ਪਾਪਾ ਦੇ ਜਨਮਦਿਨ ਮੌਕੇ ਜਾਨਹਵੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਲਿਖਿਆ ਭਾਵੁਕ ਮੈਸੇਜ
11/11/2019 12:27:27 PM
ਮੁੰਬਈ(ਬਿਊਰੋ)- ਅਦਾਕਾਰਾ ਜਾਨਹਵੀ ਕਪੂਰ ਦੇ ਲਈ ਅੱਜ ਦਾ ਦਿਨ ਬਹੁਤ ਹੀ ਖਾਸ ਹੈ। ਦਰਅਸਲ, ਅੱਜ 11 ਨਵੰਬਰ ਨੂੰ ਜਾਨਹਵੀ ਦੇ ਪਾਪਾ ਅਤੇ ਪ੍ਰੋਡਿਊਸਰ ਬੋਨੀ ਕਪੂਰ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਇਸ ਸਪੈਸ਼ਲ ਦਿਨ ’ਤੇ ਜਾਨਹਵੀ ਨੇ ਪਾਪਾ ਨੂੰ ਵਿੱਸ਼ ਕਰਦੇ ਹੋਏ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਜਾਨਹਵੀ ਨੇ ਆਪਣੇ ਪਾਪਾ ਲਈ ਇਕ ਖਾਸ ਮੈਸੇਜ ਵੀ ਲਿਖਿਆ ਹੈ।

ਜਾਨਹਵੀ ਨੇ ਲਿਖਿਆ,‘‘ਹੈੱਪੀ ਬਰਥਡੇ ਪਾਪਾ, ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਮੈਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ। ਮੈਨੂੰ ਇਹ ਤਾਕਤ ਤੁਹਾਡੇ ਕੋਲੋਂ ਮਿਲਦੀ ਹੈ। ਤੁਹਾਨੂੰ ਹਰ ਰੋਜ਼ ਜਾਗਦੇ ਹੋਏ ਦੇਖਣਾ ਅਤੇ ਆਪਣੇ ਮਨਪਸੰਦੀ ਕੰਮ ’ਚ ਲੱਗ ਜਾਣਾ, ਡਿੱਗਣ ਦੇ ਬਾਵਜੂਦ ਤੁਹਾਨੂੰ ਹੋਰ ਮਜ਼ਬੂਤੀ ਨਾਲ ਖੜਾ ਹੁੰਦੇ ਦੇਖਣਾ, ਤੁਸੀਂ ਉਦਾਸ ਹੁੰਦੇ ਹੋ ਪਰ ਦੂਜਿਆ ਨੂੰ ਹਮੇਸ਼ਾ ਹਿੰਮਤ ਦਿੰਦੇ ਹੋ। ਅੱਜ ਤੱਕ ਜਿੰਨੇ ਵੀ ਲੋਕਾਂ ਨੂੰ ਜਾਣਿਆ ਹੈ, ਉਨ੍ਹਾਂ ’ਚੋਂ ਤੁਸੀਂ ਸਭ ਤੋਂ ਵਧੀਆ ਇਨਸਾਨ ਹੋ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
20 hours ago
'5 ਕਰੋੜ ਜਮ੍ਹਾਂ ਕਰਵਾਓ ਨਹੀਂ ਤਾਂ..!' ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੋਇਆ ਸਖ਼ਤ ਹੁਕਮ
