ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹੈ ਰੋਕਸ ਏ ਦਾ ਗੀਤ ''ਬੱਚਿਆਂ ਵਾਂਗੂ'' (ਵੀਡੀਓ)

6/6/2020 1:12:02 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰੋਕਸ ਏ ਨੇ ਆਪਣੇ ਨਵੇਂ ਗੀਤ 'ਬੱਚਿਆਂ ਵਾਂਗੂ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਰੋਕਸ ਏ ਦੇ ਗੀਤ 'ਬੱਚਿਆਂ ਵਾਂਗੂ' ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਰੋਕਸ ਏ ਨੇ ਇੱਕ ਕੁੜੀ ਦੇ ਪੱਖ ਤੋਂ ਗਾਇਆ ਹੈ, ਜਿਸ 'ਚ ਨੌਜਵਾਨ ਵਲੋਂ ਪਿਆਰ 'ਚ ਮਿਲੇ ਧੋਖੇ ਨੂੰ ਬਿਆਨ ਕੀਤਾ ਗਿਆ ਹੈ। 'ਬੱਚਿਆਂ ਵਾਂਗੂ' ਗੀਤ ਦੇ ਬੋਲ ਕਾਵੀ ਰਿਆਜ਼ ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਸੰਗੀਤ ਰੋਕਸ ਏ ਨੇ ਖੁਦ ਤਿਆਰ ਕੀਤਾ ਹੈ। ਹਾਲਾਂਕਿ ਇਸ ਗੀਤ ਨੂੰ ਕੰਪੋਜ਼ ਵੀ ਖੁਦ ਰੋਕਸ ਨੇ ਹੀ ਕੀਤਾ ਹੈ। ਰੋਕਸ ਏ ਦੇ ਇਸ ਗੀਤ ਦੇ ਡਾਇਰੈਕਟਰ, ਡੋਪ ਅਤੇ ਐਡੀਟਰ ਰੀਗਨ ਦਾਦੂ ਹਨ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਹਨ। 'ਬੱਚਿਆਂ ਵਾਂਗੂ' ਗੀਤ ਨੂੰ 'Mad 4 Music' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਰੋਕਸ ਏ ਦੇ ਗੀਤ 'ਬੱਚਿਆਂ ਵਾਂਗੂ' ਦੀ 4 ਮਿੰਟ 10 ਸਕਿੰਟ ਦੀ ਵੀਡੀਓ 'ਚ ਕੁੜੀ ਮਿਲੇ ਧੋਖੇ ਨੂੰ ਦਿਖਾਇਆ ਗਿਆ ਹੈ ਅਤੇ ਉਹ ਇਸ ਧੋਖੇ ਨੂੰ ਕਿਵੇਂ ਸਹਿੰਦੀ ਹੈ, ਇਹ ਸਭ ਦਿਖਾਇਆ ਗਿਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News