ਜਾਣੋ 6ਵੇਂ ਦਿਨ ਦੀ ਕਮਾਈ: ‘ਤਾਨਾਜੀ’ ਨੇ ‘ਛਪਾਕ’ ਨੂੰ ਮੁੜ ਛੱਡਿਆ ਪਿੱਛੇ

1/16/2020 9:47:34 AM

ਮੁੰਬਈ(ਬਿਊਰੋ)- ਸਾਲ 2020 ਦੇ ਦੂਜੇ ਹਫਤੇ ਯਾਨੀ ਦੀ 10 ਜਨਵਰੀ ਨੂੰ ਬਾਕਸ ਆਫਿਸ ’ਤੇ ਦੋ ਵੱਡੀਆਂ ਫਿਲਮਾਂ ਇਕੱਠੇ ਰਿਲੀਜ਼ ਹੋਈਆਂ। ਇਹ ਦੋਵੇਂ ਹੀ ਫਿਲਮਾਂ ਆਪਣੀ ਕਹਾਣੀ ਅਤੇ ਸਿਤਾਰਿਆਂ ਕਾਰਨ ਲਗਾਤਾਰ ਚਰਚਾ ’ਚ ਬਣੀਆਂ ਹੋਈਆਂ ਹਨ। ਇਹ ਦੋਵੇਂ ਫਿਲਮਾਂ ਅਜੇ ਦੇਵਗਨ ਦੀ  'ਤਾਨਾਜੀ ਦਿ ਅਨਸੰਗ ਵਾਰੀਅਰ' ਅਤੇ ਦੀਪੀਕਾ ਪਾਦੁਕੋਣ ਦੀ ‘ਛਪਾਕ’ ਹੈ। ਇਨ੍ਹਾਂ ਦੋਵਾਂ ਫਿਲਮਾਂ ਨੂੰ ਰਿਲੀਜ਼ ਹੋਏ ਛੇ ਦਿਨ ਹੋ ਚੁੱਕੇ ਹਨ। ਹੁਣ ਤੱਕ ਦੇ ਕੁਲੈਕਸ਼ਨ ‘ਤੇ ਨਜ਼ਰ ਪਾਈਏ ਤਾਂ ਇਨ੍ਹਾਂ ਦੋਵਾਂ ਸੁਪਰਸਟਾਰਾਂ ਦੀਆਂ ਫਿਲਮਾਂ ਦਰਸ਼ਕਾਂ ਨੂੰ ਸਿਨੇਮਾਘਰ ਖਿੱਚਣ ’ਚ ਕਾਮਯਾਬ ਰਹੀਆਂ ਹਨ।
PunjabKesari
ਰਿਪੋਰਟ ਮੁਤਾਬਕ 6ਵੇਂ ਦਿਨ ‘ਤਾਨਾਜੀ’ ਨੇ 15.50 ਤੋਂ 16 ਕਰੋੜ ਤੱਕ ਦਾ ਕੁਲੈਕਸ਼ਨ ਕੀਤਾ। ਇਸ ਤਰ੍ਹਾਂ ਨਾਲ ਅਜੈ ਦੀ ਫਿਲਮ ਨੇ ਹੁਣ ਤੱਕ ਕਰੀਬ 104 ਕਰੋੜ ਦਾ ਕੁਲੇਕਸ਼ਨ ਕੀਤਾ। ਉਥੇ ਹੀ ਦੀਪਿਕਾ ਦੀ ‘ਛਪਾਕ’ ਫਿਲਮ ਦੀ ਗੱਲ ਕਰੀਏ ਤਾਂ ਇਸ ਨੇ 6ਵੇਂ ਦਿਨ ਕਰੀਬ 2 ਤੋਂ 2.25 ਕਰੋੜ ਦਾ ਕੁਲੈਕਸ਼ਨ ਕੀਤਾ। ‘ਛਪਾਕ’ ਨੇ ਸ਼ੁੱਕਰਵਾਰ ਨੂੰ 4.77 ਕਰੋੜ, ਸ਼ਨੀਵਾਰ ਨੂੰ 6.90 ਕਰੋੜ, ਐਤਵਾਰ ਨੂੰ 7.35 ਕਰੋੜ, ਸੋਮਵਾਰ ਨੂੰ 2.35 ਕਰੋੜ ਦਾ ਕੁਲੈਕਸ਼ਨ ਕੀਤਾ। ਮੰਗਲਵਾਰ ਅਤੇ ਬੁੱਧਵਾਰ ਦੇ ਕੁਲੈਕਸ਼ਨ ਨੂੰ ਮਿਲਾ ਕੇ ਫਿਲਮ ਨੇ ਹੁਣ ਤੱਕ ਕੁਲ 24.50 ਕਰੋੜ ਦਾ ਕੁਲੈਕਸ਼ਨ ਕੀਤਾ। ਇਸ ਫਿਲਮ ਵਿਚ ਦੀਪਿਕਾ ਤੋਂ ਇਲਾਵਾ ਵਿਕ੍ਰਾਂਤ ਮੈਸੀ ਮੁੱਖ ਭੂਮਿਕਾ ’ਚ ਹਨ। ਇਸ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫਿਲਮ ਦੇ ਪ੍ਰਚਾਰ ਅਤੇ ਲਾਗਤ ਨੂੰ ਮਿਲਾ ਦੇਈਏ ਤਾਂ ਇਸ ਦਾ ਕੁੱਲ ਬਜਟ 45 ਕਰੋੜ ਹੈ। ਇਹ ਫਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ ਨਾਲ ਪ੍ਰੇਰਿਤ ਹੈ।
PunjabKesari
‘ਤਾਨਾਜੀ’ ਫਿਲਮ ਦੀ ਗੱਲ ਕਰੀਏ ਤਾਂ ਇਸ ਵਿਚ ਅਜੈ ਦੇਵਗਨ, ਸੈਫ ਅਲੀ ਖਾਨ ਅਤੇ ਕਾਜੋਲ ਮੁੱਖ ਭੂਮਿਕਾਵਾਂ ਵਿਚ ਹਨ। ਇਸ ਫਿਲਮ ਦਾ ਬਜਟ 110 ਕਰੋੜ ਹੈ। ਇਸ ਦੇ ਪ੍ਰਚਾਰ ਅਤੇ ਪ੍ਰਿੰਟਸ ’ਤੇ 15 ਕਰੋੜ ਖਰਚ ਹੋਏ ਹਨ। ਕੁੱਲ ਮਿਲਾ ਕੇ ਫਿਲਮ ਦੀ ਰਿਲੀਜ਼ ਹੋਣ ਤੱਕ ਦੀ ਲਾਗਤ 125 ਕਰੋੜ ਹੈ। ‘ਤਾਨਾਜੀ’ ਫਿਲਮ ਦਾ ਅਜੈ ਨੇ ਆਪਣੀ ਟੀਮ ਨਾਲ ਮਿਲ ਕੇ ਕਾਫੀ ਪ੍ਰਚਾਰ ਕੀਤਾ। ਕੁੱਝ ਦਿਨ ਪਹਿਲਾਂ ਹੀ ਅਜੈ ਦੇਵਗਨ, ਕਾਜੋਲ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ  'ਤਾਨਾਜੀ ਦਿ ਅਨਸੰਗ ਵਾਰੀਅਰ' ਨੂੰ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿਚ ਟੈਕਸ ਫਰੀ ਕਰ ਦਿੱਤਾ ਗਿਆ ਸੀ. ਅਜਿਹੇ ਵਿਚ ਹੁਣ ਫਿਲਮ ਨੂੰ ਹਰਿਆਣਾ ਵਿਚ ਵੀ ਟੈਕਸ ਫਰੀ ਕਰ ਦਿੱਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News