ਹਨੀ ਸਿੰਘ ਤੇ ਟੀ-ਸੀਰੀਜ਼ ਦੇ ਮਾਲਕ ਦਾ ਕੇਸ ਸਾਈਬਰ ਕਰਾਈਮ ਨੂੰ ਰੈਫਰ

8/21/2019 9:15:18 AM

ਮੋਹਾਲੀ (ਰਾਣਾ) - 'ਮੱਖਣਾ' ਗਾਣੇ ਵਿਚ ਗਾਇਕ ਯੋ-ਯੋ ਹਨੀ ਸਿੰਘ ਵਲੋਂ ਔਰਤਾਂ ਬਾਰੇ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਸ਼ਿਕਾਇਤ ਦੇਣ ਤੋਂ ਬਾਅਦ ਜਾ ਕੇ ਕਿਤੇ ਮੋਹਾਲੀ ਦੇ ਥਾਣਾ ਮਟੌਰ ਵਿਚ ਹਨੀ ਸਿੰਘ ਅਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਦੇ ਖਿਲਾਫ ਧਾਰਾ 294 (ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 506 (ਗਾਲ੍ਹਾਂ ਕੱਢਣਾ) ਅਤੇ ਇਨਫਾਰਮੇਸ਼ਨ ਟੈਕਨਾਲੋਜੀ (ਆਈ. ਟੀ.) ਦੀ ਧਾਰਾ 66 ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਥਾਣਾ ਮਟੌਰ ਤੋਂ ਲੈ ਕੇ ਸਾਈਬਰ ਕਰਾਈਮ ਨੂੰ ਸੌਂਪ ਦਿੱਤਾ ਗਿਆ। ਉਥੇ ਹੀ ਸਾਈਬਰ ਕਰਾਈਮ ਵਲੋਂ ਸੈਂਸਰ ਬੋਰਡ ਨੂੰ ਇਕ ਪੱਤਰ ਲਿਖ ਕੇ ਭੇਜਿਆ ਗਿਆ ਹੈ।

ਸੈਂਸਰ ਬੋਰਡ ਦੇ ਜਵਾਬ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ
ਉਥੇ ਹੀ ਡੀ. ਐੱਸ. ਪੀ. (ਸਾਈਬਰ ਕਰਾਈਮ ਐਂਡ ਸਾਈਬਰ ਫਾਰੈਂਸਿੰਕ) ਮੋਹਾਲੀ ਰੁਪਿਦੰਰਦੀਪ ਕੌਰ ਨੇ ਦੱਸਿਆ ਕਿ ਪੰਜਾਬੀ ਗਾਇਕ ਹਨੀ ਸਿੰਘ ਦਾ ਮਾਮਲਾ ਜਾਂਚ ਲਈ ਹੁਣ ਉਨ੍ਹਾਂ ਦੇ ਕੋਲ ਹੈ, ਜਿਸ ਦੀ ਜਾਂਚ ਕਰਦੇ ਹੋਏ ਉਨ੍ਹਾਂ ਵਲੋਂ ਸੈਂਸਰ ਬੋਰਡ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿਚ ਸਵਾਲ ਕੀਤਾ ਗਿਆ ਹੈ ਕਿ ਜੋ 'ਮੱਖਣਾ' ਗੀਤ ਹਨੀ ਸਿੰਘ ਨੇ ਗਾਇਆ ਹੈ, ਕੀ ਉਸ ਦੀ ਆਗਿਆ ਸੈਂਸਰ ਬੋਰਡ ਤੋਂ ਲਈ ਗਈ ਸੀ ਜਾਂ ਨਹੀਂ। ਡੀ. ਐੱਸ. ਪੀ. ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੇ ਕੋਲ ਸੈਂਸਰ ਬੋਰਡ ਵਲੋਂ ਜਵਾਬ ਆਉਂਦਾ ਹੈ ਤਾਂ ਉਸ ਤੋਂ ਬਾਅਦ ਕੇਸ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਸੈਂਸਰ ਬੋਰਡ ਵਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੀਤ ਦੀ ਆਗਿਆ ਉਨ੍ਹਾਂ ਤੋਂ ਨਹੀਂ ਲਈ ਗਈ ਹੈ ਤਾਂ ਉਸ ਦੇ ਵਿਰੁੱਧ ਦਰਜ ਕੇਸ ਤੋਂ ਇਲਾਵਾ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News