ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਇਨਸਾਨ ਨੂੰ ਕਿਵੇਂ ਤੋੜਦੀ ਹੈ ''ਚੁੱਪ'' (ਵੀਡੀਓ)

4/25/2020 9:45:51 PM

ਜਲੰਧਰ (ਵੈੱਬ ਡੈਸਕ) : ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੇ ਨਵੇਂ ਗੀਤ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। ਉਨ੍ਹਾਂ ਦਾ ਨਵਾਂ ਗੀਤ 'ਚੁੱਪ' ਨਾਂ ਦੇ ਟਾਇਟਲ ਹੇਠ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰਭਜਨ ਮਾਨ ਦੇ ਇਸ ਗੀਤ ਦੇ ਬੋਲ ਗੁਰਭਜਨ ਗਿੱਲ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਬੀਟ ਮਿਨਸਟਰ ਨੇ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਹਰਪ੍ਰੀਤ ਹੈਰੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਵਿਚ ਚੁੱਪ ਦੀ ਗੱਲ ਕੀਤੀ ਗਈ ਹੈ ਕਿ ਚੁੱਪ ਬਹੁਤ ਹੀ ਖ਼ਤਰਨਾਕ ਹੁੰਦੀ ਹੈ।
ਜੇ ਕਿਸੇ ਨਾਲ ਗੱਲਬਾਤ ਕਰੀਏ ਅਤੇ ਅੱਗੋਂ ਹੁੰਗਾਰਾ ਭਰੇ ਤਾਂ ਉਸੇ ਦਾ ਨਾਂ ਜ਼ਿੰਦਗੀ ਹੈ ਪਰ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇ ਤਾਂ ਉਸ ਚੁੱਪ ਦੇ ਬਹੁਤ ਹੀ ਘਾਤਕ ਨਤੀਜੇ ਸਾਹਮਣੇ ਆਉਂਦੇ ਹਨ। ਇਹ ਚੁੱਪ ਵਾਲੀ ਮਾਰ ਬਹੁਤ ਹੀ ਮਾੜੀ ਹੁੰਦੀ ਹੈ ਕਿਉਂਕਿ ਜੇ ਤੁਸੀਂ ਆਪਣੇ ਦਿਲ ਵਿਚ ਕਿਸੇ ਚੀਜ਼ ਨੂੰ ਰੱਖਦੇ ਹੋ ਤਾਂ ਉਹ ਅੰਦਰ-ਅੰਦਰ ਹੀ ਧੁਖਦੀ ਰਹਿੰਦੀ ਹੈ। ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਆਵਾਜ਼ ਦੇ ਮਾਲਕ ਹਰਭਜਨ ਮਾਨ ਨੇ ਆਪਣੀ ਆਵਾਜ਼ ਵਿਚ ਗਾ ਕੇ 'ਗਾਗਰ ਵਿਚ ਸਾਗਰ ਭਰਨ' ਦਾ ਕੰਮ ਕੀਤਾ ਹੈ। ਉੱਥੇ ਹੀ ਗੁਰਭਜਨ ਗਿੱਲ ਨੇ ਆਪਣੇ ਖ਼ੂਬਸੂਰਤ ਬੋਲਾਂ ਨਾਲ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।   

 
 
 
 
 
 
 
 
 
 
 
 
 
 

Full Video Link In Bio: “Chup-The Silence” nu moh-mohabat layi shukraane🙏🏻🙏🏻 ਚੁੱਪ-- “ਗੱਲਬਾਤ ਜੋੜਦੀ ਹੈ, ਚੁੱਪ ਤੋੜਦੀ ਹੈ” -ਹਰਭਜਨ ਮਾਨ Silence- - “We are bound together by conversation, broken in silence” -Harbhajan Mann #ProfGurbhajanSinghGill @beatministerofficial @harpreetharrie #hmrecords

A post shared by Harbhajan Mann (@harbhajanmannofficial) on Apr 25, 2020 at 12:09am PDT

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ  ਹਰਭਜਨ ਮਾਨ ਨੇ ਆਪਣੇ ਜੱਦੀ ਪਿੰਡ ਖੇਮੂਆਣੇ ਦੀਆਂ ਕੁਝ ਯਾਦਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ, ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਆਪਣੇ ਸਕੂਲ ਵਿਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਕੂਲ ਦੀਆਂ ਯਾਦਾਂ ਨੂੰ ਤਾਜਾ ਕੀਤਾ। ਉਹ ਇਸ ਵੀਡੀਓ ਵਿਚ ਉਨ੍ਹਾਂ ਨੇ ਆਪਣੇ ਕਲਾਸ ਰੂਮ ਨਾਲ ਜੁੜਿਆ ਇਕ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਟੀਚਰ ਬਾਰੇ ਦੱਸਿਆ ਕਿ, ''ਇਕ ਦਿਨ ਮੇਰੇ ਮਾਸਟਰ ਸੇਠੀ, ਜੋ ਕਿ ਮੈਨੂੰ ਪੜ੍ਹਾਉਂਦੇ ਸਨ। ਇਕ ਦਿਨ ਬੱਚਿਆਂ ਨਾਲ ਇੰਟਰੋਡਕ੍ਸ਼ਨ ਕਰ ਰਹੇ ਸਨ। ਮਾਸਟਰ ਜੀ ਇਕ ਸਵਾਲ ਪੁੱਛਣ ਲੱਗੇ ਤਾ ਮੈਂ ਪਹਿਲਾਂ ਆਪਣਾ ਹੱਥ ਖੜ੍ਹਾ ਕਰ ਦਿੱਤਾ ਪਰ ਸਵਾਲ ਕਿ ਸੀ ਮੈਂ ਸੁਣਿਆ ਨਹੀਂ ਸੀ। ਜਵਾਬ ਵੀ ਮੈਨੂੰ ਪਤਾ ਨਹੀਂ ਸੀ, ਜਿਸ ਤੋਂ ਬਾਅਦ ਮਾਸਟਰ ਨੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ ਸੀ।'' 

ਦੱਸਣਯੋਗ ਹੈ ਕਿ ਇੰਨੀ ਦਿਨੀਂ ਦੁਨੀਆ ਭਰ ਵਿਚ 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਫੈਲੀ ਹੋਈ ਹੈ। ਹਰਭਜਨ ਮਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰ ਚੁੱਕੇ ਹਨ। ਉਹ ਅਕਸਰ ਆਪਣੇ ਫੈਨਸ ਲਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸੇ ਦੌਰਾਨ ਇਕ ਖ਼ਬਰ ਵਾਇਰਲ ਹੋਈ ਸੀ ਕਿ ਹਰਭਜਨ ਮਾਨ ਕੋਰੋਨਾ ਪਾਜ਼ੀਟਿਵ ਹਨ ਹਾਲਾਂਕਿ ਇਹ ਖਬਰ ਸਿਰਫ ਅਫਵਾਹ ਸੀ। ਇਸ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਇਵ ਹੋ ਕੇ ਇਹਦਾ ਪੂਰਾ ਸੱਚ ਦੱਸਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News