ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਕੋਰੋਨਾ ਵਾਇਰਸ ਨਾਲ ਮਸ਼ਹੂਰ ਨਿਰਮਾਤਾ ਅਨਿਲ ਸੂਰੀ ਦਾ ਦਿਹਾਂਤ
6/6/2020 9:14:45 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਫ਼ਿਲਮ ਉਦਯੋਗ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਫ਼ਿਲਮ ਉਦਯੋਗ ਦੇ ਪ੍ਰਸਿੱਧ ਫ਼ਿਲਮ ਨਿਰਮਾਤਾ ਅਨਿਲ ਸੂਰੀ ਦਾ ਦਿਹਾਂਤ ਹੋ ਗਿਆ ਹੈ। ਅਨਿਲ ਸੂਰੀ ਦੀ ਮੌਤ 77 ਸਾਲ ਦੀ ਉਮਰ 'ਚ ਕੋਰੋਨਾ ਵਾਇਰਸ ਕਾਰਨ ਹੋਈ ਹੈ। ਦੱਸ ਦਈਏ ਕਿ ਨਿਰਮਾਤਾ ਅਨਿਲ ਸੂਰੀ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਭਰਾ ਰਾਜੀਵ ਸੂਰੀ ਨੇ ਕੀਤੀ। ਅਨਿਲ ਸੂਰੀ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਈ ਸੁਪਰਹਿੱਟ ਅਤੇ ਯਾਦਗਾਰੀ ਫਿਲਮਾਂ ਦਿੱਤੀਆਂ ਹਨ। ਅਨਿਲ ਸੂਰੀ ਨੇ ਭਰਾ ਰਾਜੀਵ ਸੂਰੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਨਿਲ ਦੀ ਸਿਹਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਨੂੰ ਪਹਿਲਾਂ ਲੀਲਾਵਤੀ, ਫਿਰ ਹਿੰਦੁਜਾ ਹਸਪਤਾਲ ਲੈ ਜਾਇਆ ਗਿਆ ਸੀ ਪਰ ਦੋਵੇਂ ਹਸਪਤਾਲਾਂ 'ਚ ਉਨ੍ਹਾਂ ਨੂੰ ਬੈੱਡ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਨਿਲ ਸੂਰੀ ਨੂੰ ਆਖਿਰ 'ਚ ਐਡਵਾਂਸ ਮਲਟੀਸਪੈਸ਼ਿਲਟੀ ਹਸਪਤਾਲ ਲੈ ਜਾਇਆ ਗਿਆ। ਇਥੇ ਉਨ੍ਹਾਂ ਨੇ ਬੁੱਧਵਾਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਪਰ ਸ਼ੁੱਕਰਵਾਰ ਦੀ ਸ਼ਾਮ ਲਗਪਗ 7 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਅਨਿਲ ਸੂਰੀ ਫਿਲਮ 'ਕਰਮਯੋਗੀ' ਦੇ ਨਿਰਮਾਤਾ ਸਨ। ਇਹ ਫ਼ਿਲਮ ਕਾਫ਼ੀ ਹਿੱਟ ਹੋਈ ਸੀ। ਇਸ ਫ਼ਿਲਮ 'ਚ ਰਾਜ ਕਪੂਰ, ਜਤਿੰਦਰ ਅਤੇ ਰੇਖਾ ਨੇ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਬਣਾਈ 'ਰਾਜ ਤਿਲਕ' ਵੀ ਸਿਨੇਮਾਘਰਾਂ 'ਚ ਕਾਫ਼ੀ ਚੱਲੀ ਸੀ। ਇਸ 'ਚ ਸੁਨੀਲ ਦੱਤ, ਰਾਜ ਕੁਮਾਰ, ਹੇਮਾ ਮਾਲਿਨੀ, ਧਰਮਿੰਦਰ, ਰੀਨਾ ਰਾਏ, ਸਾਰਿਕਾ ਅਤੇ ਕਮਲ ਹਾਸਨ ਨੇ ਐਕਟਿੰਗ ਕੀਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ