ਕਦੇ ਟੀ.ਵੀ. ਦਾ ਵੱਡਾ ਨਾਮ ਹੁੰਦੇ ਸਨ ਇਹ ਸਿਤਾਰੇ, ਹੁਣ ਜੀਅ ਰਹੇ ਹਨ ਗੁੰਮਨਾਮੀ ਭਰੀ ਜ਼ਿੰਦਗੀ

5/27/2020 10:19:08 AM

ਮੁੰਬਈ(ਬਿਊਰੋ)- ‘ਮਹਾਂਭਾਰਤ‘, ‘ਰਾਮਾਇਣ’ ਤੋਂ ਇਲਾਵਾ ਵੀ ਕਈ ਟੀ.ਵੀ. ਨਾਟਕ ਅਜਿਹੇ ਹਨ, ਜਿਨ੍ਹਾਂ ਨੇ ਟੀ.ਵੀ. ਦੀ ਦੁਨੀਆ ਵਿਚ ਕਈ ਸਾਲ ਤੱਕ ਰਾਜ ਕੀਤਾ। ਖਾਸ ਗੱਲ ਹੈ ਕਿ ਇਹ ਨਾਟਕ ਜਿੰਨੇ ਹਿੱਟ ਹੋਏ, ਓਨੇ ਹੀ ਇਨ੍ਹਾਂ ਪ੍ਰੋਗਰਾਮਾਂ ਦੇ ਸਿਤਾਰਿਆਂ ਨੇ ਵੀ ਨਾਮ ਕਮਾਇਆ। ਉਂਝ ਤਾਂ ਕੁਝ ਸਿਤਾਰਿਆਂ ਨੇ ਹਾਲ ਹੀ ਵਿਚ ਟੀ.ਵੀ. ਨਾਟਕਾਂ ਵਿਚ ਵਾਪਸੀ ਕਰ ਲਈ ਪਰ ਉਨ੍ਹਾਂ ਨੇ ਵੈੱਬ ਸੀਰੀਜ ਨੂੰ ਹੀ ਚੁਣਿਆ। ਜਾਣੋ ਕੁਝ ਅਜਿਹੇ ਸਿਤਾਰਿਆਂ ਬਾਰੇ, ਜੋ ਉਸ ਸਮੇਂ ਵੱਡਾ ਨਾਮ ਕਮਾਉਣ ਤੋਂ ਬਾਅਦ ਹੁਣ ਲਾਈਮਲਾਈਟ ਤੋਂ ਦੂਰ ਹਨ।

ਪੂਨਮ ਨਰੂਲਾ

‘ਇਤਿਹਾਸ’ ਸੀਰੀਅਲ ਨਾਲ ਪੂਨਮ ਨਰੂਲਾ ਘਰ-ਘਰ ਵਿਚ ਮਸ਼ਹੂਰ ਹੋ ਗਈ ਸੀ। ਇਸ ਤੋਂ ਬਾਅਦ ਪੂਨਮ ‘ਕਸੌਟੀ ਜ਼ਿੰਦਗੀ ਕੀ’, ‘ਕੁਟੁੰਬ’, ‘ਕੂਸੁਮ’, ‘ਕਹੀਂ ਕਿਸੀ ਰੋਜ’ ਅਤੇ ‘ਸ਼ਰਾਰਤ’ ਵਿਚ ਨਜ਼ਰ ਆਈ। ਪੂਨਮ ਆਖਰੀ ਵਾਰ ਰਿਐਲਿਟੀ ਸ਼ੋਅ ‘ਨੱਚ ਬੱਲੀਏ’ ਸੀਜ਼ਨ ਇਕ ਵਿਚ ਬਤੋਰ ਮੁਕਾਬਲੇਬਾਜ਼ ਆਈ ਸੀ। ‘ਨੱਚ ਬਲੀਏ’ ਦਾ ਪਹਿਲਾ ਸੀਜ਼ਨ ਸਾਲ 2005 ਵਿਚ ਆਇਆ ਸੀ, ਜਿਸ ਤੋਂ ਬਾਅਦ ਤੋਂ ਪੂਨਮ ਟੀ. ਵੀ. ’ਤੇ ਨਾ ਦਿਸੀ।

पूनम नरुला

ਕਿਰਨ ਕਰਮਰਕਰ

‘ਕਹਾਣੀ ਘਰ ਘਰ ਕੀ’ ਨਾਟਕ ਵਿਚ ਓਮ ਦਾ ਕਿਰਦਾਰ ਨਿਭਾਉਣ ਵਾਲੇ ਕਿਰਨ ਕਰਮਰਕਰ ਵੀ ਟੀ.ਵੀ. ਦਾ ਮਸ਼ਹੂਰ ਚਿਹਰਾ ਰਹੇ ਹਨ। ਇਸ ਨਾਟਕ ਵਿਚ ਕਿਰਨ ਨੇ ਪਾਰਵਤੀ ਯਾਨੀ ਕਿ ਸਾਕਸ਼ੀ ਤੰਵਰ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਕਿਰਨ ਨੇ ਕਈ ਨਾਟਕ ਕੀਤੇ। ਆਖਰੀ ਵਾਰ ਕਿਰਨ ਸਾਲ 2017 ਵਿਚ ‘ਰੁਦਰਮ’ ਨਾਟਕ ਵਿਚ ਨਜ਼ਰ  ਆਏ ਸਨ। ਇਸ ਤੋਂ ਬਾਅਦ ਉਹ ਟੀ.ਵੀ. ਇੰਡਸਟਰੀ ਤੋਂ ਦੂਰ ਹੋ ਗਏ।

Satya Manjrekar, Kiran Karmarkar, Janiva (2015) | Marathi Movie ...

ਰੀਵਾ ਬੱਬਰ

‘ਕਿਉਂਕਿ ਸਾਸ ਬੀ ਕਭੀ ਬਹੂ ਥੀ’ ਸੀਰੀਅਲ ਵਿਚ ਕਾਮਿਨੀ ਖੰਨਾ ਦਾ ਕਿਰਦਾਰ ਨਿਭਾਉਣ ਵਾਲੀ ਰੀਵਾ ਬੱਬਰ ਹੁਣ ਲਾਈਮਲਾਈਟ ਤੋਂ ਦੂਰ ਹੈ। ਰੀਵਾ ਆਖਰੀ ਵਾਰ ਨਾਟਕ ‘ਸੂਰਿਯਾਪੁੱਤਰ ਕਰਣ’ ਵਿਚ ਆਈ ਸੀ, ਜੋ ਕਿ ਸਾਲ 2015 ਵਿਚ ਆਇਆ ਸੀ।

रीवा बब्बर

ਸੀਜੇਨ ਖਾਨ

ਸੀਜੇਨ ਖਾਨ ‘ਕਸੌਟੀ ਜ਼ਿੰਦਗੀ ਕੀ’ ਦੇ ਅਨੁਰਾਗ ਕਿਰਦਾਰ ਨਾਲ ਮਸ਼ਹੂਰ ਹੋਏ ਸਨ। ਇਸ ਨਾਟਕ ਵਿਚ ਅਨੁਰਾਗ ਅਤੇ ਪ੍ਰੇਰਨਾ ਦੀ ਜੋੜੀ ਲੋਕਾਂ ਨੂੰ ਖੂਬ ਪਸੰਦ ਆਈ। ਇਸ ਤੋਂ ਬਾਅਦ ‘ਕਿਆ ਹਾਦਸਾ ਕਿਆ ਹਕੀਕਤ’, ‘ਪਿਆ ਕੇ ਘਰ ਜਾਨਾ ਹੈ’,‘ ਇਕ ਲੜਕੀ ਅੰਜਾਨੀ ਸੀ’ ਅਤੇ ‘ਸੀਤਾ ਓਰ ਗੀਤਾ’ ਨਾਟਕਾਂ ਵਿਚ ਨਜ਼ਰ ਆਏ। ‘ਸੀਤਾ ਓਰ ਗੀਤਾ’ ਸਾਲ 2009 ਵਿਚ ਆਇਆ ਸੀ। ਇਸ ਤੋਂ ਬਾਅਦ ਸੀਜੇਨ ਲਾਈਮਲਾਈਟ ਤੋਂ ਦੂਰ ਹਨ।

Remember Anurag Basu From Kasautii Zindagii Kay? You Won't Believe ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News