ਰਣਵੀਰ-ਦੀਪਿਕਾ ਤੋਂ ਪ੍ਰਿਯੰਕਾ-ਨਿੱਕ ਤੱਕ, ਇਹ ਜੋੜੇ ਇਕੱਠੇ ਮਨਾਉਣਗੇ ਦੀਵਾਲੀ ਦਾ ਤਿਉਹਾਰ

10/26/2019 12:50:21 PM

ਮੁੰਬਈ (ਬਿਊਰੋ) — ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਪੂਰਾ ਦੇਸ਼ ਹੀ ਬਹੁਤ ਧੂਮ-ਧਾਮ ਨਾਲ ਸੈਲੀਬ੍ਰੇਟ ਕਰਦਾ ਹੈ। ਅਜਿਹੇ 'ਚ ਬਾਲੀਵੁੱਡ ਸਿਤਾਰੇ ਇਸ ਤਿਉਹਾਰ ਤੋਂ ਕਿਵੇਂ ਵੱਖ ਹੋ ਸਕਦੇ ਹਨ। ਖੁਸ਼ੀਆਂ ਦੇ ਇਸ ਤਿਉਹਾਰ ਨੂੰ ਲੈ ਕੇ ਬੀ-ਟਾਊਨ ਦੇ ਸਿਤਾਰੇ ਕਾਫੀ ਉਤਸ਼ਾਹਿਤ ਹਨ। ਬਾਲੀਵੁੱਡ ਫਿਲਮ ਇੰਡਸਟਰੀ 'ਚ ਕਈ ਅਜਿਹੀਆਂ ਵੀ ਜੋੜੀਆਂ ਹਨ, ਜੋ ਇਕੱਠੀਆਂ ਯਾਨੀ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਦੇ ਤੌਰ 'ਤੇ ਆਪਣੀ ਦੀਵਾਲੀ ਮਨਾਉਣ ਵਾਲੀਆਂ ਹਨ। ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਤੋਂ ਲੈ ਕੇ ਕਪਿਲ ਸ਼ਰਮਾ-ਗਿੰਨੀ ਚਤਰਥ ਤੱਕ ਬਾਲੀਵੁੱਡ 'ਚ ਇਨ੍ਹਾਂ ਕੱਪਲਸ ਲਈ ਇਹ ਦੀਵਾਲੀ ਖਾਸ ਹੋਣ ਜਾ ਰਹੀ ਹੈ।

ਨਿੱਕ ਜੋਨਸ ਤੇ ਪ੍ਰਿਯੰਕਾ ਚੋਪੜਾ
ਨਿੱਕ ਜੋਨਸ ਤੇ ਪ੍ਰਿਯੰਕਾ ਚੋਪੜਾ ਨੇ ਭਾਰਤੀ ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਮਨਾਈ ਜਾਣ ਵਾਲੀ ਦੀਵਾਲੀ ਦੇ ਨਾਲ ਪ੍ਰਿਯੰਕਾ ਦੇ ਪਤੀ ਨਿੱਕ ਦੀ ਮੁਲਾਕਾਤ ਪਹਿਲੀ ਵਾਰ ਹੋਵੇਗੀ। ਅਮਰੀਕੀ ਗਾਇਕ ਇਨ੍ਹੀਂ ਦਿਨੀਂ ਖਾਸ ਤੌਰ ਆਪਣੇ ਭਾਰਤੀ ਸੰਸਕ੍ਰਿਤੀ ਦਾ ਆਨੰਦ ਲੈ ਰਹੇ ਹਨ। ਇਸ ਜੋੜੀ ਨੇ ਹਾਲ ਹੀ 'ਚ ਆਪਣਾ ਪਹਿਲਾ ਕਰਵਾ ਚੌਥ ਮਨਾਇਆ ਸੀ। ਪ੍ਰਿਯੰਕਾ ਤੇ ਨਿੱਕ ਇਸ ਵਾਰ ਆਪਣੀ ਪਹਿਲੀ ਦੀਵਾਲੀ ਮਨਾਉਣਗੇ।

Image result for Priyanka Chopra and Nick Jonas

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ
ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਕ-ਦੂਜੇ ਨੂੰ 6 ਸਾਲ ਤੋਂ ਜ਼ਿਆਦਾ ਸਮੇਂ ਤੋਂ ਡੇਟ ਕਰ ਰਹੇ ਸਨ। ਬੀਤੇ ਸਾਲ ਉਨ੍ਹਾਂ ਨੇ ਆਪਣੇ ਇਸ ਪਿਆਰ ਨੂੰ ਇਕ ਨਵਾਂ ਨਾਮ ਦਿੱਤਾ ਤੇ ਵਿਆਹ ਕਰਵਾ ਲਿਆ। ਹਾਲਾਂਕਿ, ਉਹ ਇਕੱਠੇ ਦੀਵਾਲੀ ਦੀ ਧੂਮ 'ਚ ਸ਼ਾਮਲ ਹੁੰਦੇ ਰਹੇ ਹਨ ਪਰ ਇਹ ਪਹਿਲੀ ਵਾਰ ਹੋਵੇਗਾ, ਜਦੋਂ ਉਹ ਇਕੱਠੇ ਇਕ ਵਿਆਹੇ ਜੋੜੇ ਦੇ ਰੂਪ 'ਚ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨਗੇ।

Image result for deepika padukone and ranveer singh

ਕਪਿਲ ਸ਼ਰਮਾ ਤੇ ਗਿੰਨੀ ਚਤਰਥ
ਇਸ ਦੀਵਾਲੀ ਬਤੌਰ ਪਤੀ-ਪਤਨੀ ਕਪਿਲ ਸ਼ਰਮਾ ਤੇ ਗਿੰਨੀ ਆਪਣੀ ਪਹਿਲੀ ਦੀਵਾਲੀ ਮਨਾਉਣ ਵਾਲੇ ਹਨ। ਦੀਵਾਲੀ ਖਾਸ ਤੌਰ 'ਤੇ ਇਸ ਕੱਪਲ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਗਿੰਨੀ ਬਹੁਤ ਜਲਦ ਮਾਂ ਬਣਨ ਵਾਲੀ ਹੈ। ਦੋਵਾਂ ਨੇ ਆਪਣੇ ਪਰਿਵਾਰ, ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਬੀਤੇ ਸਾਲ ਵਿਆਹ ਕਰਵਾਇਆ ਸੀ।

Image result for Kapil Sharma and Ginni Chatrath

ਪੂਜਾ ਬੱਤਰਾ ਤੇ ਨਵਾਬ ਸ਼ਾਹ
ਅਦਾਕਾਰਾ ਪੂਜਾ ਬੱਤਰਾ ਤੇ ਨਵਾਬ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸਿਜਲਿੰਗ ਤਸਵੀਰਾਂ ਤੇ ਪੀ. ਡੀ. ਏ. ਨਾਲ ਖੂਬ ਸੁਰਖੀਆਂ ਬਟੋਰੀਆਂ। ਇਨ੍ਹਾਂ ਦੋਵੇਂ ਲਵ-ਬਰਡਸ ਨੇ ਇਸੇ ਸਾਲ ਦੀ ਸ਼ੁਰੂਆਤ 'ਚ ਜੁਲਾਈ 'ਚ ਆਪਣੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ 'ਚ ਇਕ ਨਿੱਜੀ ਈਵੈਂਟ 'ਚ ਵਿਆਹ ਕਰਵਾਇਆ ਸੀ। ਇਹ ਇਨ੍ਹਾਂ ਦੀ ਪਹਿਲੀ ਦੀਵਾਲੀ ਹੋਵੇਗੀ।

Image result for Pooja Batra and Nawab Shah



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News