ਹੁਣ ਇੰਦੌਰ ''ਚ ਏਕਤਾ ਕਪੂਰ ''ਤੇ ਦਰਜ ਹੋਈ FIR, ਲੱਗੇ ਸਨ ਗੰਭੀਰ ਦੋਸ਼
6/6/2020 2:25:24 PM

ਮੁੰਬਈ (ਵੈੱਬ ਡੈਸਕ) — ਫਿਲਮ ਨਿਰਦੇਸ਼ਕ ਏਕਤਾ ਕਪੂਰ ਖਿਲਾਫ ਇੰਦੌਰ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਏਕਤਾ ਕਪੂਰ 'ਤੇ ਇਕ ਵੈੱਬ ਸੀਰੀਜ਼ 'ਚ ਸੈਨਾ ਦਾ ਅਪਮਾਨ ਤੇ ਅਸ਼ਲੀਲ ਕੰਟੈਂਟ ਭਰੋਸਣ, ਭਾਰਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਆਦਿ ਦੇ ਦੋਸ਼ ਲੱਗੇ ਹਨ, ਜਿਸ ਨੂੰ ਲੈ ਕੇ ਇੰਦੌਰ ਦੇ ਅੰਨਪੂਰਣਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏਕਤਾ ਕਪੂਰ ਨੇ ਪਿਛਲੇ ਦਿਨੀਂ ਇੱਕ ਵੈੱਬ ਸੀਰੀਜ਼ 'ਪਿਆਰ ਪਲਾਸਟਿਕ' ਰਿਲੀਜ਼ ਕੀਤੀ ਪਰ ਉਸ ਸੀਰੀਜ਼ 'ਚ ਸੈਨਾ ਨੂੰ ਕਾਫੀ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਉਥੇ ਹੀ ਸੈਨਾ ਦੀ ਵਰਦੀ ਨੂੰ ਫੱਟਿਆ ਹੋਇਆ ਦੱਸਿਆ ਗਿਆ ਹੈ। ਇਸ ਨੂੰ ਲੈ ਕੇ ਇੰਦੌਰ ਦੇ ਲੋਕਾਂ ਨੇ ਵਿਰੋਧ ਜਤਾਇਆ ਤੇ ਉਸ ਦੇ ਖਿਲਾਫ ਅੰਨਪੂਰਣਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਹੀ ਮੁੰਬਈ ਦੇ ਵਿਕਾਸ ਪਾਠਕ ਉਰਫ ਹਿੰਦੂਸਤਾਨੀ ਭਾਊ ਨੇ ਬਾਲਾਜੀ ਟੈਲੀਫ਼ਿਲਮ ਦੀ ਨਿਰਦੇਸ਼ਕ ਏਕਤਾ ਕਪੂਰ ਖਿਲਾਫ ਇਸੇ ਮਾਮਲੇ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕਰਵਾਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ