ਜਾਣੋ ਤੀਜੇ ਦਿਨ ਦੀ ਕਮਾਈ: ‘ਤਾਨਾਜੀ’ ਨੇ ‘ਛਪਾਕ’ ਨੂੰ ਮੁੜ ਛੱਡਿਆ ਪਿੱਛੇ

1/13/2020 2:33:41 PM

ਮੁੰਬਈ(ਬਿਊਰੋ)- ਬਾਕਸ ਆਫਿਸ ’ਤੇ ਅਜੈ ਦੇਵਗਨ ਅਭਿਨੀਤ 'ਤਾਨਾਜੀ ਦਿ ਅਨਸੰਗ ਵਾਰੀਅਰ' ਦੀ ਜ਼ਬਰਦਸਤ ਕਮਾਈ ਜ਼ਾਰੀ ਹੈ। ਪਹਿਲਾਂ ਵੀਕੈਂਡ ਫਿਲਮ ਨੇ ਇੰਡੀਆ ਵਿਚ 61.75 ਕਰੋੜ ਰੁਪਏ ਦਾ ਕੁਲੈਕਸ਼ਨ ਕਰਦੇ ਹੋਏ ਦੀਪਿਕਾ ਪਾਦੁਕੋਣ ਸਟਾਰਰ ‘ਛਪਾਕ’ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਸ਼ੁੱਕਰਵਾਰ (10 ਜਨਵਰੀ) ਨੂੰ ਰਿਲੀਜ਼ ਹੋਈ 'ਤਾਨਾਜੀ ਦਿ ਅਨਸੰਗ ਵਾਰੀਅਰ' ਦਾ ਕੁਲੈਕਸ਼ਨ ਸ਼ਨੀਵਾਰ ਅਤੇ ਐਤਵਾਰ ਨੂੰ ਤੇਜ਼ੀ ਨਾਲ ਵਧਿਆ। ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ ਕੁਲੈਕਸ਼ਨ ਵਿਚ ਕਰੀਬ 36 ਫੀਸਦੀ ਦਾ ਉਛਾਲ ਦੇਖਿਆ ਗਿਆ ਤਾਂ ਉਥੇ ਹੀ, ਐਤਵਾਰ ਨੂੰ ਫਿਲਮ ਨੇ 72.7 ਫੀਸਦੀ ਜ਼ਿਆਦਾ ਕਮਾਈ ਕੀਤੀ।

ਅਜਿਹਾ ਰਿਹੈ ‘ਤਾਨਾਜੀ’ ਦਾ ਕੁਲੈਕਸ਼ਨ

ਦਿਨ  ਕੁਲੈਕਸ਼ਨ
ਸ਼ੁੱਕਰਵਾਰ (10 ਜਨਵਰੀ)   15.10 ਕਰੋੜ
ਸ਼ਨੀਵਾਰ (11 ਜਨਵਰੀ) 20.57 ਕਰੋੜ
ਐਤਵਾਰ (12 ਜਨਵਰੀ)  26.08 ਕਰੋੜ
ਪਹਿਲਾ ਵੀਕੈਂਡ  61.75 ਕਰੋੜ

‘ਛਪਾਕ’ ਦੇ ਕੁਲੈਕਸ਼ਨ ਵਿਚ ਵੀ ਵਾਧਾ ਦਿਸਿਆ

ਗੱਲ ‘ਛਪਾਕ’ ਦੀ ਕਰੀਏ ਤਾਂ ਇਸ ਫਿਲਮ ਨੇ ਇੰਡੀਆ ਵਿਚ ਪਹਿਲਾਂ ਵੀਕੈਂਡ 19.02 ਕਰੋੜ ਰੁਪਏ ਕਮਾਏ। ਪਹਿਲਾਂ ਦਿਨ ਫਿਲਮ ਨੇ ਸਿਰਫ 4.77 ਕਰੋੜ ਰੁਪਏ ਕਮਾਏ ਸਨ। ਹਾਲਾਂਕਿ, ਦੂੱਜੇ ਅਤੇ ਤੀਜੇ ਦਿਨ ਫਿਲਮ ਦੇ ਕੁਲੈਕਸ਼ਨ ਵਿਚ ਵਾਧਾ ਦੇਖਿਆ ਗਿਆ। ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਦੇ ਕੁਲੈਕਸ਼ਨ ਵਿਚ 44.65 ਫੀਸਦੀ ਜ਼ਿਆਦਾ ਅਤੇ ਐਤਵਾਰ ਨੂੰ 54 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ।

ਫਿਲਮ ਦੇ ਕੁਲੈਕਸ਼ਨ ’ਤੇ ਇਕ ਨਜ਼ਰ

ਦਿਨ  ਕੁਲੈਕਸ਼ਨ
ਸ਼ੁੱਕਰਵਾਰ (10 ਜਨਵਰੀ)  4.77 ਕਰੋੜ
ਸ਼ਨੀਵਾਰ (11 ਜਨਵਰੀ)  6.90 ਕਰੋੜ
ਐਤਵਾਰ (12 ਜਨਵਰੀ) 7.35 ਕਰੋੜ
ਪਹਿਲਾ ਵੀਕੈਂਡ  19.02 ਕਰੋੜ

ਕੀ ਕਹਿੰਦੇ ਹਨ ਟ੍ਰੇਡ ਐਕਸਪਰਟ

ਟ੍ਰੇਡ ਐਕਸਪਰਟ ਤਰਨ ਆਦਰਸ਼ ਨੇ ਦੋਵਾਂ ਫਿਲਮਾਂ ਦਾ ਕੁਲੈਕਸ਼ਨ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਓਮ ਰਾਉਤ ਦੇ ਨਿਰਦੇਸ਼ਨ ਵਿਚ ਬਣੀ 'ਤਾਨਾਜੀ ਦਿ ਅਨਸੰਗ ਵਾਰੀਅਰ' ਨੂੰ ਲੈ ਕੇ ਲਿਖਿਆ ਹੈ ਕਿ ਫਿਲਮ ਲਈ ਪਹਿਲਾ ਵੀਕੈਂਡ ਹੇਰੋਇਕ ਰਿਹਾ। ਉਨ੍ਹਾਂ ਮੁਤਾਬਕ, ਮਹਾਰਾਸ਼ਟਰ ਵਿਚ ਜਿੱਥੇ ਆਸਧਾਰਾਣ ਉਛਾਲ ਦੇਖਣ ਨੂੰ ਮਿਲਿਆ ਤਾਂ ਉਥੇ ਹੀ ਦੇਸ਼ ਦੇ ਬਾਕੀ ਸਰਕਿਟਸ ਵੀ ਦੂਜੇ ਤੇ ਤੀਜੇ ਦਿਨ ਵਾਧੇ ਦੇ ਗਵਾਅ ਬਣੇ। ਆਦਰਸ਼ ਦੀਆਂ ਮੰਨੀਏ ਤਾਂ ਮੇਘਨਾ ਗੁਲਜ਼ਾਰ ਨਿਰਦੇਸ਼ਤ ‘ਛਪਾਕ’ ਦਾ ਵੀਕੈਂਡ ਵਧੀਆ ਹੈ ਪਰ ਬਹੁਤ ਖਾਸ ਨਹੀਂ ਹੈ। ਫਿਲਮ ਨੇ ਪ੍ਰੀਮੀਅਮ ਮਲਟੀਪਲੈਕਸ ਖਾਸ ਕਰਕੇ ਅਰਬਨ ਸੈਕਟਰਸ ਵਿਚ ਵਧੀਆ ਕਮਾਈ ਕੀਤੀ ਹੈ ਹਾਲਾਂਕਿ, ਇਕ ਵਧੀਆ ਵੀਕੈਂਡ ( ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ) ਵਿਚ ਵਧੀਆ ਰੂਝਾਨ ਦੀ ਜ਼ਰੂਰਤ ਹੈ।

 

ਦੋਵਾਂ ਫਿਲਮਾਂ ਨੇ ਲਾਗਤ ਦੀ ਅੱਧੀ ਵਸੂਲੀ ਕੀਤੀ

'ਤਾਨਾਜੀ ਦਿ ਅਨਸੰਗ ਵਾਰੀਅਰ' ਅਤੇ ‘ਛਪਾਕ’ ਦੇ ਕੁਲੈਕਸ਼ਨ ਵਿਚ ਬਹੁਤ ਅੰਤਰ ਚਾਹੇ ਹੀ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵੇਂ ਹੀ ਫਿਲਮਾਂ ਆਪਣੀ ਲਾਗਤ ਦੀ ਲੱਗਭੱਗ ਅੱਧੀ ਵਸੂਲੀ ਕਰ ਚੁੱਕੀਆਂ ਹਨ। 'ਤਾਨਾਜੀ ਦਿ ਅਨਸੰਗ ਵਾਰੀਅਰ' ਅਜੈ ਦੇਵਗਨ ਦੇ ਹੋਮ ਪ੍ਰੋਡਕਸ਼ਨ ਦੀ ਫਿਲਮ ਹੈ ਅਤੇ ਇਸ ਦਾ ਬਜਟ 120-150 ਕਰੋੜ ਰੁਪਏ ਹੈ। ਉਥੇ ਹੀ, ‘ਛਪਾਕ’ ਨਾਲ ਦੀਪਿਕਾ ਨੇ ਬਤੋਰ ਪ੍ਰੋਡਿਊਸਰ ਇੰਡਸਟਰੀ ਵਿਚ ਨਵੀਂ ਸ਼ੁਰੂਆਤ ਕੀਤੀ ਹੈ। ਇਸ ਫਿਲਮ ’ਤੇ 35-40 ਕਰੋੜ ਰੁਪਏ ਖਰਚ ਕੀਤੇ ਗਏ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News