ਮਸ਼ਹੂਰ ਐਕਟਰ ਸ਼ਾਹਬਾਜ਼ ਖਿਲਾਫ ਐੱਫ. ਆਈ. ਆਰ. ਦਰਜ, ਜਾਣੋ ਕੀ ਹੈ ਮਾਮਲਾ

2/12/2020 3:26:17 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਟੀ. ਵੀ. ਤੇ ਫਿਲਮ ਕਲਾਕਾਰ ਸ਼ਾਹਬਾਜ਼ ਖਾਨ ਖਿਲਾਫ ਮੁੰਬਈ ਪੁਲਸ ਨੇ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ, ਉਸ ਖਿਲਾਫ ਇਹ ਮਾਮਲਾ ਇਕ ਟੀਨੇਜਰ ਲੜਕੀ ਨਾਲ ਛੇੜਛਾੜ ਕਰਨ ਕਰਕੇ ਦਰਜ ਕੀਤਾ ਗਿਆ ਹੈ। ਸਮਾਚਾਰ ਏਜੰਸੀ ਏ. ਐੱਨ. ਆਈ. ਦੇ ਟਵੀਟ ਮੁਤਾਬਕ, ਓਸ਼ੀਵਾਰਾ ਪੁਲਸ ਸਟੇਸ਼ਨ 'ਚ ਆਈ. ਪੀ. ਸੀ. ਦੀ ਧਾਰਾ 354 ਤੇ 509 ਦੇ ਤਹਿਤ ਐੱਫ. ਆਈ. ਆਰ ਦਰਜ ਕੀਤੀ ਗਈ ਹੈ।

ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ 'ਚ ਨਗੇਟਿਵ ਕਿਰਦਾਰ ਨਿਭਾਉਣ ਵਾਲੇ ਸ਼ਾਹਬਾਜ਼ ਨੇ 'ਰਾਜੂ ਚਾਚਾ', 'ਚੱਲ ਮੇਰੇ ਭਾਈ', 'ਬਾਦਲ', 'ਜੈ ਹਿੰਦ' ਅਤੇ 'ਮਹਿੰਦੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ, ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਸ਼ਾਹਬਾਜ਼ ਨੂੰ ਹਾਲੇ ਹਿਰਾਸਤ 'ਚ ਨਹੀਂ ਲਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News