ਸਲਮਾਨ ਦੀ ਫਿਲਮ ਤੋਂ ਬਿਨਾਂ ਬੀਤ ਜਾਵੇਗੀ ਇਸ ਵਾਰ ਈਦ, ਇੰਨੇ ਸਾਲ ਦਾ ਸੀ ਸਾਥ

5/23/2020 3:39:16 PM

ਮੁੰਬਈ (ਬਿਊਰੋ) — ਜੇ ਸਭ ਕੁਝ ਆਮ ਵਾਂਗ ਹੁੰਦਾ ਭਾਵ ਕੋਵਿਡ 19 ਦਾ ਕਹਿਰ ਇਸ ਦੁਨੀਆ 'ਤੇ ਰਾਜ ਨਾ ਕਰ ਰਿਹਾ ਹੁੰਦਾ ਤਾਂ ਲੋਕ ਅੱਜ ਸਿਨੇਮਾ ਘਰਾਂ ਵਿਚ ਸਲਮਾਨ ਖਾਨ ਦੀ ਫਿਲਮ 'ਰਾਧੇ' ਦੇਖ ਰਹੇ ਹੁੰਦੇ। ਨਾਲ ਹੁੰਦੀ ਅਕਸ਼ੈ ਕੁਮਾਰ ਦੀ ਫਿਲਮ 'ਲੱਛਮੀ ਬੌਂਬ', ਜੋ ਹੁਣ ਸ਼ਾਇਦ ਕਿਸੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਸਲਮਾਨ ਖਾਨ ਤਾਂ ਰੁਕਣਗੇ ਅਤੇ ਆਪਣੀ ਫਿਲਮ ਨੂੰ ਸਿਨੇਮਾਘਰਾਂ ਵਿਚ ਹੀ ਲਿਆਉਣਗੇ। ਫਿਲਹਾਲ ਉਨ੍ਹਾਂ ਦੇ ਫੈਨਜ਼ ਇੰਤਜ਼ਾਰ ਕਰ ਸਕਦੇ ਹਨ ਅਤੇ ਇਹ ਈਦ ਬਿਨਾਂ ਸਲਮਾਨ ਦੀ ਫਿਲਮ ਦੇ ਮਨਾ ਸਕਦੇ ਹਨ। ਪਿਛਲੇ ਇਕ ਦਹਾਕੇ 'ਚ ਸਿਰਫ ਇਕ ਵਾਰ ਅਜਿਹਾ ਹੋਇਆ ਹੈ ਕਿ ਸਲਮਾਨ ਖਾਨ ਦੀ ਫਿਲਮ ਈਦ ਮੌਕੇ ਨਾ ਆਈ ਹੋਵੇ। ਉਹ ਸਾਲ ਸੀ 2013 ਦਾ, ਹੁਣ 2020 'ਚ ਵੀ ਅਜਿਹਾ ਹੋਇਆ ਹੈ। ਸਾਲ 2010 ਤੋਂ ਸਲਮਾਨ ਖਾਨ ਲਗਾਤਾਰ ਆਪਣੀ ਫਿਲਮ ਨੂੰ ਈਦ 'ਤੇ ਫਿਲਮ ਰਿਲੀਜ਼ ਕਰਦੇ ਹਨ ਅਤੇ ਜ਼ਬਰਦਸਤ ਕਮਾਈ ਵੀ ਕਰਦੇ ਆ ਰਹੇ ਹਨ।

ਦਬੰਗ ਨਾਲ ਸਾਲ 2010 'ਚ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਪਿਛਲੇ ਸਾਲ ਭਾਵ 2019 'ਚ ਉਨ੍ਹਾਂ ਦੀ ਫਿਲਮ ਭਾਰਤ ਵੀ ਈਦ 'ਤੇ ਹੀ ਰਿਲੀਜ਼ ਹੋਈ ਸੀ। ਈਦ 'ਤੇ ਰਿਲੀਜ਼ ਸਲਮਾਨ ਦੀ ਫਿਲਮ 'ਚ ਇਹ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਸਾਬਤ ਹੋਈ ਸੀ, ਭਾਰਤ ਨੇ ਪਹਿਲਾਂ ਹੀ 42.30 ਕਰੋੜ ਰੁਪਏ ਕਮਾ ਲਏ ਸਨ। ਇਕ ਨਜ਼ਰ ਪਿਛਲੇ ਦਹਾਕੇ 'ਚ ਈਦ 'ਤੇ ਰਿਲੀਜ਼ ਹੋਈ ਸਲਮਾਨ ਖਾਨ ਦੀਆਂ ਫਿਲਮਾਂ ਅਤੇ ਉਨ੍ਹਾਂ ਦੀ ਕਮਾਈ 'ਤੇ...

2010 'ਦਬੰਗ' 14.50 ਕਰੋੜ ਰੁਪਏ
2011 'ਬਾਡੀਗਾਰਡ' 21.60 ਕਰੋੜ ਰੁਪਏ
2012 'ਏਕ ਥਾ ਟਾਈਗਰ' 32.93 ਕਰੋੜ ਰੁਪਏ
2014 'ਕਿੱਕ' 26.50 ਕਰੋੜ ਰੁਪਏ
2015 'ਬਜਰੰਗੀ ਭਾਈਜਾਨ' 27.25 ਕਰੋੜ ਰੁਪਏ
2016 'ਸੁਲਤਾਨ' 36.54 ਕਰੋੜ ਰੁਪਏ
2017 'ਟਿਊਬਲਾਈਟ' 21.15 ਕਰੋੜ ਰੁਪਏ
2018 'ਰੇਸ3' 29.17 ਕਰੋੜ ਰੁਪਏ
2019 'ਭਾਰਤ' 42.30 ਕਰੋੜ ਰੁਪਏ

ਸਲਮਾਨ ਖਾਨ ਦੀ ਪਿਛਲੀ ਰਿਲੀਜ਼ 'ਦਬੰਗ 3' ਸੀ, ਜੋ ਚੰਗੀ ਕਮਾਈ ਕਰਨ 'ਚ ਨਾਕਾਮਯਾਬ ਰਹੀ ਸੀ। 'ਰਾਧੇ' ਤੋਂ ਕਾਫੀ ਉਮੀਦ ਸੀ ਕਿਉਂਕਿ ਇਸ 'ਚ ਸਲਮਾਨ ਖਾਨ ਆਪਣੇ 'ਵਾਂਟੇਡ' ਵਾਲੇ ਅੰਦਾਜ਼ 'ਚ ਪਰਤ ਰਹੇ ਸਨ। ਖੈਰ ਹੁਣ ਥੋੜ੍ਹਾ ਇੰਤਜ਼ਾਰ ਫੈਨਜ਼ ਨੂੰ ਕਰਨਾ ਹੋਵੇਗਾ, ਕਿਉਂਕਿ ਹੋ ਸਕਦਾ ਹੈ ਸਲਮਾਨ ਇਸ ਸਾਲ ਦਿਵਾਲੀ ਰੌਸ਼ਨ ਕਰ ਦੇਣ। ਫਿਲਹਾਲ ਤਾਂ ਸਾਰੇ ਸਿਨੇਮਾਘਰ ਬੰਦ ਹਨ ਅਤੇ ਅਗਲੇ ਕੁਝ ਹਫਤਿਆਂ ਤਕ ਖੁੱਲ੍ਹਣ ਦੇ ਆਸਾਰ ਵੀ ਨਹੀਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News