ਸ਼ਿਲਪਾ ਅਤੇ ਸ਼ਮਿਤਾ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋਏ ਰਾਜ ਕੁੰਦਰਾ ਨੇ ਕੀਤਾ ਅਜਿਹਾ ਕੰਮ, ਵੀਡੀਓ
5/20/2020 1:01:42 PM

ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਛਾਈ ਹੋਈ ਹੈ। ਉਨ੍ਹਾਂ ਦੀਆਂ ਟਿਕ-ਟਾਕ ਵੀਡੀਓਜ਼ ਤੋਂ ਲੈ ਕੇ ਫਿਟਨੈੱਸ ਵੀਡੀਓਜ਼ ਹਰ ਪਾਸੇ ਛਾਏ ਹੋਏ ਹਨ। ਸ਼ਿਲਪਾ ਸ਼ੇੱਟੀ ਨੂੰ ਇਸ ਦੌਰਾਨ ਪਤੀ ਰਾਜ ਕੁੰਦਰਾ ਦਾ ਕਾਫੀ ਸਾਥ ਮਿਲ ਰਿਹਾ ਹੈ। ਉਨ੍ਹਾਂ ਦਾ ਫਿਰ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਰਾਜ ਕੁੰਦਰਾ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈੱਟੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਵੀਡੀਓ ’ਤੇ ਰਿਐਕਸ਼ਨ ਵੀ ਦੇ ਰਹੇ ਹਨ।
ਇਸ ਦੇ ਨਾਲ ਹੀ ਹਾਲ ਹੀ ਵਿਚ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਇਕ ਹੋਰ ਟਿਕ-ਟਾਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਹ ਰਾਜ ਕੁੰਦਰਾ ਨੂੰ ਕਹਿੰਦੀ ਹੈ ਕਿ ਕੰਮ ਕਰਦੇ ਸਮੇਂ ਕਿੱਸ ਨਾ ਕਰਿਆ ਕਰਨ। ਇੰਨਾ ਸੁਣਦੇ ਹੀ ਸਾਫ਼-ਸਫਾਈ ਕਰਨ ਵਾਲੀ ਮਹਿਲਾ ਕਹਿੰਦੀ ਹੈ ਕਿ ਮੈਡਮ ਚੰਗੀ ਤਰ੍ਹਾਂ ਨਾਲ ਸਮਝਾ ਦਿਓ ਮੈਂ ਤਾਂ ਬੋਲ-ਬੋਲ ਦੇ ਥੱਕ ਗਈ। ਸ਼ਿਲਪਾ ਸ਼ੈੱਟੀ ਇਨ੍ਹਾ ਸੁਣਦੇ ਹੀ ਰਾਜ ਕੁੰਦਰਾ ਨੂੰ ਮਾਰਨ ਲੱਗ ਜਾਂਦੀ ਹੈ। ਵੀਡੀਓ ਦੇ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਸੀ, ‘‘ਨਜ਼ਰ ਹਟੀ, ਦੁਰਘਟਨਾ ਘਟੀ, ਸਚਾਈ ਪਤਾ ਲੱਗਣ ’ਤੇ ਕੁੱਟੇ ਗਏ ਸਾਡੇ ਪਤੀ।’’
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਜਲਦ ਹੀ ਬਾਲੀਵੁੱਡ ਫਿਲਮਾਂ ਵਿਚ ਵਾਪਸੀ ਕਰ ਰਹੀ ਹੈ। ਉਹ ‘ਹੰਗਾਮਾ 2’ ਅਤੇ ‘ਨਿਕੰਮਾ’ ਰਾਹੀਂ ਜਲਦ ਹੀ ਪਰਦੇ ’ਤੇ ਨਜ਼ਰ ਆਉਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ