ਬਾਲੀਵੁੱਡ ਸਿਤਾਰਿਆਂ ਨੇ ਇਸ ਖਾਸ ਅੰਦਾਜ਼ ’ਚ ਫੈਨਜ਼ ਨੂੰ ਦਿੱਤੀਆਂ ਲੋਹੜੀ ਦੀਆਂ ਵਧਾਈਆਂ

1/13/2020 1:27:55 PM

ਮੁੰਬਈ(ਬਿਊਰੋ)- ਲੋਹੜੀ ਦੀ ਖੁਸ਼ੀ ਪੂਰੇ ਦੇਸ਼ 'ਚ ਹੈ। ਲੋਕ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ। ਇਸ ਮਾਮਲੇ 'ਚ ਬਾਲੀਵੁੱਡ ਕਿਵੇਂ ਪਿੱਛੇ ਰਹਿ ਸਕਦਾ ਹੈ। ਬਾਲੀਵੁੱਡ ਸਿਤਾਰੇ ਤੇ ਫਿਲਮਮੇਕਰਜ਼ ਵੀ ਆਪਣੇ ਫੈਨਜ਼ ਤੇ ਦੇਸ਼ ਦੇ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ। ਕੁਝ ਸਿਤਾਰਿਆਂ ਨੇ ਤਸਵੀਰਾਂ ਸ਼ੇਅਰ ਕਰਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਤਾਂ ਕੁਝ ਨੇ ਵੀਡੀਓ ਰਾਹੀਂ ਵਧਾਈਆਂ ਦਿੱਤੀਆਂ।


ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਚ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ,‘‘ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ। ਇਹ ਤਿਉਹਾਰ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਵੇ।’’ ਉੱਥੇ ਧਰਮਾ ਪ੍ਰੋਡਕਸ਼ਨ ਨੇ ਅਕਸ਼ੈ ਕੁਮਾਰ ਰਾਹੀਂ ਲੋਕਾਂ ਨੂੰ ਵਧਾਈਆਂ ਦਿੱਤੀਆਂ।


ਸੰਨੀ ਦਿਓਲ ਨੇ ਵੱਖਰੇ ਹੀ ਸਟਾਈਲ 'ਚ ਫੈਨਜ਼ ਨੂੰ ਲੋਹੜੀ ਵਿਸ਼ ਕੀਤੀ। ਉਨ੍ਹਾਂ ਨੇ ਲੋਹੜੀ ਦੇ ਇਸ ਪਾਵਨ ਮੌਕੇ 'ਤੇ 'ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ' ਕੈਪਸ਼ਨ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ। ਉਸ 'ਚ ਸੰਨੀ ਨੇ ਖ਼ੁਦ ਪੰਜਾਬੀ 'ਚ ਫੈਨਜ਼ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਉਹ ਕੁਝ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹਨ, ਜਿਸ ਲਈ ਲੋਕਾਂ ਦਾ ਸਮਰਥਨ ਤੇ ਪਿਆਰ ਚਾਹੀਦਾ।


ਧਰਮਾ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਲੋਹੜੀ ਮਨਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਸ਼ੋਕ ਪੰਡਿਤ, ਮਧੂਰ ਭੰਡਾਰਕਰ ਤੇ ਯਸ਼ ਰਾਜ ਫਿਲਮ ਨੇ ਵੀ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News