ਫਿਲਮਾਂ ਤੋਂ ਬਾਅਦ ਹੁਣ ਬੌਬੀ ਦਿਓਲ ਵੀ ਕਰਨਗੇ ਇਹ ਕੰਮ

5/10/2019 9:11:17 AM

ਮੁੰਬਈ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ 'ਚ ਅੱਜਕਲ ਵੈੱਬ ਸੀਰੀਜ਼ ਦਾ ਕਾਫੀ ਰੁਝਾਨ ਹੈ। ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖਾਨ ਤੋਂ ਬਾਅਦ ਹੁਣ ਬੌਬੀ ਦਿਓਲ ਵੀ ਵੈੱਬ ਸੀਰੀਜ਼ 'ਚ ਕੰਮ ਕਰਨ ਲਈ ਤਿਆਰ ਹਨ। ਦੱਸ ਦਈਏ ਕਿ ਇਸ ਦੀ ਸ਼ੂਟਿੰਗ ਵੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਬੌਬੀ ਦਿਓਲ ਦੀ ਇਸ ਵੈੱਬ ਸੀਰੀਜ਼ ਦਾ ਨਾਂ 'ਕਲਾਸ ਆਫ 83' ਹੋਵੇਗਾ। ਇਸ ਨੂੰ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣਾਇਆ ਜਾਵੇਗਾ। ਬੀਤੇ ਦਿਨੀਂ ਹੀ 'ਕਲਾਸ ਆਫ 83' ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਜਿਸ ਦੀ ਜਾਣਕਾਰੀ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਦਾ ਕਲੈਪ ਬੋਰਡ ਸ਼ੇਅਰ ਕਰਦੇ ਹੋਏ ਬੌਬੀ ਨੇ ਕੈਪਸ਼ਨ ਵੀ ਲਿਖਿਆ ਹੈ। ਇਹ ਸੀਰੀਜ਼ ਨੈੱਟਫਲਿਕਸ 'ਤੇ ਸ਼ੋਅ ਕੀਤੀ ਜਾਵੇਗੀ।

 

 
 
 
 
 
 
 
 
 
 
 
 
 
 

Excited to venture into the web world with #ClassOf83 a ‪@netflix_in original film by @atulsabharwal produced by @iamsrk @_gauravverma @redchilliesent

A post shared by Bobby Deol (@iambobbydeol) on May 5, 2019 at 12:55am PDT

ਦੱਸ ਦਈਏ ਕਿ ਬੌਬੀ ਦਿਓਲ ਨੇ ਸਲਮਾਨ ਖਾਨ ਦੀ ਫਿਲਮ 'ਰੇਸ-3' ਨਾਲ ਫਿਲਮਾਂ 'ਚ ਲੰਬੇ ਸਮੇਂ ਤੋਂ ਬਾਅਦ ਵਾਪਸੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਬੌਡੀ 'ਤੇ ਵੀ ਕਾਫੀ ਕੰਮ ਕੀਤਾ ਸੀ। ਬੌਬੀ ਦਿਓਲ ਦੇ ਕੰਮ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ਤੋਂ ਇਲਾਵਾ ਬੌਬੀ ਜਲਦ ਹੀ ਅਕਸ਼ੈ ਕੁਮਾਰ ਦੀ ਫਿਲਮ 'ਹਾਊਸਫੁਲ-4' ਵੀ ਨਜ਼ਰ ਆਉਣਗੇ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News