ਲੰਡਨ 'ਚ ਕੈਬ ਡਰਾਈਵਰ ਦੀ ਇਸ ਹਰਕਤ ਤੋਂ ਬੁਰੀ ਤਰ੍ਹਾਂ ਡਰੀ ਸੋਨਮ, ਟਵੀਟ ਕਰਕੇ ਦੱਸੀ ਘਟਨਾ

1/16/2020 10:09:43 AM

ਨਵੀਂ ਦਿੱਲੀ (ਬਿਊਰੋ) — ਲੱਗਦਾ ਹੈ ਕਿ ਸੋਨਮ ਕਪੂਰ ਦਾ ਸਮਾਂ ਸਹੀ ਨਹੀਂ ਚੱਲ ਰਿਹਾ ਹੈ। ਸੋਨਮ ਕਪੂਰ ਇਨ੍ਹੀਂ ਦਿਨੀਂ ਸਫਰ (ਟਰੈਵਲ) ਕਰ ਰਹੀ ਹੈ ਕੇ ਉਸ ਨਾਲ ਇਕ ਤੋਂ ਬਾਅਦ ਇਕ ਬੁਰੀ ਘਟਨਾ ਹੋ ਰਹੀ ਹੈ। ਕੁਝ ਸਮੇਂ ਪਹਿਲਾ ਹੀ ਸੋਨਮ ਕਪੂਰ ਦਾ ਕੁਝ ਸਮਾਨ ਟਰੈਵਲ ਦੌਰਾਨ ਗੁੰਮ ਹੋ ਗਿਆ ਸੀ ਤੇ ਹੁਣ ਉਸ ਨਾਲ ਲੰਡਨ 'ਚ ਵੀ ਕੁਝ ਅਜਿਹਾ ਹੋਇਆ, ਜਿਸ ਨਾਲ ਉਹ ਬੁਰੀ ਤਰ੍ਹਾਂ ਹਿੱਲ ਗਈ ਹੈ।

ਲੰਡਨ 'ਚ ਸੋਨਮ ਨਾਲ ਹੋਈ ਇਹ ਘਟਨਾ
ਸੋਨਮ ਨੇ ਟਵੀਟ ਕਰਦੇ ਹੋਏ ਆਪਣੀ ਕਹਾਣੀ ਦੱਸੀ ਹੈ ਕਿ ਕਿਵੇਂ ਲੰਡਨ 'ਚ ਕੈਬ ਡਰਾਈਵਰ ਓਬੇਰ ਨਾਲ ਉਸ ਦਾ ਐਕਸਪੀਰੀਅੰਸ ਡਰਾਉਣਾ ਰਿਹਾ। ਉਸ ਨੇ ਲਿਖਿਆ, ''ਮੈਂ ਲੰਡਨ ਓਬੇਰ ਨਾਲ ਕੁਝ ਡਰਾਉਣਾ ਐਕਸਪੀਰੀਅੰਸ ਕੀਤਾ ਹੈ। ਤੁਸੀਂ ਕਿਰਪਾ ਕਰਕੇ ਧਿਆਨ ਰੱਖੋ। ਚੰਗਾ ਹੋਵੇਗਾ ਕਿ ਤੁਸੀਂ ਇਥੋਂ ਦੇ ਲੋਕਲ ਕੈਬ ਤੇ ਪਬਲਿਕ ਵਾਹਨਾਂ ਦਾ ਇਸਤੇਮਾਲ ਕਰੋ ਤੇ ਸੁਰੱਖਿਅਤ ਰਹੋ। ਮੈਂ ਬੁਰੀ ਤਰ੍ਹਾਂ ਹਿੱਟ (ਡਰੀ) ਗਈ ਹਾਂ।''

ਡਰੀ ਤੇ ਸਹਿਮੀ ਸੋਨਮ
ਸੋਨਮ ਦੇ ਇਸ ਟਵੀਟ ਤੋਂ ਬਾਅਦ ਫੈਨਜ਼, ਦੋਸਤ ਤੇ ਪਰਿਵਾਰ ਵਾਲੇ ਕੁਮੈਂਟ ਕਰਕੇ ਉਸ ਤੋਂ ਇਸ ਮਾਮਲੇ ਬਾਰੇ ਪੁੱਛਣ ਲੱਗੇ। ਇਕ ਯੂਜਰਸ ਨੇ ਪੁੱਛਿਆ ਕਿ ਹੋਇਆ ਹੈ? ਦੂਜੇ ਯੂਜ਼ਰ ਨੇ ਲਿਖਿਆ ਕੀ ਹੋਇਆ ਸੋਨਮ? ਲੰਡਨ 'ਚ ਕੈਬ ਦਾ ਇਸਤੇਮਾਲ ਕਰਨ ਵਾਲੇ ਇਨਸਾਨ ਦੇ ਤੌਰ 'ਤੇ ਇਹ ਮੇਰੇ ਲਈ ਜਾਣਨਾ ਮਦਦਗਾਰ ਸਾਬਿਤ ਹੋਵੇਗਾ। ਇਨ੍ਹਾਂ ਸਵਾਲਾਂ 'ਤੇ ਸੋਨਮ ਨੇ ਜਵਾਬ ਦਿੱਤਾ ਕਿ ''ਮੇਰਾ ਕੈਬ ਡਰਾਈਵਰ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ, ਜੋ ਕਿ ਮੇਰੇ 'ਤੇ ਗੁੱਸੇ ਉੱਚੀ-ਉੱਚੀ ਚੀਕ ਰਿਹਾ ਸੀ। ਮੈਂ ਇਹ ਸਭ ਦੇਖ ਕੇ ਡਰ ਗਈ ਸੀ।''

ਪਹਿਲਾਂ ਵੀ ਆ ਚੁੱਕੀ ਹੈ ਦਿੱਕਤ
ਸੋਨਮ ਦੇ ਇਸ ਟਵੀਟ 'ਤੇ ਓਬੇਰ ਨੇ ਲੀ ਜਵਾਬ ਦਿੱਤਾ। ਓਬੇਰ ਦੇ ਗਲੋਬਰ ਹੈਲਪਲਾਈਨ ਅਕਾਊਂਟ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਦੇ ਗ੍ਰਾਹਕ ਕਿਸੇ ਵੀ ਬਾਰੇ ਉਸ ਨੂੰ ਸਿੱਧੀ ਸ਼ਿਕਾਇਤ ਕਰ ਸਕਦੇ ਹਨ। ਹਾਲਾਂਕਿ ਸੋਨਮ ਕਪੂਰ ਨੇ ਉਸ ਦੀ ਇਸ ਗੱਲ ਦੀ ਕੋਈ ਜਵਾਬ ਨਹੀਂ ਦਿੱਤਾ। ਇਸ ਘਟਨਾ ਨੂੰ ਪੜਨ ਤੋਂ ਬਾਅਦ ਸੋਨਮ ਦੇ ਕਈ ਫੈਨਜ਼ ਕੁਮੈਂਟ ਸੈਕਸ਼ਨ 'ਚ ਉਸ ਦੀ ਸਲਾਮਤੀ ਬਾਰੇ ਪੁੱਛ ਰਹੇ ਹਨ।

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਸੋਨਮ ਕਪੂਰ ਨੇ ਬ੍ਰਿਟਿਸ਼ ਏਅਰਵੇਜ਼ ਨੂੰ ਲੈ ਕੇ ਟਵੀਟ ਕੀਤਾ ਸੀ। ਸੋਨਮ ਨੇ ਦੱਸਿਆ ਸੀ ਕਿ ਕਿਵੇਂ ਉਹ ਤੀਜੀ ਵਾਰ ਏਅਰਲਾਈਨ 'ਚ ਟਰੈਵਲ ਕਰ ਰਹੀ ਹੈ ਤੇ ਉਸ ਦਾ ਬੈਗ ਦੂਜੀ ਵਾਰ ਗੁਆਚ ਗਿਆ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਇਸ ਤੋਂ ਮੈਨੂੰ ਸਿੱਖ ਮਿਲੀ ਹੈ ਕਿ ਉਹ ਦੋਬਾਰਾ ਕਦੇ ਵੀ ਬ੍ਰਿਟਿਸ਼ ਏਅਰਵੇਜ਼ 'ਚ ਸਫਰ ਨਹੀਂ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News