ਲਾਕਡਾਊਨ ਤੋਂ ਬਾਅਦ ਫਿਲਮਾਂ ਬਣਾਉਣਾ ਹੋਵੇਗਾ ਬਹੁਤ ਮੁਸ਼ਕਿਲ, ਦੁੱਗਣੇ ਪੈਸੇ ਹੋਣਗੇ ਖਰਚ

5/25/2020 11:19:45 AM

ਮੁੰਬਈ (ਬਿਊਰੋ) — ਨਿਰਦੇਸ਼ਕ ਰਾਹੁਲ ਢੋਲਕੀਆ ਦਾ ਕਹਿਣਾ ਹੈ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਫਿਲਮਕਾਰ ਤੇ ਨਿਰਮਾਤਾਵਾਂ ਨੂੰ ਲਾਗ ਤੋਂ ਮੁਕਤ ਹੋਣ ਲਈ ਫਿਲਮਾਂ ਦੇ ਸੈੱਟ ਦੀ ਸੰਭਾਲ ਕਰਨੀ ਪਵੇਗੀ ਅਤੇ ਫਿਲਮ ਦੇ ਨਿਰਮਾਣ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਦੀ ਜ਼ਰੂਰਤ ਪਵੇਗੀ। ਦੁਨੀਆ ਭਰ 'ਚ ਦੂਜੇ ਖੇਤਰਾਂ ਵਾਂਗ ਫਿਲਮ ਉਦਯੋਗ 'ਤੇ ਵੀ ਕੋਰੋਨਾ ਵਾਇਰਸ ਦਾ ਬੁਰਾ ਅਸਰ ਪਿਆ ਹੈ। ਕੋਵਿਡ-19 ਦੇ ਪ੍ਰਸਾਰ ਦੇ ਚੱਲਦਿਆਂ ਸਿਨੇਮਾਘਰ ਅਤੇ ਟੀ. ਵੀ. ਨਾਟਕਾਂ ਦਾ ਨਿਰਮਾਣ ਬੰਦ ਹੈ। ਭਾਰਤ 'ਚ 24 ਮਾਰਚ ਤੋਂ ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ਫਿਲਮ ਜਗਤ ਨੇ ਜ਼ਿਆਦਾਤਰ ਸ਼ੂਟਿੰਗਾਂ ਬੰਦ ਹੀ ਕਰ ਦਿੱਤੀਆਂ ਸਨ। ਢੋਲਕੀਆ ਨੂੰ ਲੱਗਦਾ ਹੈ ਕਿ ਰੋਜ਼ਾਨਾ ਪੂਰੇ ਸੈੱਟ ਨੂੰ ਲਾਗ ਮੁਕਤ ਕਰਨਾ ਜ਼ਰੂਰੀ ਹੋਵੇਗਾ, ਜਿਸ ਨਾਲ ਫਿਲਮ ਦਾ ਬਜਟ 30 ਤੋਂ 40 ਪ੍ਰਤੀਸ਼ਤ ਵਧ ਸਕਦਾ ਹੈ।

ਰਾਹੁਲ ਢੋਲਕੀਆ ਨੇ ਪੀ. ਟੀ. ਆਈ. ਭਾਸ਼ਾ ਨੂੰ ਦਿੱਤੇ ਇੰਟਰਟਿਊ 'ਚ ਕਿਹਾ, ''ਫਿਲਮ ਬਣਾਉਣਾ ਵੱਖ ਹੋਵੇਗਾ ਅਤੇ ਨਿਯਮਾਂ ਕਾਰਨ ਇਹ ਹੋਰ ਵੀ ਖਰਚੀਲਾ ਹੋਵੇਗਾ। ਰੋਜ਼ਾਨਾ ਸ਼ੁਰੂਆਤ ਤੇ ਅੰਤ 'ਚ ਸੈੱਟ ਨੂੰ ਲਾਗ ਮੁਕਤ ਕਰਨਾ ਅਤੇ ਸੈੱਟ 'ਤੇ ਮੌਜ਼ੂਦ ਹਰੇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਚੈੱਕ ਕਰਨਾ ਪਵੇਗਾ। ਸ਼ਾਹਰੁਖ ਖਾਨ ਅਭਿਨੈ ਫਿਲਮ 'ਰਈਸ' ਦੇ ਨਿਰਦੇਸ਼ ਢੋਲਕੀਆ ਨੇ ਕਿਹਾ ਫਿਲਮ ਉਦਯੋਗ ਦੇ ਲੋਕਾਂ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਿਸ਼ੇਸ਼ ਯੋਜਨਾ ਬਣਾਉਣੀ ਪਵੇਗੀ।''

ਦੱਸ ਦਈਏ ਕਿ ਇਸ ਤੋਂ ਪਹਿਲਾਂ ਤਾਮਿਲਨਾਡੂ, ਮੁੰਬਈ ਤੋਂ ਬਾਅਦ ਹੁਣ ਹੈਦਰਾਬਾਦ 'ਚ ਵੀ ਤੇਲੁਗੂ ਫਿਲਮਾਂ ਦੀ ਸ਼ੂਟਿੰਗ ਲਈ ਸੀ. ਐੱਮ. ਕੇ. ਚੰਦਰਸ਼ੇਖਰ ਰਾਵ ਨੇ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਉਨ੍ਹਾਂ ਨੇ ਅਭਿਨੇਤਾ ਚਿਰੰਜੀਵੀ ਸਮੇਤ ਕਈ ਫਿਲਮ ਜਗਤ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਚੰਦਰਸ਼ੇਖਰ ਰਾਵ ਨੇ ਹਾਲ ਹੀ 'ਚ ਇਕ ਮੀਟਿੰਗ ਤੋਂ ਬਾਅਦ ਇਹ ਘੋਸ਼ਣਾ ਕੀਤੀ ਸੀ ਕਿ ਫਿਲਮ ਦੀ ਸ਼ੂਟਿੰਗ, ਪੋਸਟ-ਪ੍ਰੋਡਕਸ਼ਨ ਕੰਮ, ਜੋ ਕਿ ਲਾਕਡਾਊਨ ਕਾਰਨ ਬੰਦ ਹੋ ਗਏ ਸਨ, ਉਨ੍ਹਾਂ ਨੂੰ ਪੜਾਅਵਾਰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਜਦੋਂਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਨੇ ਫਿਲਮ ਉਦਯੋਗ ਨਾਲ ਜੁੜੇ ਨਿਰਮਾਤਾਵਾਂ ਤੋਂ ਲਾਕਡਾਊਨ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦਿਆਂ ਸੀਮਿਤ ਕਾਮਿਆਂ ਨਾਲ ਅਧੂਰੀ ਪਈ ਸ਼ੂਟਿੰਗ ਸ਼ੁਰੂ ਕਰਨ ਲਈ ਯੋਜਨਾ ਤਿਆਰ ਕਰਨ ਨੂੰ ਕਿਹਾ। ਹਾਲਾਂਕਿ, ਠਾਕਰੇ ਨੇ ਸਿਨੇਮਾਘਰਾਂ ਨੂੰ ਫਿਰ ਤੋਂ ਖੋਲ੍ਹਣ 'ਤੇ ਕੋਈ ਫੈਸਲਾ ਨਹੀਂ ਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News