂ ਨੇ ਹਿੰਮਤ ਨਾ ਹਾਰੀ। 

PunjabKesari

ਥਿਏਟਰ ਤੋਂ ਪਹਿਲੀ ਵਾਰ ਕਮਾਏ ਸਨ 750 ਰੁਪਏ
ਬੀਨੂੰ ਢਿੱਲੋਂ ਨੇ ਪਹਿਲੀ ਵਾਰ ਥਿਏਟਰ ਤੋਂ 750 ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚੀ। ਫਿਰ ਬੀਨੂੰ ਢਿੱਲੋਂ ਨੇ ਪੂਰਾ 1 ਸਾਲ ਘਰ ਤੋਂ ਦੂਰ ਰਹਿ ਕੇ ਆਪਣੇ ਕੰਮ ’ਚ ਲਗਨ ਦਿਖਾਈ ਤੇ ਸਾਲ ’ਚ 75000 ਰੁਪਏ ਕਮਾਏ। ਹੌਲੀ-ਹੌਲੀ ਬੀਨੂੰ ਢਿੱਲੋਂ ਨੂੰ ਫਿਲਮਾਂ ਮਿਲਣ ਲੱਗੀਆਂ।

PunjabKesari

ਇਹ ਹਨ ਹਿੱਟ ਫਿਲਮਾਂ
ਬੀਨੂੰ ਢਿੱਲੋਂ ‘ਤੇਰਾ ਮੇਰਾ ਕੀ ਰਿਸ਼ਤਾ’, ‘ਮੁੰਡੇ ਯੂ. ਕੇ. ਦੇ’, ‘ਮੇਲ ਕਰਾਦੇ ਰੱਬਾ’, ‘ਜਿੰਨੇ ਮੇਰਾ ਦਿਲ ਲੁੱਟਿਆ’, ‘ਧਰਤੀ’, ‘ਕੈਰੀ ਆਨ ਜੱਟਾ’, ‘ਵੇਖ ਬਰਾਤਾਂ ਚੱਲੀਆਂ’, ‘ਕਾਲਾ ਸ਼ਾਹ ਕਾਲਾ’, ‘ਮਰ ਗਏ ਓਏ ਲੋਕੋ’, ‘ਬੰਬੂਕਾਟ’, ‘ਬੈਂਡ ਵਾਜੇ’, ‘ਅੰਬਰਸਰੀਆ’, ‘ਅੰਗਰੇਜ’, ‘ਓਹ ਮਾਈ ਪਿਓ’, ‘ਇਸ਼ਕ ਬਰਾਂਡੀ’, ‘ਪੰਜਾਬ ਬੋਲਦਾ’, ‘ਬੈਸਟ ਆਫ ਲੱਕ’, ‘ਵਧਾਈਆਂ ਜੀ ਵਧਾਈਆਂ’ ਅਤੇ ‘ਨੌਕਰ ਵਹੁਟੀ ਦਾ’ ਵਰਗੀਆਂ ਫਿਲਮਾਂ ਸ਼ਾਮਲ ਹਨ। 

PunjabKesari

ਅਦਾਕਾਰੀ ਦੇ ਨਾਲ-ਨਾਲ ਬਣੇ ਨਿਰਮਾਤਾ
ਦੱਸ ਦਈਏ ਕਿ ਵਧੀਏ ਅਦਾਕਾਰ ਹੋਣ ਦੇ ਨਾਲ-ਨਾਲ ਬੀਨੂੰ ਢਿੱਲੋਂ ਫਿਲਮ ਨਿਰਮਾਤਾ ਵੀ ਹਨ। ਉਨ੍ਹਾਂ ਨੇ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ ‘ਨੌਟੀ ਮੈਨ’ ਪ੍ਰੋਡਕਸ਼ਨ ਦੀ ਸ਼ੁਰੂਆਤ ਵੀ ਕੀਤੀ, ਜਿਸ ਅਧੀਨ ਬੀਨੂੰ ਢਿੱਲੋਂ ਨੇ ‘ਬਾਈਲਾਰਸ’, ‘ਕਾਲਾ ਸ਼ਾਹ ਕਾਲਾ’, ‘ਨੌਕਰ ਵਹੁਟੀ ਦਾ’, ‘ਵਧਾਈਆਂ ਜੀ ਵਧਾਈਆਂ’ ਫਿਲਮਾਂ ਦਾ ਨਿਰਮਾਣ ਵੀ ਕੀਤਾ। ਆਪਣੇ ਪ੍ਰੋਡਕਸ਼ਨ ਹਾਊਸ ਅਧੀਨ ਹੀ ਬੀਨੂੰ ਢਿੱਲੋਂ ਜਲਦ ਦੇਵ ਖਰੌੜ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ, ਜਿਸ ਦਾ ਨਾਂ ‘ਬੰਬ ਜਿਗਰੇ’ ਹੈ।

PunjabKesari

ਕ੍ਰਿਕੇਟ ਦੇ ਹਨ ਵੱਡੇ ਫੈਨ
ਬੀਨੂੰ ਢਿੱਲੋਂ ਐਕਟਿੰਗ ਦੇ ਨਾਲ-ਨਾਲ ਕ੍ਰਿਕੇਟ ਦੇ ਵੀ ਵੱਡੇ ਫੈਨ ਹਨ। ਦੱਸ ਦਈਏ ਕਿ ਬੀਨੂੰ ਢਿੱਲੋਂ ਦੀ ਪਹਿਲੀ ਪਸੰਦ ਕ੍ਰਿਕਟ ਖੇਡਣਾ ਹੈ। ਯੂਨੀਵਰਸਿਟੀ ’ਚ ਭੰਗੜਾ ਟੀਮ ਦਾ ਹਿੱਸਾ ਰਹੇ ਬੀਨੂੰ ਢਿੱਲੋਂ ਨੂੰ ਕ੍ਰਿਕਟ ਖੇਡਣਾ ਕਾਫੀ ਪਸੰਦ ਹੈ। PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News