ਮਸ਼ਹੂਰ ਅਦਾਕਾਰ ਰਣਜੀਤ ਚੌਧਰੀ ਦਾ ਦਿਹਾਂਤ, ਆਖਰੀ ਵਾਰ ਫਿਲਮ ''ਕਾਂਟੇ'' ''ਚ ਆਏ ਸਨ ਨਜ਼ਰ
4/16/2020 12:07:46 PM

ਜਲੰਧਰ (ਵੈੱਬ ਡੈਸਕ) - ਮਸ਼ਹੂਰ ਅਦਾਕਾਰ ਰਣਜੀਤ ਚੌਧਰੀ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਭੈਣ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਤਕਰੀਬਨ 40 ਫ਼ਿਲਮਾਂ ਅਤੇ ਟੀ.ਵੀ. ਸੀਰੀਅਲ ਵਿਚ ਕੰਮ ਕਰ ਚੁੱਕੇ ਰਣਜੀਤ ਚੌਧਰੀ ਨੂੰ ਲੋਕ 'ਮਿਸੀਸਿਪੀ ਮਸਾਲਾ' ਤੇ 'ਕਾਮਸੂਤਰ' ਵਿਚ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਯਾਦ ਕਰਦੇ ਹਨ। ਰਣਜੀਤ ਚੌਧਰੀ ਮਸ਼ਹੂਰ ਅਦਾਕਾਰਾ ਪਰਲ ਦੇ ਬੇਟੇ ਹਨ। ਰਣਜੀਤ ਦੀ ਭੈਣ ਦਾ ਨਾਂ ਰੋਹਿਨੀ ਚੌਧਰੀ ਹੈ। ਰਣਜੀਤ ਨੇ ਫਿਲਮ 'ਖੱਟਾ ਮੀਠਾ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿਚ ਉਹ 'ਬਾਤੋਂ ਬਾਤੋਂ ਮੈਂ', 'ਖ਼ੂਬਸੂਰਤ' ਅਤੇ 'ਕਾਲੀਆ' ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਏ। ਲੰਬੇ ਅਰਸੇ ਤਕ ਰਣਜੀਤ ਅਮਰੀਕਾ ਵਿਚ ਇਕੱਲੇ ਹੀ ਭਟਕਦੇ ਰਹੇ।
ਉਨ੍ਹਾਂ ਵਲੋਂ ਲਿਖੀ ਕਹਾਣੀ ਸੈਮ ਐਂਡ ਮੀ ਨੂੰ ਦੀਪ ਮਹਿਤਾ ਨੇ ਫਿਲਮ ਦੇ ਰੂਪ ਵਿਚ ਨਿਰਦੇਸ਼ਨ ਵੀ ਕੀਤਾ ਹੈ। ਇਸ ਫਿਲਮ ਵਿਚ ਰਣਜੀਤ ਨੇ ਅਦਾਕਾਰੀ ਵੀ ਕੀਤੀ ਸੀ। ਦੀਪ ਮਹਿਤਾ ਤੇ ਰਣਜੀਤ ਚੰਗੇ ਦੋਸਤ ਸਨ, ਉਹ ਹਮੇਸ਼ਾ ਉਨ੍ਹਾਂ ਦੀਆਂ ਫ਼ਿਲਮਾਂ ਵਿਚ ਨਜ਼ਰ ਆਉਂਦੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ