ਡਾਕਟਰਾਂ ਤੇ ਪੁਲਸ ਕਰਮਚਾਰੀਆਂ ''ਤੇ ਪੱਥਰ ਸੁੱਟਣ ਵਾਲਿਆਂ ਨੂੰ ਸਲਮਾਨ ਦੀ ਚੇਤਾਵਨੀ (ਵੀਡੀਓ)

4/16/2020 1:13:58 PM

ਜਲੰਧਰ (ਵੈੱਬ ਡੈਸਕ) - ਦੇਸ਼ ਵਿਚ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸਦੇ ਚਲਦਿਆਂ ਹੁਣ 'ਲੌਕ ਡਾਊਨ' ਦੀ ਤਾਰੀਕ ਵਧਾ ਕੇ 3 ਮਈ ਕਰ ਦਿੱਤੀ ਗਈ ਹੈ। ਵਾਇਰਸ ਤੋਂ ਬਚਣ ਲਈ ਬਾਲੀਵੁੱਡ ਸਿਤਾਰੇ ਲਗਾਤਾਰ ਆਪਣੇ ਫੈਨਜ਼ ਨੂੰ ਅਪੀਲ ਕਰ ਰਹੇ ਹਨ। ਅਭਿਨੇਤਾ ਸਲਮਾਨ ਖਾਨ ਵੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਹਾਲ ਹੀ ਵਿਚ ਇਕ ਵਾਰ ਫਿਰ ਸਲਮਾਨ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਇਕ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿਚ ਸਲਮਾਨ ਖਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਹੁਣ ਅਸਲ ਜ਼ਿੰਦਗੀ ਦਾ 'ਬਿੱਗ ਬੌਸ' ਸ਼ੁਰੂ ਹੋ ਗਿਆ ਹੈ। ਜਦੋਂ ਸ਼ੁਰੂਆਤ ਵਿਚ 'ਕੋਰੋਨਾ' ਸਾਡੇ ਦੇਸ਼ ਵਿਚ ਆਇਆ ਸੀ ਤਾਂ ਨਾਰਮਲ ਫਲਊ ਵਾਂਗ ਲੱਗਾ ਸੀ ਪਰ 'ਲੌਕ ਡਾਊਨ' ਦੇ ਬਾਅਦ ਗੰਭੀਰ ਹੋ ਗਈ। ਸਲਮਾਨ ਖਾਨ ਨੇ ਦੱਸਿਆ ਕਿ ਮੇਰੇ ਫਾਰਮ ਹਾਊਸ ਵਿਚ ਮੇਰੇ ਨਾਲ ਮੇਰਾ ਪੂਰਾ ਪਰਿਵਾਰ ਹੈ।

 
 
 
 
 
 
 
 
 
 
 
 
 
 
 
 

A post shared by Salman Khan (@beingsalmankhan) on Apr 15, 2020 at 11:07am PDT

 ਸਲਮਾਨ ਨੇ ਅੱਗੇ ਕਿਹਾ, ''ਮੈਂ ਇਕ ਨਿਯਮ ਬਣਾਇਆ ਹੈ, ਜਿਸ ਦੇ ਤਹਿਤ ਨਾ ਹੀ ਸਾਡੇ ਫਾਰਮ ਹਾਊਸ 'ਚ ਨਾ ਕੋਈ ਆ ਸਕਦਾ ਹੈ ਨਾ ਹੀ ਉਥੋਂ ਕੋਈ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਮੈਂ ਆਪਣੇ ਦੋਸਤ ਨੂੰ ਸਬਜ਼ੀ ਲੈਣ ਭੇਜਿਆ ਤਾ ਉਸਨੂੰ ਪੁਲਸ ਨੇ ਰੋਕ ਲਿਆ ਕਿਉਂਕਿ ਉਸਨੇ ਮਾਸਕ ਉਤਾਰ ਕੇ ਪੁਲਸ ਨੇ ਗੱਲ ਕਤੀ ਸੀ। ਸਲਮਾਨ ਖਾਨ ਨੇ ਕਿਹਾ ਇਹ ਉਸਦੀ ਗ਼ਲਤੀ ਸੀ, ਜੋ ਉਸਨੂੰ ਨਹੀਂ ਕਰਨਾ ਚਾਹੀਦਾ ਸੀ। ਸਲਮਾਨ ਖਾਨ ਨੇ ਕਿਹਾ ਕਿ ਜੋ ਸਾਵਧਾਨੀ ਨਹੀਂ ਰੱਖੇਗਾ ਤਾਂ ਉਸਨੂੰ 'ਕੋਰੋਨਾ' ਹੋ ਜਾਵੇਗਾ। ਉਹ ਵਿਅਕਤੀ ਆਪਣੇ ਪਰਿਵਾਰ ਅਤੇ ਮੁਹੱਲੇ ਵਿਚ ਕੋਰੋਨਾ ਫੈਲਾ ਦੇਵੇਗਾ। ਜੇਕਰ ਨਮਾਜ਼ ਪੜਨੀ ਹੈ ਤਾਂ ਘਰ ਰਹਿ ਕੇ ਪੜ੍ਹੋ ਅਤੇ ਜੇਕਰ ਪੂਜਾ ਕਰਨੀ ਹੈ ਤਾ ਘਰ ਵਿਚ ਰਹਿ ਕੇ ਹੀ ਕਰੋ। ਬਚਬਨ ਵਿਚ ਇਹੀ ਪੜਿਆ ਸੀ ਭਗਵਾਨ ਸਾਡੇ ਸਭ ਦੇ ਅੰਦਰ ਹੈ। ਜੇਕਰ ਪਰਿਵਾਰ ਨਾਲ ਅੱਲ੍ਹਾ ਅਤੇ ਭਗਵਾਨ ਦੇ ਘਰ ਜਾਣਾ ਤਾਂ ਨਿਕਲੋ ਘਰ ਤੋਂ ਬਾਹਰ।''

 
 
 
 
 
 
 
 
 
 
 
 
 
 

Setting examples... #IndiaFightsCorona

A post shared by Salman Khan (@beingsalmankhan) on Apr 15, 2020 at 3:04am PDT

ਸਲਮਾਨ ਖਾਨ ਨੇ ਉਨ੍ਹਾਂ ਲੋਕਾਂ ਨੂੰ ਫਟਕਾਰ ਵੀ ਲਾਈ ਜਿਹੜੇ ਸਲਕਾਰ ਅਤੇ ਪੁਲਸ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਸਹੀ ਤਰੀਕੇ ਨਾਲ 'ਲੌਕ ਡਾਊਨ' ਦਾ ਪਾਲਣ ਕੀਤਾ ਹੁੰਦਾ ਤਾ ਹੁਣ ਤਕ ਸਭ ਕੁਝ ਠੀਕ ਹੋ ਗਿਆ ਹੁੰਦਾ। ਪੁਲਸ ਕਿਸੇ ਨੂੰ ਨਹੀਂ ਮਾਰ ਰਹੀ ਹੁੰਦੀ। ਪੁਲਸਵਾਲੇ, ਬੈਂਕਕਰਮੀ ਅਤੇ ਡਾਕਟਰ ਸਾਡੇ ਲਈ 18-18 ਘੰਟੇ ਕੰਮ ਕਰ ਰਹੇ ਹਨ। ਜਿਹੜੇ ਡਾਕਟਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਤੁਹਾਡਾ ਚੈੱਕਅਪ ਕਰਨ ਆਉਂਦੇ ਨੇ ਤੁਸੀਂ ਉਨ੍ਹਾਂ 'ਤੇ ਪੱਥਰ ਮਾਰ ਰਹੇ ਹੋ।ਆਈਸੋਲੇਸ਼ਨ ਵਿਚੋਂ ਕੋਰੋਨਾ ਦੀ ਮਰੀਜ਼ ਭੱਜ ਰਹੇ ਹਨ। ਕੁਝ ਲੋਕਾਂ ਨੂੰ ਲੱਗ ਰਿਹਾ ਕਿ ਉਨ੍ਹਾਂ ਨੂੰ 'ਕੋਰੋਨਾ' ਨਹੀਂ ਹੋਵੇਗਾ ਪਰ ਕੁਝ ਜੋਕਰਾਂ ਕਾਰਨ ਇਹ ਬਿਮਾਰੀ ਫੈਲੀ ਜਾ ਰਹੀ ਹੈ। ਹਰ ਗੱਲ ਦੇ 2 ਪਹਿਲੂ ਹੁੰਦੇ ਹਨ। ਇਸ ਗੱਲ ਦੇ ਵੀ 2 ਹਨ, ਇਕ ਇਹ ਕਿ ਅਸੀਂ ਸਾਰੇ ਰਹੀਏ, ਦੂਜਾ ਇਹ ਕਿ ਕੋਈ ਨਾ ਰਹੇ। ਸਲਮਾਨ ਖਾਨ ਨੇ ਅੱਗੇ ਕਿਹਾ ਕਿ ਅਜਿਹੀ ਨੌਬਤ ਨਾ ਆ ਜਾਵੇ ਕਿ ਤੁਹਾਨੂੰ ਸਮਝਾਉਣ ਲਈ ਮਿਲਟਰੀ ਸੈਨਾ ਬੁਲਾਉਣੀ ਪਵੇ।''    

 
 
 
 
 
 
 
 
 
 
 
 
 
 
 
 

A post shared by Salman Khan (@beingsalmankhan) on Apr 12, 2020 at 2:10am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News