ਘਰ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ, ਮਿਡ ਵੀਕ ਐਵਿਕਸ਼ਨ ''ਚ ਇਹ ਮੁਕਾਬਲੇਬਾਜ਼ ਹੋਵੇਗਾ ਬੇਘਰ

2/12/2020 3:43:49 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ ਵਾਲਿਆਂ ਨੂੰ ਅੱਜ ਇਕ ਝਟਕਾ ਲੱਗਣ ਵਾਲਾ ਹੈ। ਗ੍ਰੈਂਡ ਫਿਨਾਲੇ ਦੇ ਇਕਦਮ ਨੇੜੇ ਆ ਕੇ ਅੱਜ ਇਕ ਘਰ ਵਾਲਾ ਬਾਹਰ ਹੋ ਜਾਵੇਗਾ। ਜੀ ਹਾਂ, ਬਿੱਗ ਬੌਸ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਿਕ ਅੱਜ ਇਕ ਕੰਟੈਸਟੈਂਟ ਬੇਘਰ ਹੋ ਜਾਵੇਗਾ ਤੇ ਉਹ ਕੰਟੈਸਟੈਂਟ ਹੋਵੇਗੀ ਮਾਹਿਰਾ ਸ਼ਰਮਾ। ਬਿੱਗ ਬੌਸ ਦੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਵਿੱਕੀ ਕੌਸ਼ਲ ਇਹ ਦੱਸ ਰਹੇ ਹਨ ਕਿ ਅੱਜ ਇਕ ਘਰ ਵਾਲੇ ਦਾ ਸਫਰ ਖਤਮ ਹੋ ਜਾਵੇਗਾ। ਹਾਲਾਂਕਿ ਪ੍ਰੋਮੋ 'ਚ ਇਹ ਨਹੀਂ ਦਿਖਾਇਆ ਗਿਆ ਹੈ ਕਿ ਉਹ ਕੰਟੈਸਟੈਂਟ ਕੌਣ ਹੋਵੇਗਾ ਪਰ ਫੈਨ ਪੇਜ ਮੁਤਾਬਿਕ ਉਹ ਕੰਟੈਸਟੈਂਟ ਮਾਹਿਰਾ ਸ਼ਰਮਾ ਹਵੋਗੀ।

'ਭੂਤ' ਦੀ ਪ੍ਰਮੋਸ਼ਨ ਕਰਨ ਆਉਣਗੇ ਵਿੱਕੀ
ਵਿੱਕ ਕੌਸ਼ਲ ਅੱਜ ਆਪਣੀ ਆਉਣ ਵਾਲੀਆਂ ਫਿਲਮ 'ਭੂਤ' ਦੀ ਪ੍ਰਮੋਸ਼ਨ ਕਰਨ 'ਬਿੱਗ ਬੌਸ 13' 'ਚ ਆਉਣਗੇ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਘਰ 'ਚ ਆਉਣ ਤੋਂ ਪਹਿਲਾਂ ਵਿੱਕੀ ਘਰ ਵਾਲਿਆਂ ਨਾਲ ਇਕ ਪ੍ਰੈਂਕ ਕਰਨਗੇ ਤੇ ਉਨ੍ਹਾਂ ਇਹ ਅਹਿਸਾਸ ਕਰਵਾਉਣਗੇ ਕਿ ਇਸ ਘਰ 'ਚ 'ਭੂਤ' ਹੈ। ਵੀਡੀਓ 'ਚ ਘਰ ਵਾਲੇ ਬੁਰੀ ਤਰ੍ਹਾਂ ਡਰੇ ਸਹਿਮੇ ਹੋਏ ਅਤੇ ਚੀਕਾਂ ਮਾਰਦੇ ਹੋਏ ਇਹ ਤਹਿਕੀਕਾਤ ਕਰ ਰਹੇ ਹਨ ਕਿ ਇਸ ਘਰ 'ਚ ਉਨ੍ਹਾਂ ਤੋਂ ਇਲਾਵਾ ਹੋਰ ਕੌਣ ਹੈ।
 

 
 
 
 
 
 
 
 
 
 
 
 
 
 

Mahira sharma evicted Follow 👉 @biggboss__khabari ❤for more updates on biggboss13 😎 . Follow 👉 @biggboss__khabari 👈 Backup 👉 @bigboskhabri 👈 . . #bb13 #biggboss13 #biggboss #biggboss12 #hinakhan #vikasgupta #sreesanth #dipikakakkar #siddharthshukla #asimriaz #paraschhabra #shehnazgill #rashamidesai #colorstv #realityshow #devoleena #Bollywoodhunter #artisingh #mahirasharma #salmankhan #shefalijariwala #shefalibagga #madhurimatuli #instadaily #instalove #biggbosshunter #gautamgulati #instagram #weekendkavaar

A post shared by biggbosskhabri (@biggboss__khabari) on Feb 11, 2020 at 2:53am PST

ਇਹ ਕੰਟੈਸਟੈਂਟ ਹਨ ਨੌਮੀਨੇਟ
ਬਿੱਗ ਬੌਸ ਦੇ ਫਿਨਾਲੇ 'ਚ ਕੁਝ ਹੀ ਦਿਨ ਬਾਕੀ ਹਨ। 29 ਸਤੰਬਰ ਨੂੰ ਸ਼ੁਰੂ ਹੋਏ ਇਸ ਸੀਜ਼ਨ ਦਾ ਗ੍ਰੈਂਡ ਫਿਨਾਲੇ 15 ਫਰਵਰੀ ਨੂੰ ਹੈ। ਇਸ ਸੀਜ਼ਨ ਦਾ ਜੇਤੂ ਕੌਣ ਬਣੇਗਾ, ਇਹ ਤਾਂ 15 ਤਾਰੀਕ ਨੂੰ ਹੀ ਪਤਾ ਚੱਲੇਗਾ ਪਰ ਇਸ ਹਫਤੇ ਘਰੋਂ ਬੇਘਰ ਹੋਣ ਲਈ ਜਿਹੜੇ ਤਿੰਨ ਕੰਟੈਸਟੈਂਟ ਨੌਮੀਨੇਟ ਹਨ ਉਹ ਹਨ ਆਰਤੀ ਸਿੰਘ, ਮਾਹਿਰਾ ਸ਼ਰਮਾ ਤੇ ਸ਼ਹਿਨਾਜ਼ ਕੌਰ ਗਿੱਲ। ਜੇਕਰ ਮਾਹਿਰਾ ਸ਼ਰਮਾ ਅੱਜ ਨਿਕਲ ਜਾਂਦੀ ਹੈ ਤਾਂ ਸਿਧਾਰਥ, ਆਸਿਮ, ਪਾਰਸ, ਆਰਤੀ ਤੇ ਸ਼ਹਿਨਾਜ਼ ਸ਼ੋਅ ਦੇ ਟੌਪ 5 ਕੰਟੈਸਟੈਂਟ ਹੋਣਗੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News