ਬਾਲੀਵੁੱਡ ਦੀ ਵੱਡੀ ਹਸਤੀ ''ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼, 4 ਸਿਤਾਰਾ ਹੋਟਲ ''ਚ ਰੰਗੇ-ਹੱਥੀਂ ਗ੍ਰਿਫਤਾਰ

1/6/2020 11:38:09 AM

ਮੁੰਬਈ (ਬਿਊਰੋ) — ਬਾਲੀਵੁੱਡ ਦਾ ਪ੍ਰੋਡਕਸ਼ਨ ਮੈਨੇਜਰ ਨੂੰ ਕਥਿਤ ਰੂਪ ਨਾਲ ਸੈਕਸ ਰੈਕੇਟ 'ਚ ਸ਼ਾਮਲ ਰਹਿਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਜੁਹੂ ਸਥਿਥ ਉਪਨਗਰੀਏ ਇਲਾਕੇ 'ਚ ਕਥਿਤ ਰੂਪ ਤੋਂ ਇਕ ਚਾਰ ਸਿਤਾਰਾ ਹੋਟਲ 'ਚ ਚੱਲ ਰਹੇ ਇਸ ਰੈਕੇਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਮਾਜਿਕ ਸੇਵਾ (ਐੱਸ. ਐੱਸ) ਸ਼ਾਖਾ ਨੇ ਜੇਡ ਲਗਜ਼ਰੀ ਰੈਜ਼ੀਡੈਂਸੀ ਹੋਟਲ 'ਤੇ ਸ਼ੁੱਕਰਵਾਰ ਨੂੰ ਛਾਪਾ ਮਾਰਿਆ ਤੇ ਪ੍ਰੋਡਕਸ਼ਨ ਮੈਨੇਜਰ ਰਾਜੇਸ਼ ਕੁਮਾਰ ਲਾਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਨਾਲ ਉਜ਼ਬੇਕਿਸਤਾਨ ਦੀਆਂ ਦੋ ਲੜਕੀਆਂ ਨੂੰ ਬਚਾਇਆ। ਹਾਲਾਂਕਿ ਇਸ ਤੋਂ ਪਹਿਲਾਂ 23 ਦਸੰਬਰ ਨੂੰ ਐੱਸ. ਐੱਸ. ਸ਼ਾਖਾ ਨੇ ਇਸੇ ਹੋਟਲ ਤੋਂ ਸੈਕਸ ਰੈਕੇਟ 'ਚ ਸ਼ਾਮਲ ਤਿੰਨ ਮਹਿਲਾਵਾਂ ਨੂੰ ਵੀ ਬਚਾਇਆ ਗਿਆ ਸੀ।
PunjabKesari
ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਜ਼ਰੀਨਾ ਨਾਂ ਦੀ ਉਜ਼ਬੇਕ ਮਹਿਲਾ ਲਾਲ ਦੀ ਮਦਦ ਨਾਲ ਵਿਦੇਸ਼ ਤੋਂ ਹੀ ਸੈਕਸ ਰੈਕੇਟ ਦਾ ਧੰਦਾ ਚਲਾ ਰਹੀ ਸੀ। ਉਹ ਵਿਦੇਸ਼ੀ ਮਹਿਲਾਵਾਂ ਨੂੰ ਹੋਟਲਾਂ 'ਚ ਭੇਜਦੀ ਸੀ ਤੇ ਪ੍ਰਤੀ ਗ੍ਰਾਹਕ 80 ਹਜ਼ਾਰ ਰੁਪਏ ਵਸੂਲਦੀ ਸੀ। ਲਾਲ ਨੂੰ ਸਬੰਧਿਤ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News