ਹੀਰੋ ਬਣਨਾ ਚਾਹੁੰਦੇ ਸਨ ਮਸ਼ਹੂਰ ਸੰਗੀਤਕਾਰ ਖਿਆਮ, ਫਿਲਮਾਂ ਲਈ ਜਾਇਆ ਕਰਦੇ ਸਨ ਲਾਹੌਰ

8/20/2019 5:28:24 PM

ਮੁੰਬਈ (ਬਿਊਰੋ) — ਭਾਰਤੀ ਸਿਨੇਮਾ ਦੇ ਬੇਸ਼ਕੀਮਤੀ ਰਤਨ, ਮਸ਼ਹੂਰ ਸੰਗੀਤਕਾਰ ਮੁਹੰਮਦ ਜ਼ਹੂਰ ਖਿਆਮ ਹਾਸ਼ਮੀ ਨੇ 92 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਹੈ। 19 ਅਗਸਤ 2019 ਨੂੰ ਉਨ੍ਹਾਂ ਨੇ ਮੁੰਬਈ ਦੇ ਇਕ ਹਸਪਤਾਲ 'ਚ ਆਖਰੀ ਸਾਹ ਲਿਆ। ਅੱਜ ਜਦੋਂ ਉਹ ਨਹੀਂ ਹਨ ਤਾਂ ਉਨ੍ਹਾਂ ਦੇ ਸੰਗੀਤ ਦੀਆਂ ਧੁਨਾਂ ਕੰਨਾਂ 'ਚ ਗੂੰਜਦੀਆਂ ਹਨ।

'ਕਭੀ ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ', 'ਮੈਂ ਪਲ ਦੋ ਪਲ ਕਾ ਸ਼ਾਇਰ ਹੂੰ' ਵਰਗੀਆਂ ਦਿਲ ਨੂੰ ਛੂਹ ਲੈਣ ਵਾਲੀ ਧੁਨਾਂ ਤਿਆਰ ਕਰਨ ਵਾਲੇ ਖਿਆਮ ਦੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ 'ਚ ਹੋ ਗਈ ਸੀ। ਸਾਲ 1953 'ਚ ਉਨ੍ਹਾਂ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਨ੍ਹਾਂ ਦੀ ਪਹਿਲੀ 'ਫੁੱਟਪਾਥ' ਸੀ। ਫਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋਇਆ ਤਾਂ ਕਰੀਅਰ ਦੀ ਗੱਡੀ ਚੱਲਣੀ ਸ਼ੁਰੂ ਹੋਈ ਅਤੇ 'ਕਭੀ ਕਭੀ', 'ਤ੍ਰਿਸ਼ੂਲ', 'ਨੂਰੀ', 'ਬਾਜ਼ਾਰ', 'ਉਮਰਾਵ ਜਾਨ' ਅਤੇ 'ਯਾਤਰਾ' ਵਰਗੀਆਂ ਫਿਲਮਾਂ ਦੇ ਸ਼ਾਨਦਾਰ ਮਿਊਜ਼ਿਕ ਨੇ ਖਿਆਮ ਨੂੰ ਦਰਸ਼ਕਾਂ ਦੇ ਦਿਲ 'ਚ ਬੈਠਾ ਦਿੱਤਾ। 

ਆਪਣੇ ਮਿਊਜ਼ਿਕ ਨਾਲ ਫੈਨਜ਼ ਦੇ ਦਿਲਾਂ 'ਚ ਰਾਜ ਕਰਨ ਵਾਲੇ ਖਿਆਮ ਸ਼ੁਰੂਆਤ 'ਚ ਐਕਟਰ ਬਣਨਾ ਚਾਹੁੰਦਾ ਸਨ। ਉਹ ਫਿਲਮਾਂ 'ਚ ਰੋਲ ਪਾਉਣ ਲਈ ਲਾਹੌਰ ਜਾਇਆ ਕਰਦੇ ਸਨ। ਉਥੇ ਉਨ੍ਹਾਂ ਨੇ ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਬਾਬਾ ਚਿਸ਼ਤੀ ਤੋਂ ਮਿਊਜ਼ਿਕ ਸਿੱਖਿਆ। ਇਕ ਦਿਨ ਖਿਆਮ ਚਿਸ਼ਤੀ ਨੂੰ ਮਿਲੇ ਅਤੇ ਉਨ੍ਹਾਂ ਦੀ ਇਕ ਕੰਪੋਜੀਸ਼ਨ ਸੁਣ ਕੇ ਬੇਹੱਦ ਇੰਪ੍ਰੈੱਸ ਹੋਏ। ਚਿਸ਼ਤੀ ਨੇ ਉਨ੍ਹਾਂ ਨੇ ਬਤੌਰ ਅਸਿਸਟੈਂਟ ਨਾਲ ਕੰਮ ਕਰਨ ਦਾ ਆਫਰ ਦਿੱਤਾ। ਖਿਆਮ ਨੇ 6 ਮਹੀਨੇ ਤੱਕ ਚਿਸ਼ਤੀ ਨਾਲ ਕੰਮ ਕੀਤਾ ਅਤੇ 1943 'ਚ ਲੁਧਿਆਣਾ ਵਾਪਸ ਪਰਤ ਆਏ। ਇਸ ਤੋਂ ਬਾਅਦ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਚਲੇ ਗਏ। ਇਥੇ ਉਨ੍ਹਾਂ ਨੇ 'ਸ਼ਰਮਜੀ-ਵਰਮਜੀ ਮਿਊਜ਼ਿਕ ਕੰਪੋਜ਼ਰ' ਦੀ ਜੋੜੀ ਦੇ ਸ਼ਰਮਜੀ ਦੇ ਤੌਰ 'ਤੇ  'ਹੀਰ ਰਾਂਝਾ' ਫਿਲਮ ਨਾਲ ਡੈਬਿਊ ਕੀਤਾ। ਵੰਡ ਤੋਂ ਬਾਅਦ ਜਦੋਂ ਰਹਿਮਾਨ ਵਰਮਾ ਪਾਕਿਸਤਾਨ ਚਲੇ ਗਏ ਤਾਂ ਖਿਆਮ ਯਾਨੀ ਕਿ ਸ਼ਰਮਜੀ ਨੇ ਇੱਕਲੇ ਕੰਮ ਕਰਨਾ ਸ਼ੁਰੂ ਕੀਤਾ। ਇੱਕਲੇ ਕੰਮ ਕਰਨ ਦੇ ਇਸ ਨਵੇਂ ਸਫਰ 'ਚ ਉਨ੍ਹਾਂ ਨੂੰ 'ਫਿਰ ਸੁਬਹ ਹੋਗੀ' ਫਿਲਮ ਨੇ ਪਛਾਣ ਦਿਵਾਈ ਸੀ। 'ਸ਼ੋਲਾ ਸ਼ਬਨਮ', 'ਆਖਰੀ ਖੱਤ', 'ਸ਼ਗੁਨ', 'ਫੁੱਟਪਾਥ', 'ਕਭੀ ਕਭੀ', 'ਬਾਜ਼ਾਰ', 'ਦਰਦ', 'ਬੇਪਨਾਹ' ਅਤੇ 'ਖਾਨਦਾਨ' ਉਨ੍ਹਾਂ ਦੇ ਮਿਊਜ਼ਿਕ ਨਾਲ ਸਜੀਆਂ ਬਿਹਤਰੀਨ ਫਿਲਮਾਂ 'ਚ ਇਕ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News