ਨਾਮੀ ਫੋਟੋਗ੍ਰਾਫਰ ਦੇ ਵਿਆਹ ''ਚ ਨੇਹਾ ਕੱਕੜ ਤੋਂ ਕੌਰ ਬੀ ਤੱਕ ਪੁੱਜੇ ਇਹ ਸਿਤਾਰੇ

10/18/2019 10:32:32 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰੇਟੀਜ਼ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਵਾਲੀ ਮਸ਼ਹੂਰ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਜੀ ਹਾਂ ਉਨ੍ਹਾਂ ਨੇ ਪਿਛਲੇ ਹਫਤੇ ਹੀ ਸੰਨੀ ਸ਼ਓਰਾਣ ਨਾਲ ਵਿਆਹ ਕਰਵਾਇਆ ਹੈ।

ਇਸ ਖਾਸ ਮੌਕੇ 'ਤੇ ਪੰਜਾਬੀ ਸਿਤਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ, ਜਿਸ 'ਚ ਨੇਹਾ ਕੱਕੜ, ਕੌਰ ਬੀ, ਸਤਿੰਦਰ ਸੱਤੀ, ਸੁਨੰਦਾ ਸ਼ਰਮਾ ਮੌਜੂਦ ਸਨ। ਇਨ੍ਹਾਂ ਹਸਤੀਆਂ ਨੇ ਦੀਪਿਕਾ ਸ਼ਰਮਾ ਦੇ ਵਿਆਹ ਦੀ ਸੈਰੇਮਨੀ 'ਚ ਸ਼ਿਰਕਤ ਕੀਤੀ ਤੇ ਆਪਣੀ ਸ਼ੁੱਭ ਕਾਮਨਾਮਾਂ ਵੀ ਦਿੱਤੀਆਂ।


ਦੱਸ ਦਈਏ ਦੀਪਿਕਾ ਸ਼ਰਮਾ ਤੇ ਸੰਨੀ ਸ਼ਓਰਾਣ ਨੇ ਆਪਣੇ ਕੈਮਰੇ 'ਚ 'ਕਪਿਲ ਸ਼ਰਮਾ-ਗਿੰਨੀ ਚਤਥਰ' ਤੋਂ ਲੈ ਕੇ 'ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ' ਵਰਗੇ ਹਾਈ ਪ੍ਰੋਫਾਈਲ ਵਿਆਹਾਂ ਨੂੰ ਕਵਰ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਸਿੰਮੀ ਚਾਹਲ, ਸਾਰਾ ਗੁਰਪਾਲ, ਰੁਬੀਨਾ ਬਾਜਵਾ, ਹਿਮਾਂਸ਼ੀ ਖੁਰਾਨਾ, ਕੌਰ ਬੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਦਾ ਫੋਟੋਸ਼ੂਟ ਵੀ ਕਰ ਚੁੱਕੇ ਹਨ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News