ਵਿਵਾਦਾਂ ''ਚ ਘਿਰਦੀ ਨਜ਼ਰ ਆ ਰਹੀ ਹੈ ਕਰਨ ਜੌਹਰ ਦੀ ''ਤਖ਼ਤ'', ਹਿੰਦੂ ਵਿਰੋਧੀ ਟਵੀਟ ਨੂੰ ਲੈ ਕੇ ਹੋਇਆ ਹੰਗਾਮਾ

2/25/2020 12:58:32 PM

ਮੁੰਬਈ(ਬਿਊਰੋ)-  ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖਤ' ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸਕ੍ਰੀਨ ਰਾਈਟਰ ਹੁਸੈਨ ਹੈਦਰੀ ਨੇ ਹਿੰਦੂਆਂ ਖਿਲਾਫ਼ ਟਵੀਟ ਕੀਤਾ। ਇਸ ਤੋਂ ਬਾਅਦ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤੇ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਇਸ ਵੇਲੇ #baycotttakhat ਟਰੈਂਡ ਕਰ ਰਿਹਾ ਹੈ, ਜਿਸ 'ਚ ਲੋਕ ਹੈਦਰੀ ਨੂੰ ਕਥਿਤ ਹਿੰਦੂ ਵਿਰੋਧੀ ਟਵੀਟ ਕਰਨ ਦਾ ਦੋਸ਼ ਲਗਾ ਰਹੇ ਹਨ।

Hussain Haidry
ਪੋਰਟਲ ਮੁਤਾਬਕ ਹੁਸੈਨ ਦਾ ਟਵਿਟਰ ਅਕਾਊਂਟ ਲੌਕਡ ਹੈ, ਪਰ ਉਨ੍ਹਾਂ ਦੇ ਟਵੀਟ ਦੇ ਸਕਰੀਨਸ਼ੌਟ, ਜਿਸ 'ਚ 'ਹਿੰਦੂ ਅੱਤਵਾਦ' ਲਿਖਿਆ ਹੈ, ਉਹ ਲੋਕਾਂ 'ਚ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਕਰਨ ਜੌਹਰ ਤੋਂ ਮੰਗ ਕਰ ਰਹੇ ਹਨ ਕਿ ਹੈਦਰੀ ਨੂੰ ਫਿਲਮ ਦੀ ਟੀਮ 'ਚੋਂ ਹਟਾਇਆ ਜਾਵੇ, ਨਹੀਂ ਤਾਂ ਉਹ ਫਿਲਮ ਦਾ ਬਾਈਕਾਟ ਕਰਨਗੇ।


ਹਾਲਾਂਕਿ ਅਜੇ ਇਸ ’ਤੇ ਕਰਨ ਜੌਹਰ ਦੀ ਪ੍ਰਤੀਕਿਰਿਆ ਆਉਣੀ ਅਜੇ ਬਾਕੀ ਹੈ। ਇਕ ਯੂਜ਼ਰ ਨੇ ਲਿਖਿਆ,‘‘ਹੇ ਧਰਮਾਮੂਵੀਜ਼ ਇਹ ਆਦਮੀ ਜੋ ਤੁਹਾਡੀ ਤਨਖਾਹ ’ਤੇ ਪਲ ਰਿਹਾ ਹੈ, ਉਹ ਦਿਨ-ਰਾਤ ਹਿੰਦੂ ਧਰਮ ਦੀ ਬੁਰਾਈ ਕਰਦਾ ਹੈ। ਇਸ ਲਈ ਅਸੀਂ ਤੁਹਾਡੀ ਫਿਲਮ ਦਾ ਬਾਈਕਾਟ ਕਰਦੇ ਹਾਂ।’’ ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ,‘‘ਇਹ ਆਦਮੀ ‘ਤਖਤ’ ਦਾ ਲੇਖਕ ਹੈ ਪਰ ਬੇਸ਼ਰਮ ਹਿੰਦੀ ਇਸ ਤੋਂ ਬਾਅਦ ਵੀ ਇਸ ਨਾਲ ਫਿਲਮ ਕਰ ਰਹੇ ਹਨ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News