ਨੋਰਾ ਫਤੇਹੀ ਨੇ ਬਾਦਸ਼ਾਹ ਨੂੰ ਦਿਨ ''ਚ ਇੰਝ ਦਿਖਾਏ ''ਤਾਰੇ'', ਵੀਡੀਓ ਵਾਇਰਲ

1/20/2020 3:04:36 PM

ਮੁੰਬਈ (ਬਿਊਰੋ) — ਅਦਾਕਾਰਾ ਨੋਰਾ ਫਤੇਹੀ ਦੇ ਉਂਝ ਤਾਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੇ ਹੋਣਗੇ ਪਰ ਇਨ੍ਹੀਂ ਦਿਨੀਂ ਉਸ ਦਾ ਇਕ ਵੀਡੀਓ ਰੈਪਰ ਬਾਦਸ਼ਾਹ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੋਰਾ ਫਤੇਹੀ ਦੇ ਸਾਹਮਣੇ ਬਾਦਸ਼ਾਹ ਹਾਰ ਜਾਂਦੇ ਹਨ। ਨੋਰਾ ਫਤੇਹੀ ਜਲਦ ਦੀ 'ਸਟ੍ਰੀਟ ਡਾਂਸਰ 3ਡੀ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਇਕ ਗੀਤ 'ਹਾਏ ਗਰਮੀ' 'ਚ ਆਪਣੇ ਧਮਾਕੇਦਾਰ ਡਾਂਸ ਨਾਲ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਵਾਇਰਲ ਵੀਡੀਓ ਵੀ ਇਸੇ ਗੀਤ ਨੂੰ ਲੈ ਕੇ ਹੈ, ਜਿਸ 'ਚ ਨੋਰਾ ਫਤੇਹੀ ਨੇ ਡਰਾ-ਡਰਾ ਕੇ ਬਾਦਸ਼ਾਹ ਨੂੰ ਦਿਨ 'ਚ ਤਾਰੇ ਦਿਖਾਏ। ਦਰਅਸਲ, ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬਾਦਸ਼ਾਹ ਨਾਲ ਮਿਲ ਕੇ ਨੋਰਾ ਫਤੇਹੀ ਮੋਬਾਇਲ 'ਚ ਫਿਲਮ 'ਸਟ੍ਰੀਟ ਡਾਂਸਰ' ਦਾ ਗੀਤ 'ਹਾਏ ਗਰਮੀ' ਨੂੰ ਦੇਖ ਰਹੇ ਹੁੰਦੇ। ਨੋਰਾ ਬਾਦਸ਼ਾਹ ਨੂੰ ਇਸ ਫਿਲਮ ਦਾ ਸਿਗਨੇਚਰ ਸਟੈੱਪ ਕਰਨ ਨੂੰ ਆਖਦੀ ਹੈ। ਇਸ ਤੋਂ ਬਾਅਦ ਬਾਦਸ਼ਾਹ ਉਸ ਨੂੰ ਆਖਦੇ ਹਨ ਕਿ ਉਹ ਇਹ ਚੈਲੇਂਜ ਕਦੇ ਨਹੀਂ ਕਰੇਗਾ। ਇਹ ਚੈਲੇਂਜ ਸਵੀਕਾਰ ਕਰਨ ਤੋਂ ਬਾਅਦ ਰੈਪਰ ਬਾਦਸ਼ਾਹ ਜਿਥੇ ਜਾਂਦੇ ਨੇ ਨੋਰਾ ਫਤੇਹੀ ਉਨ੍ਹਾਂ ਨਾਲ ਪਹੁੰਚ ਜਾਂਦੀ ਹੈ। ਇਸ ਚੀਜ ਨਾਲ ਉਨ੍ਹਾਂ ਦਾ ਹਾਲ ਬੇਹਾਲ ਹੋ ਜਾਂਦਾ ਹੈ।

 

 
 
 
 
 
 
 
 
 
 
 
 
 
 

Enjoy our comedy skit featuring the Amazing talented @badboyshah! Directed by @stevenroythomas Content by @stevenroythomas and @norafatehi Shot by @anups_ And dont forget to watch Street Dancer 3D in cinemas January 24th! @nehakakkar @varundvn @shraddhakapoor @remodsouza @tseries.official @iamkrutimahesh @rahuldid

A post shared by Nora Fatehi (@norafatehi) on Jan 18, 2020 at 11:27pm PST

ਦੱਸ ਦਈਏ ਕਿ ਇਸ ਵੀਡੀਓ ਨੂੰ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੋਰਾ ਫਤੇਹੀ ਉਂਝ ਵੀ ਆਪਣੇ ਡਾਂਸ ਲਈ ਜਾਣੀ ਜਾਂਦੀ ਹੈ ਤੇ ਉਸ ਨੇ 'ਬਾਹੂਬਲੀ' ਅਤੇ 'ਦਿਲਬਰ' ਗੀਤ ਨਾਲ ਖੂਬ ਸੁਰਖੀਆਂ ਬਟੋਰ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News