ਅਨਿਲ ਕਪੂਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਨਵੇਂ ਬ੍ਰਾਂਡ ਅੰਬੈਸਡਰ ਬਣੇ

8/6/2019 9:20:59 AM

ਮੁੰਬਈ(ਬਿਊਰੋ)— 250 ਸ਼ੋਅਰੂਮਾਂ ਵਾਲੇ ਸਭ ਤੋਂ ਵੱਡੇ ਕੌਮਾਂਤਰੀ ਜਿਊਲਰੀ ਰਿਟੇਲਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਬਾਲੀਵੁੱਡ ਆਈਕਾਨ ਅਨਿਲ ਕਪੂਰ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੀ ਸਟਾਰ ਸੂਚੀ 'ਚ ਸ਼ਾਮਲ ਕਰ ਲਿਆ। ਅਨਿਲ ਕਪੂਰ ਆਪਣੀ ਬਹੁਮੁਖੀ ਅਤੇ ਸਵੈ-ਭਾਵਕ ਐਕਟਿੰਗ ਲਈ ਜਾਣੇ ਜਾਂਦੇ ਹਨ, ਕਈ ਹਾਲੀਵੁੱਡ, ਬਾਲੀਵੁੱਡ ਫਿਲਮਾਂ ਤੇ ਟੈਲੀਵਿਜ਼ਨ ਸੀਰੀਅਲਸ 'ਚ ਦਿਖਾਈ ਦਿੰਦੇ ਹਨ। ਉਨ੍ਹਾਂ ਦਾ ਕਰੀਅਰ ਲੱਗਭਗ 40 ਸਾਲ ਐਕਟਰ ਦੇ ਰੂਪ 'ਚ ਅਤੇ 2005 ਤੋਂ ਨਿਰਮਾਤਾ ਦੇ ਰੂਪ 'ਚ ਵਿਸਤ੍ਰਿਤ ਹੈ। 
ਇਨ੍ਹਾਂ ਨੇ ਆਪਣੀ ਕਰੀਅਰ 'ਚ 2 ਨੈਸ਼ਨਲ ਫਿਲਮ ਐਵਾਰਡ, ਇਕ ਸਕ੍ਰੀਨ ਐਕਟਰ ਗਿਲਡ ਐਵਾਰਡ ਅਤੇ 6 ਫਿਮਲ ਫੇਅਰ ਐਵਾਰਡਾਂ ਸਮੇਤ ਕਈ ਐਵਾਰਡ ਪ੍ਰਾਪਤ ਕੀਤੇ। ਅਨਿਲ ਕਪੂਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਵਲੋਂ ਨਵੇਂ ਟੀ. ਵੀ. ਕਮਰਸ਼ੀਅਲ ਸੀਰੀਜ਼ 'ਮਾਲਾਬਾਰ ਪ੍ਰੋਮਿਸਿਜ਼' 'ਚ ਦਿਖਾਈ ਦੇਣਗੇ, ਜੋ ਕਿ ਜਲਦ ਹੀ ਆਉਣ ਵਾਲਾ ਹੈ। ਮਾਲਾਬਾਰ ਗੋਲਡ ਐਂਡ ਡਾਇਮੰਡਸ ਕੋਲ ਆਪਣੇ ਬ੍ਰਾਂਡ ਅੰਬੈਸਡਰ ਦੇ ਰੂਪ 'ਚ ਕਰੀਨਾ ਕਪੂਰ ਖਾਨ, ਤਮੰਨਾ ਭਾਟੀਆ ਅਤੇ ਮਿਸ ਵਰਲਡ ਮਾਨੁਸ਼ੀ ਛਿੱਲਰ (2017) ਪਹਿਲਾਂ ਤੋਂ ਹੀ ਮੌਜੂਦ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News