ਅਦਾਕਾਰ ਇਰਫਾਨ ਖਾਨ ਦੀ ਮਾਂ ਦਾ ਦੇਹਾਂਤ, ਕੁਝ ਦਿਨਾਂ ਤੋਂ ਸਨ ਬਿਮਾਰ
4/25/2020 8:56:42 PM
ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮਾਂ ਸਾਇਦਾ ਬੇਗਮ ਦਾ ਦੇਹਾਂਤ ਹੋ ਗਿਆ ਹੈ। ਰਾਜਸਥਾਨ ਦੇ ਜੈਪੁਰ ਸਥਿਤ ਘਰ ਵਿਚ ਇਰਫਾਨ ਖਾਨ ਦੀ ਮਾਂ ਨੇ ਆਖਰੀ ਸਾਹ ਲਿਆ। ਸਾਇਦਾ ਬੇਗਮ ਦੀ ਉਮਰ 95 ਸਾਲ ਸੀ। ਟੋਂਕ ਦੇ ਨਵਾਬ ਖਾਨਦਾਨ ਨਾਲ ਸੰਬੰਧ ਰੱਖਣ ਵਾਲੀ ਸਾਇਦਾ ਬੇਗਮ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਗਏ।
ਦੱਸ ਦੇਈਏ ਕਿ ਇਰਫਾਨ ਖਾਨ ਦੇ ਮਾਤਾ-ਪਿਤਾ ਰਾਜਸਥਾਨ ਦੇ ਟੋਂਕ ਦੇ ਰਹਿਣ ਵਾਲੇ ਸਨ। ਉੱਥੇ ਹੀ ਇਰਫਾਨ ਖਾਨ ਦਾ ਵੀ ਬਚਪਨ ਟੋਂਕ ਵਿਚ ਬਿਤਾਇਆ ਹੈ। ਇਰਫ਼ਾਨ ਖਾਨ ਦੀ ਵੀ ਸਿਹਤ ਕੁਝ ਠੀਕ ਨਹੀਂ ਰਹਿੰਦੀ ਹੈ। ਸਾਲ 2017 ਵਿਚ ਅਦਾਕਾਰ ਕੈਂਸਰ ਦਾ ਇਲਾਜ ਕਰਾਉਣ ਵਿਦੇਸ਼ ਚੱਲੇ ਗਏ ਸਨ। ਉਥੋਂ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਇਰਫਾਨ ਖਾਨ ਨੇ ਫਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਕੀਤੀ ਸੀ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਅਭਿਨੇਤਾ ਨੇ ਸਹਿਤ ਠੀਕ ਨਾ ਹੋਣ ਸਾਰਿਆਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
5 hours ago
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
6 hours ago
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
