ਕੀ ਬਿਪਾਸ਼ਾ ਬਣ ਚੁੱਕੀ ਹੈ ਮਾਂ, ਨੰਨ੍ਹੀ ਪਰੀ ਨਾਲ ਤਸਵੀਰਾਂ ਵਾਇਰਲ
5/23/2020 9:23:19 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੁ ਅਤੇ ਅਦਾਕਾਰ ਕਰਣ ਸਿੰਘ ਗਰੋਵਰ ਲੰਮੇ ਸਮੇਂ ਬਾਅਦ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਬਿਪਾਸ਼ਾ ਤੇ ਕਰਣ ਆਪਣੀ ਫਿੱਟਨੈੱਸ ਕਾਰਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ ਪਰ ਹੁਣ ਇਹ ਜੋੜੀ ਇਕ ਤਸਵੀਰ ਕਰਕੇ ਸੁਰਖੀਆਂ 'ਚ ਹੈ। ਇਸ ਤਸਵੀਰ 'ਚ ਦੋਹਾਂ ਨੇ ਇਕ ਨਵ-ਜਨਮੇ ਬੱਚੇ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਦੇਖ ਕੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ।
ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ ਅਤੇ ਕੋਈ ਉਨ੍ਹਾਂ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਿਹਾ ਹੈ। ਕਦੋਂ ਹੋਇਆ ਬੇਬੀ, ਕਿਸ ਦਾ ਹੈ ਬੇਬੀ, ਕੌਣ ਹੈ! ਜੋ ਬੱਚਾ ਇਸ ਜੋੜੀ ਦੇ ਨਾਲ ਦਿਖਾਈ ਦੇ ਰਿਹਾ ਹੈ, ਉਸ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਪਰ ਇਹ ਜੋੜੀ ਨੰਨ੍ਹੀ ਪਰੀ ਨਾਲ ਬਹੁਤ ਖੁਸ਼ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ ਬਿਪਾਸ਼ਾ ਬਾਸੁ ਅਤੇ ਕਰਣ ਸਿੰਘ ਗਰੋਵਰ ਨੇ 30 ਅਪ੍ਰੈਲ 2016 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਇਹ ਜੋੜੀ ਆਪਣੀ ਮੈਰਿਡ ਲਾਈਫ ਨੂੰ ਖੂਬ ਇੰਜੁਆਏ ਕਰ ਰਹੀ ਹੈ। ਕਰਣ ਸਿੰਘ ਗਰੋਵਰ ਨੇ ਬਿਪਾਸ਼ਾ ਬਾਸੁ ਤੋਂ ਪਹਿਲਾਂ ਦੋ ਵਿਆਹ ਕਰਵਾਏ ਸਨ। ਹਾਲਾਂਕਿ ਦੋਹਾਂ ਨਾਲ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ